ਪ੍ਰਤਾਪ ਬਾਜਵਾ ਜਲਦ ਬਣਨਗੇ ਪੰਜਾਬ ਦੇ ਸੀ.ਐਮ. : ਲਾਡੀ
ਸ੍ਰੀ ਹਰਗੋਬਿੰਦਪੁਰ 18 ਜਨਵਰੀ (ਮਧੂਸਾਰ ਬਿਊਰੋ) ਕਾਂਗਰਸ ਪਾਰਟੀ ‘ਚ ਅੰਦਰੂਨੀ ਘਮਸਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇਜ਼ ਹੋਣ ਲੱਗ ਪਿਆ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਜਲਦ ਸੱਤਾ ਪਰਿਵਰਤਨ ਦਾ ਦਾਅਵਾ ਕਰਦੇ ਹੋਏ ਗੁਰਦਾਸਪੁਰ ਵਿਚ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੇ ਮੰਚ ਤੋਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਹੋਵੇਗੀ।
ਲਾਡੀ ਨੇ ਕਿਹਾ ਕੁਝ ਹੀ ਮਹੀਨਿਆਂ ਬਾਅਦ ਪ੍ਰਤਾਪ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਘੁਮਾਣਾ ਵਿਖੇ ਇਕ ਸਮਾਗਮ ਦੌਰਾਨ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਦੋ ਸਾਲ ਕਾਂਗਰਸ ਦੀ ਢਿੱਲੀ ਸਰਕਾਰ ਚੱਲਣ ਦੀ ਗੱਲ ਕਹੀ ਉਥੇ ਹੀ ਉਨ੍ਹਾਂ ਨੇ ਬਾਜਵਾ ਨੂੰ ਪੰਜਾਬ ਹਿਤੈਸ਼ੀ ਦੱਸਦੇ ਹੋਏ ਸੀ.ਐੱਮ. ਬਣਾਉਣ ਦੀ ਅਰਦਾਸ ਵੀ ਕੀਤੀ।

