ਪਟਿਆਲਾ

ਡਾ. ਮਨਪ੍ਰੀਤ ਸਿੰਘ ਚੱਢਾ ਲੋਕਲ ਬਾਡੀ ਸੈਲ ਦਾ ਕਨਵੀਨਰ ਨਿਯੁਕਤ

ਵਾਰਡ ਨੰ: 7 ਦੇ ਵਾਸੀਆਂ ਨੇ ਕੀਤਾ ਸਨਮਾਨਤ
ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦਾ ਵਿਸਥਾਰ ਕਰਦਿਆਂ ਜ਼ਿਲ੍ਹਾ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਡਾ. ਮਨਪ੍ਰੀਤ ਸਿੰਘ ਚੱਢਾ ਨੂੰ ਲੋਕਲ ਬਾਡੀ ਸੈਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਡਾ. ਮਨਪ੍ਰੀਤ ਸਿੰਘ ਚੱਢਾ ਦੀ ਇਸ ਨਿਯੁਕਤੀ ਦਾ ਵਾਰਡ ਨੰ: 7 ਦੇ ਵਾਸੀਆਂ ਤੇ ਭਾਜਪਾਈ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ ਹੈ। ਡਾ. ਚੱਢਾ ਨੇ ਭਾਜਪਾਈ ਹਾਈਕਮਾਂਡ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਉਸ ਨੂੰ ਉਹ ਤਨਦੇਹੀ, ਇਮਾਨਦਾਰੀ ਨਾਲ ਨਿਭਾਉਣਗੇ।

ਡਾ. ਚੱਢਾ ਨੇ ਕਿਹਾ ਕਿ ਪਾਰਟੀ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ‘ਚ ਭਾਜਪਾ ਦੇ 2019 ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਵੱਡੀ ਭੂਮਿਕਾ ਨਿਭਾਈ ਜਾਵੇਗੀ। ਡਾ. ਚੱਢਾ ਦਾ ਸਵਾਗਤ ਕਰਨ ਵਾਲਿਆਂ ‘ਚ ਸਵਰਨ ਸਿੰਘ, ਰਣਜੀਤ ਸਿੰਘ, ਤਰਲੋਚਨ ਸਿੰਘ, ਗੁਰਮੀਤ ਸਿੰਘ ਸੋਨੀ, ਰਾਜਪ੍ਰੀਤ ਸਿੰਘ, ਮੁਖਤਿਆਰ ਸਿੰਘ, ਅਰੁਣ ਕੁਮਾਰ, ਰਾਧੇ ਸ਼ਾਮ, ਰਾਮ ਆਸਰਾ, ਰਿਸ਼ੀ ਪਾਲ, ਰਾਜੂ, ਗੁਰਬਚਨ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ ਅਤੇ ਵਿਭਾ ਦੇਵੀ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *