ਮੰਜੂ ਕੁਰੈਸ਼ੀ ਵੱਲੋਂ ਨਵੇਂ ਚੁਣੇ ਪ੍ਰਧਾਨ ਅਵਤਾਰ ਹੈਪੀ ਦਾ ਸਨਮਾਨ
ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਯੋਗ ਅਗਵਾਈ ‘ਚ ਇਸਤਰੀ ਅਕਾਲੀ ਦਲ ਵੱਲੋਂ ਮੰਜੂ ਕੁਰੈਸ਼ੀ ਜੀ ( ਵਰਕਿੰਗ ਕਮੇਟੀ ਮੈਂਬਰ ਸ਼੍ਰੋ. ਅ. ਦ ਪਟਿਆਲਾ ਸ਼ਹਿਰੀ), ਅਤੇ ਉਨ੍ਹਾਂ ਦੇ ਪਤੀ ਅਲੀ ਕੁਰੈਸ਼ੀ ਜੀ ਵਲੋਂ ਨਵ-ਨਿਯੁਕਤ ਪ੍ਰਧਾਨ ਜ਼ਿਲਾ ਪਟਿਆਲਾ ਸ਼ਹਿਰੀ ਯੂਥ ਅਕਾਲੀ ਦਲ ਸ.ਅਵਤਾਰ ਸਿੰਘ ਹੈਪੀ ਜੀ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੋਬਿੰਦ ਬਡੂੰਗਰ ਜੀ ਸਾਬਕਾ ਕੌਂਸਲਰ, ਅਮਨਦੀਪ ਸਿੰਘ ਘੱਗਾ ਮੀਤ ਪ੍ਰਧਾਨ ਸ਼੍ਰੋ. ਅ. ਦ ਪਟਿਆਲਾ, ਕੁਲਵਿੰਦਰ ਸਿੰਘ ਹਾਜ਼ਰ ਸਨ!

