ਪੰਜਾਬ

2019-ਚੋਣਾਂ ਦਾ ਕਰਾਂਗੇ ਬਾਈਕਾਟ, ਸਰਕਾਰ ਦੀ ਠੀਠਤਾ ਅੱਜ ਵੀ ਬਰਕਰਾਰ!

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਨਾਨ-ਟੀਚਿੰਗ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਤੇ ਨਾਅਰੇਬਾਜ਼ੀ
ਅੰਮ੍ਰਿਤਸਰ 31 ਜਨਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸੂਬੇ ਭਰ ਦੇ ਮੁਲਾਜ਼ਮਾਂ ‘ਚ ਸੂਬਾ ਸਰਕਾਰ ਤੇ ਕੇਂਦਰ ਪ੍ਰਤੀ ਰੋਸ ਠੱਲਣ ਦਾ ਨਾਂ ਨਹੀਂ ਲੈ ਰਿਹਾ…ਸੱਤਾ ‘ਚ ਆਉਣ ਤੋਂ ਪਹਿਲਾਂ ਸਰਕਾਰਾਂ ਵੱਲੋਂ ਸੂਬੇ ਦੇ ਲੋਕਾਂ ਨੂੰ ਵਾਅਦਿਆਂ ਦੇ ਲੌਲੀਪੌਪ ਤੇ ਮੁਲਾਜ਼ਮਾਂ ਨੂੰ ਮੰਗਾਂ ਹੱਲ ਦੀ ਧਰਵਾਸ ਦਿੱਤੀ ਜਾਂਦੀ ਹੈ, ਪਰ ਸਰਕਾਰ ਦੀ ਠੀਠਤਾ ਅੱਜ ਵੀ ਬਰਕਰਾਰ ਐ..ਮੁਲਾਜ਼ਮਾਂ ‘ਚ ਸਰਕਾਰ ਪ੍ਰਤੀ ਨਰਾਜ਼ਗੀ ਇਸ ਗੱਲ ਦੀ ਗਵਾਹੀ ਭਰਦੀ ਐ ਕਿ ਸਰਕਾਰ ਮੁਲਾਜ਼ਮਾਂ ਦੀਆਂ ਆਸਾਂ ‘ਤੇ ਖਰਾ ਉਤਰ ਸਕੀ।

ਅਜਿਹੀ ਮਿਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਨ ਟੀਚਿੰਗ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਤੋਂ ਲਗਾ ਜਾ ਸਕਦੀ ਐ..ਨਾਨ ਟੀਚਿੰਗ ਕਰਮਚਾਰੀਆਂ ਦਾ ਕਹਿਣਾ ਉਨ੍ਹਾਂ ਦਾ ਇਹ ਪ੍ਰਦਰਸਨ ਤਰੱਕੀ ‘ਚ ਰਜਿਰਵੇਸ਼ਨ ਨੂੰ ਲਾਗੂ ਕਰਨ ਖਿਲਾਫ਼ ਕੀਤਾ ਜਾ ਰਿਹਾ ਐ…ਕੈਂਪਸ ਦੇ ਬਾਹਰ ਰੋਸ ਮਾਰਚ ਕੱਢਿਆ ਗਿਆ ਤੇ ਸੂਬਾ ਸਰਕਾਰ ਅਤੇ ਕੇਂਦਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਰਮਾਰੀਆਂ ਨੇ ਆਖਿਆ ਤਰੱਕੀਆਂ ‘ਚ ਧੱਕੇਸ਼ਾਹੀ ਕਰਦੇ ਹੋਏ ਜਾਣ ਬੁੱਝ ਕੇ ਰਜਿਰਵੇਸ਼ਨ ਯੋਜਨਾ ਲਾਗੂ ਕੀਤੀ ਜਾ ਰਹੀ ਤੇ ਇਹ ਪ੍ਰਦਰਸ਼ਨ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ਼ ਜਾਰੀ ਰਹੇਗਾ।

Leave a Reply

Your email address will not be published. Required fields are marked *