ਪਟਿਆਲਾ

ਸਿੰਚਾਈ ਵਿਭਾਗ ਦੇ ਚੌਥਾ ਦਰਜਾ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੈਲੀ

ਪਟਿਆਲਾ 6 ਫਰਵਰੀ (ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਸਿੰਚਾਈ ਵਿਭਾਗ ਦੇ ਚੋਥਾ ਦਰਜਾ ਤੇ ਟੈਕਨੀਕਲ ਮੁਲਾਜਮਾਂ ਦੀਆਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਦੇਵੀਗੜ੍ਹ ਮੰਡਲ (ਆਈ.ਬੀ) ਦਫਤਰ ਅੱਗੇ ਰੋਹ ਭਰਪੂਰ ਰੈਲੀ ਕੀਤੀ ਤੇ ਅਗਲੀ ਅਰਥੀ ਫੁੱਕ ਰੈਲੀ ਕਰਨ ਦਾ ਵੀ ਐਲਾਨ ਕੀਤਾ ਗਿਆ।

ਮੰਡਲ ਦਫਤਰ ਦੀ ਕੁਰਪੱਸ਼ਨ ਨਾਲ ਜੂਝ ਰਹੇ ਮੁਲਾਜਮਾਂ ਨੇ ਰੋਸ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਗਰਮ, ਠੰਡੀ ਵਰਦੀਆਂ, ਜਰਸੀਆਂ, ਬੂੱਟ, ਚੱਪਲਾਂ ਅਤੇ ਓਵਰ ਕੋਟ ਵਿਭਾਗ ਵੱਲੋਂ ਗ੍ਰਾਂਟਾਂ ਨਾਂ ਹੋਣ ਦਾ ਬਹਾਨਾ ਲਾ ਕੇ ਨਹੀਂ ਦਿੱਤੀਆਂ ਗਈਆਂ। ਜਦੋਂ ਕਿ ਨਹਿਰਾਂ, ਸੁਇਆਂ ਤੇ ਟੇਲਾਂ ਦੀ ਮੁਰੰਮਤ ਦੇ ਨਾ ਉੱਤੇ ਲੱਖਾ ਰੁਪਏ ਦੀ ਕੁਰਪੱਸ਼ਨ ਕੀਤੀ ਗਈ ਹੈ। ਮੁਲਾਜਮਾਂ ਦੀ ਘਾਟ ਕਾਰਨ ਉਨ੍ਹਾਂ ਦੀਆਂ ਦੂਰ ਦੁਰਾਡੇ ਬਦਲੀਆਂ ਕੀਤੀਆਂ ਗਈਆਂ ਹਨ। ਮੌਜੂਦਾ ਕਾਰਜਕਾਰੀ ਇੰਜੀਨੀਅਰ ਸ੍ਰੀ ਸ਼ੇਰ ਸਿੰਘ ਆਪ ਤਾਂ ਸੇਵਾਕਾਲ ਦਾ ਦੋ ਸਾਲਾਂ ਦਾ ਵਾਧਾ ਲਈ ਬੈਠਾ ਹੈ, ਪਰੰਤੂ ਨਿਚਲੇ ਮੁਲਾਜਮਾਂ ਨੂੰ ਵਾਧਾ ਦੇਣ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਦਿਕਤਾਂ ਖੜੀਆਂ ਕਰ ਰਿਹਾ ਹੈ। ਕਰਮਚਾਰੀਆਂ ਦੀ ਪੱਦ ਉਨਤੀਆਂ, ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਮੁਲਾਜਮਾਂ ਪਾਸੋਂ ਸਰਕਾਰੀ ਕੰਮ ਘੱਟ, ਬਗਾਰਾਂ ਵੱਧ ਲਈਆਂ ਜਾ ਰਹੀਆਂ ਹਨ ਜੋ ਸਿੱਧੇ ਤੌਰ ਤੇ ਕੁਰਪਸ਼ਨ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਬਲਬੀਰ ਸਿੰਘ, ਬੂਟਾ ਸਿੰਘ, ਜੋਗਾ ਸਿੰਘ, ਨਾਰੰਗ ਸਿੰਘ, ਸੂਰਜ ਯਾਦਵ, ਕੁਲਦੀਪ ਸਿੰਘ ਰਾਈਏਵਾਲ, ਨੇ ਕਿਹਾ ਕਿ ਲੰਮੇ ਸਮੇਂ ਤੋਂ ਨਵੀਂ ਭਰਤੀ ਨਾ ਹੋਣ ਕਰਕੇ ਮੁਲਾਜਮਾਂ ਦੀ ਘਟ ਰਹਿ ਗਈ ਗਿਣਤੀ ਕਰਕੇ ਉਨ੍ਹਾਂ ਦੀਆਂ ਬਦਲੀਆਂ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਕੰਮ ਕਰਨ ਵਾਲਾ ਸਾਮਾਨ ਵੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਸਿੰਚਾਈ ਕਾਲੋਨੀ ਤੇ ਅਫਸਰ ਦੀਆਂ ਰਿਹਾਇਸ਼ੀਆਂ ਵਿੱਚ ਜਮੀਨ ਅਸਮਾਨ ਦਾ ਫਰਕ, ਕੋਠੀਆਂ ਆਲੀਸ਼ਾਨ ਹਨ, ਪਰੰਤੂ ਛੋਟੇ ਮੁਲਾਜਮਾਂ ਦੀ ਰਿਹਾਇਸ਼ਾਂ ਖੰਡਰ ਬਣ ਰਹੀਆਂ ਹਨ, ਜੋ ਸਿੱਧੇ ਤੌਰ ਤੇ ਅਫਸਰਸ਼ਾਹੀ ਦੀ ਕੁਰਪਸ਼ਨ ਦਾ ਹਿੱਸਾ ਹੈ। ਦਰਸ਼ਨ ਲੁਬਾਣਾ ਹੋਰ ਆਗੂਆਂ ਨੇ ਕਿਹਾ ਕਿ ਚੋਥਾ ਦਰਜਾ ਮੁਲਾਜਮਾਂ ਦੀਆਂ ਮੰਗਾਂ ਤੇ ਬੰਦ ਕੀਤੀਆਂ ਜਾ ਰਹੀਆਂ ਪੈਨਸ਼ਨ ਦਾ ਵਿਰੋਧ ਕਰਨ ਲਈ ਮਿਤੀ 11 ਫਰਵਰੀ ਨੂੰ ਚੰਡੀਗੜ੍ਹ ਡਾਇਰੈਕਟਰ ਖੁਰਾਕ ਤੇ ਸਪਲਾਈ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਮਿਤੀ 13 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਸ਼ੈਸ਼ਨ ਦੌਰਾਨ ਪੰਜਾਬ, ਯੂ.ਟੀ. ਇੰਪਲਾਈਜ਼ ਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ 8 ਫੇਸ ਮੁਹਾਲੀ ਤੋਂ ਇਕੱਠੇ ਹੋ ਕੇ ਹਜਾਰਾ-ਹਜਾਰਾਂ ਮੁਲਾਜਮਾਂ, ਪੈਨਸ਼ਨਰ ਚੰਡੀਗੜ੍ਹ ਵਿਧਾਨ ਸਭਾ ਵੱਲ ਮਾਰਚ ਕਰਕੇ ਮੁਲਾਜਮਾਂ ਤੇ ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਵਾਉਣ ਲਈ ਸਾਂਝਾ ਮੈਮੋਰੰਡਮ ਦੇਣਗੇ ਅਤੇ ਅਗਲੇ ਸੰਘਰਸ਼ਾਂ ਦਾ ਐਲਾਨ ਵੀ ਇਸੇ ਦਿਨ ਕੀਤਾ ਜਾਵੇਗਾ।
ਰੈਲੀ ਵਿੱਚ ਹੋਰ ਜੋ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਰਾਮ ਲਾਲ ਰਾਮਾ, ਕੁਲਵਿੰਦਰ ਸਿੰਘ, ਕਾਕਾ ਸਿੰਘ, ਗੁਲਾਬ ਸਿੰਘ, ਚੰਦਨ ਸਿੰਘ, ਕਾਕਾ ਸਿੰਘ ਸੀਲ, ਮਲਕੀਤ ਸਿੰਘ, ਕੇਸਰ ਸਿੰਘ ਸੈਣੀ, ਅਮਰਜੀਤ ਧਾਲੀਵਾਲ, ਬੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *