ਪਟਿਆਲਾ

ਡਾ. ਗਾਂਧੀ ਵੱਲੋਂ ਮਲਟੀਪਰਪਜ਼ ਸ਼ੈਡ ਅਤੇ ਪਖਾਨਿਆਂ ਦਾ ਉਦਘਾਟਨ

ਪਟਿਆਲਾ 28 ਜਨਵਰੀ (ਕੰਵਰ ਬੇਦੀ) ਡਾ. ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਪਟਿਆਲਾ ਨੇ 7.59 ਲੱਖ ਦੀ ਲਾਗਤ ਨਾਲ ਧੋਬੀ ਘਾਟ, ਸ਼ੇਰਾਂ ਵਾਲਾ ਪਟਿਆਲਾ ਵਿਖੇ ਬਣ ਰਹੇ ਮਲਟੀਪਰਪਜ਼ ਸ਼ੈਡ ਅਤੇ ਪਖਾਨਿਆਂ ਦਾ ਉਦਘਾਟਨ ਕਰਕੇ ਇਸਨੂੰ ਧੋਬੀ ਮਹਾਸਭਾ ਨੂੰ ਸਮਰਪਿਤ ਕੀਤਾ।

ਇਸ ਮੌਕੇ ਡਾ. ਗਾਂਧੀ ਨੇ ਆਪਣੇ 5 ਸਾਲਾਂ ਦੇ ਕੰਮਾਂ ਦਾ ਵੇਰਵਾ ਦੇਂਦੇ ਹੋਏ ਉਹਨਾਂ ਵਲੋਂ 1750 ਕਰੋੜ ਦੇ ਰੇਲ ਪ੍ਰੋਜੈਕਟ,1,000 ਤੋਂ ਵੱਧ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਵਿਧਿਆਰਥੀਆਂ ਨੂੰ ਟਾਟਾਂ ਤੋਂ ਉਠਾ ਕੇ ਬੈਂਚਾਂ ਤੇ ਬਿਠਾਉਣ ਦੇ ਉਪਰਾਲੇ ਦੇ ਨਾਲ, ਸਾਫ ਪਾਣੀ ਲਈ ਆਰ ਓ ਮਸ਼ੀਨ ਦਾ ਪ੍ਰਬੰਧ ਅਤੇ ਨਵੇਂ ਪਖਾਨਿਆਂ ਦੀ ਉਸਾਰੀ ਬਾਰੇ ਵੀ ਦੱਸਿਆ। ਪਾਸਪੋਰਟ ਦਫਤਰ ਤੇ ਵਿਦੇਸ਼ ਵਿਚ ਵਸਦੇ ਅਨੇਕਾਂ ਪੰਜਾਬੀਆਂ ਦੀ ਕੀਤੀ ਗਈ ਮਦਦ ਸਾਂਝੀ ਕੀਤੀ।
ਓਹਨਾਂ ਨੇ ਦੇਸ਼ ਦੀ ਸੰਪਦਾ ਕਿਸੇ ਇਕ ਨਿੱਜੀ ਪਰਿਵਾਰ ਜਾ ਰਾਜ ਘਰਾਣੇ ਦੀ ਨਾਂ ਹੋਣ ਬਾਰੇ ਜ਼ੋਰ ਦਿੰਦਿਆਂ ਇਹ ਕਿਹਾ ਕਿ ਮੁਲਕ ਉਪਰ ਹਰ ਇਕ ਵਸਨੀਕ ਦਾ ਸਾਂਝਾ ਅਧਿਕਾਰ ਹੈ ਅਤੇ “ਆਪਣੇ ਵਿਚੋਂ ਆਪਣੇ ਵਰਗੇ“ ਲੀਡਰ ਹੀ ਸਮਾਜ ਦਾ ਭਲਾ ਕਰ ਸਕਦੇ ਹਨ ਨਾ ਕਿ ਉਹ ਲੀਡਰ ਜਿਹੜੇ ਸਾਡੇ ਵਰਗੇ ਤਾਂ ਨੇ ਪਰ ਸਾਡੇ ਵਿੱਚੋਂ ਨਹੀਂ ਹਨ।
ਇਸ ਮੌਕੇ ਸ੍ਰੀ ਧੋਭੀ ਸਭਾ ਪਟਿਆਲਾ ਦੇ ਚੇਅਰਮੈਨ ਗੰਗਾ ਪ੍ਰਸਾਦ ਚੌਹਾਨ, ਜਨਰਲ ਸਕੱਤਰ ਵਿਕਰਮ ਬਾਨੀਆ, ਪ੍ਰੈਜ਼ੀਡੈਂਟ ਜਗਦੀਸ਼ ਰਾਜੌਰੀਆ, ਸੀਨੀਅਰ ਵਾਈਸ ਪ੍ਰਧਾਨ ਪਵਨ ਕੁਮਾਰ,ਵਾਈਸ ਪ੍ਰਧਾਨ ਹੇਮੰਤ ਸੁਨਾਰੀਆ ਅਤੇ ਅਸ਼ੋਕ ਕੁਮਾਰ, ਕੈਸ਼ੀਅਰ ਰਜੇਸ਼ ਕੁਮਾਰ, ਜੁਆਇੰਟ ਕੈਸ਼ੀਅਰ ਮਨੋਜ ਕੁਮਾਰ ਅਤੇ ਲਲਿਤ ਕੁਮਾਰ, ਜੁਆਇੰਟ ਸਕੱਤਰ ਚੰਦ ਦੀਪ ਅਤੇ ਨੀਰਜ ਕੁਮਾਰ,ਓਰਗੇਨਾਈਜਰ ਸਕੱਤਰ ਪ੍ਰੀਤਮ ਦਾਸ, ਦਲੀਪ ਕੁਮਾਰ, ਵਿਨੋਦ ਕੁਮਾਰ, ਵਿਜੇ ਰਾਜੌਰੀਆ, ਅਕਸ਼ੇ ਕੁਮਾਰ, ਰਾਹੁਲ ਕੁਮਾਰ, ਰਜੇਸ਼ ਅਤੇ ਜੋਨੀ, ਸਟੇਜ ਸਕੱਤਰ ਪ੍ਰੇਮ ਰਾਜੌਰੀਆ ਅਤੇ ਮਨੀਸ਼ ਕੁਮਾਰ, ਪ੍ਰੈਸ ਸਕੱਤਰ ਰਾਜ ਕੁਮਾਰ, ਦੀਪਕ ਅਤੇ ਸੰਜੇ ਗੌਰ ਸਮੇਤ ਹੋਰ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *