ਮਾਣ ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚੇ ਨੇ ਜੋਨਲ ਰੈਲੀ ਰਾਹੀਂ ਦਿੱਤੀ ਸੰਘਰਸ਼ੀ ਵੰਗਾਰ
ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਮਿਡ ਡੇ ਮੀਲ ਕੁੱਕ ਵਰਕਰਾਂ ਤੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ
ਪਟਿਆਲਾ 20 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਚੋਣਾਂ ਤੋਂ ਪਹਿਲਾਂ ਮਾਣ ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮਾਂ ਨਾਲ ਵੱਡੇ ਵਾਅਦੇ ਕਰਨ ਵਾਲੀ ਪੰਜਾਬ ਦੀ ਕਾਗਰਸ ਸਰਕਾਰ ਵੱਲੋਂ ਦੋ ਸਾਲ ਬੀਤਣ ਦੇ ਬਾਵਜੂਦ ਸਾਰ ਨਾ ਲੈਣ ਤੋਂ ਖਫ਼ਾ ਮੁਲਾਜ਼ਮਾਂ ਨੇ ਲੋਕ ਸਭਾ ਚੋਣਾਂ ਦੇ ਨੇੜੇ ਇੱਕ ਹੀ ਦਿਨ ਸੂਬੇ ‘ਚ ਤਿੰਨ ਥਾਈ ਜੋਨਲ ਰੈਲੀਆਂ ਕਰਕੇ ਪੰਜਾਬ ਸਰਕਾਰ ਖਿਲਾਫ ਵੱਡਾ ਮੋਰਚਾ ਖੋਲ ਦਿੱਤਾ ਹੈ।
ਪਟਿਆਲਾ ਦੇ ਨਹਿਰੂ ਪਾਰਕ ਵਿੱਚ ਜੋਨਲ ਰੈਲੀ ਦੌਰਾਨ ਵੱਡੀ ਗਿਣਤੀ ‘ਚ ਇਕੱਤਰ ਹੋਏ ਮਿਡ ਡੇ ਮੀਲ ਕੁੱਕ ਵਰਕਰਾਂ, ਜੰਗਲਾਤ ਵਰਕਰਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਅਤੇ ਕੱਚੇ ਤੇ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸੁੱਖਪੁਰ, ਪ੍ਰਵੀਨ ਸ਼ਰਮਾ, ਸੁਖਵਿੰਦਰ ਲੀਲ,ਰੁਪਿੰਦਰ ਗਿੱਲ, ਰਮਨਜੀਤ ਸੰਧੂ,ਗੁਰਚਰਨ ਡਕੌਂਦਾ,ਗੁਰਜੀਤ ਘੱਗਾ,ਸਿਤਾਰ ਮੁਹੰਮਦ,ਕਸ਼ਮੀਰ ਬਿੱਲਾ, ਜਸਪਾਲ ਕੌਰ,ਪਿੰਕੀ ਪਟਿਆਲਾ,ਕਰਮਿੰਦਰ ਸਮਾਣਾ, ਸੰਦੀਪ ਕੌਰ,ਹਰਵਿੰਦਰ ਰੱਖੜਾ, ਚਮਕੌਰ ਸਿੰਘ,ਰੀਨਾ ਰਾਣੀ,ਹਰਵਿੰਦਰ ਸ਼ੇਰਮਾਜਰਾ,ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣ ਭੱਤੇ, ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਦੇ ਹੱਕੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣ ਦੀ ਨੀਤੀ ਅਪਣਾਕੇ ਲੋਕ ਵਿਰੋਧੀ ਕਿਰਦਾਰ ਦਾ ਪ੍ਰਗਟਾਵਾ ਕੀਤਾ ਹੈ। ਜੋਨਲ ਰੈਲੀ ਕਰਨ ਉਪਰੰਤ ਮੁਲਾਜ਼ਮਾਂ ਨੇ ਪਟਿਆਲਾ ਸ਼ਹਿਰ ਵਿੱਚ ਰੋਸ ਮਾਰਚ ਕੱਢਦਿਆਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਰੋਹ ਭਰਪੂਰ ਪ੍ਰਦਰਸ਼ਨ ਵੀ ਕੀਤਾ।
ਆਗੂਆਂ ਨੇ ਕਿਹਾ ਕਿ ਮਾਣ ਭੱਤੇ ‘ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ, ਸਫਾੲੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਨੂੰ ਘੱਟੋ ਘੱਟ ੳੁਜਰਤਾਂ ਦੇ ਕਾਨੂੰਨ ਮੁਤਾਬਿਕ 8857 ਰੁਪਏ ਤਨਖਾਹ ਦਿਵਾੳੁਣ, ਆਸ਼ਾ ਫੈਸਿਲੀਟੇਟਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਕਰਵਾੳੁਣ, ਜੰਗਲਾਤ ਵਰਕਰਾਂ, ਸਿੱਖਿਆ ਵਿਭਾਗ ਦੇ ਮਿਡ-ਡੇ-ਮੀਲ ਮੈਨੇਜਰਾਂ, ਹਰੇਕ ਪ੍ਕਾਰ ਦੇ ਕੱਚੇ/ਕੰਟਰੈਕਟ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ‘ਤੇ ਰੈਗੂਲਰ ਕਰਵਾੳੁਣ, ਐਸ.ਐਸ.ੲੇ./ਰਮਸਾ ਅਧਿਆਪਕਾਂ ਦੀ ਕੀਤੀ ਗੲੀ ਤਨਖਾਹ ਕਟੌਤੀ ਰੱਦ ਕਰਕੇ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਕਰਨ ਲੲੀ ਅਤੇ ਸੰਘਰਸ਼ ਦੌਰਾਨ ੳੁਹਨਾਂ ਦੀਆਂ ਕੀਤੀਆਂ ਬਰਖਾਸਤਗੀਆਂ, ਮੁਅੱਤਲੀਆਂ ਤੇ ਬਦਲੀਆਂ ਰੱਦ ਕਰਵਾੳੁਣ ਲੲੀ, ਮਿਡ-ਡੇ-ਮੀਲ ਵਰਕਰਾਂ ਨੂੰ 10 ਮਹੀਨੇ ਦੀ ਬਜਾੲੇ 12 ਮਹੀਨੇ ਦੀ ਤਨਖਾਹ ਦਿਵਾੳੁਣ ਲੲੀ ਪੰਜਾਬ ਸਰਕਾਰ ਖਿਲਾਫ ਵੱਡੇ ਅਤੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਯੂ.ਟੀ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸ਼ੰਘਰਸ਼ ਕਮੇਟੀ ਵੱਲੋਂ 30 ਜਨਵਰੀ ਨੂੰ ਜਿਲੵਾ ਪੱਧਰ ‘ਤੇ ਕੀਤੇ ਜਾਣ ਵਾਲੇ ਅਰਥੀ ਫੂਕ ਪ੍ਰਦਰਸ਼ਨਾਂ ਅਤੇ ਫਰਵਰੀ ਮਹੀਨੇ ਦੌਰਾਨ ਬਜਟ ਸ਼ੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ਤਹਿਤ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ।

