ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਅੱਜ ਮਿਲਣਗੇ ਹਲਕਾ ਸਨੋਰ ਦੇ ਸਰਗਰਮ ਵਰਕਰਾਂ ਨੂੰ

-ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਲਿਆ ਤਿਆਰੀਆਂ ਦਾ ਜਾਇਜਾ
ਪਟਿਆਲਾ, 6 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਲਕੇ ਹਲਕਾ ਸਨੌਰ ਦੇ ਸਰਗਰਮ ਵਰਕਰਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ। ਉਹ 11.30 ਜੋੜੀਆਂ ਸੜ੍ਹਕਾਂ ਵਿਖੇ ਸਥਿਤ ਟੁਰਨਾ ਪੈਲੇਸ ਵਿਖੇ ਵਰਕਰਾਂ ਨੂੰ ਮਿਲਣ ਲਈ ਪਹੁੰਚਣਗੇ।

ਉਹਨਾਂ ਦੇ ਆਉਣ ਤੋਂ ਪਹਿਲਾਂ ਅੱਜ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਰਕਰ ਮਿਲਣੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਵਰਕਰਾਂ ਨਾਲ ਸਿੱਧੇ ਗੱਲ ਕਰਨਗੇ। ਉਹਨਾਂ ਦੱਸਿਆ ਕਿ ਪਾਰਟੀ ਵੱਲੌਂ ਪ੍ਰਧਾਨ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਜਿਹੜੇ ਪ੍ਰਾਜੈਕਟ ਐਮ.ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਯਤਨਾ ਸਦਕਾ ਹਲਕਾ ਸਨੋਰ ਵਿਚ ਆਏ ਸਨ, ਉਹਨਾਂ ਨੂੰ ਹੁਣ ਦੀ ਸੂਬਾ ਸਰਕਾਰ ਪੁਰਾ ਨਹੀਂ ਹੋਣ ਦੇ ਰਹੀ। ਨਾ ਨੈਸ਼ਨਲ ਹਾਈ ਵੇ ਦੀ ਡੀ.ਪੀ.ਆਰ. ਭੇਜੀ ਜਾ ਰਹੀ ਹੈ ਅਤੇ ਨਾ ਹੀ ਖੇਡ ਸਟੇਡੀਅਮ ਬਣਨ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਕੋਈ ਰੈਲੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੱਧੇ ਵਰਕਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਰਾਏ ਜਾਨਣਗੇ। ਇਸ ਮੌਕੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਕੁਲਦੀਪ ਸਿੰਘ ਹਰਪਾਲਪੁਰ, ਤਰਸੇਮ ਸਿੰਘ ਕੋਟਲਾ, ਜੱਸਾ ਕੋਟਲਾ, ਗੁਰਜੰਟ ਸਿੰਘ ਨੂਰਖੇੜੀਆਂ, ਜਤਿੰਦਰ ਪਹਾੜੀਪੁਰ, ਸੱਤਾ ਨਾਭਾ, ਬੱਬਲ ਧਰੇੜੀ ਜੱਟਾਂ, ਸੁਰਮੁੱਖ ਸਿੰਘ ਸਰਪੰਚ, ਲਾਲ ਸਿੰਘ ਨੈਣਾ, ਭੁਪਿੰਦਰ ਸਿੰਘ ਪਿੰਡ ਚੌਰਾ ਸਰਪੰਚ ਅਤੇ ਅਰਵਿੰਦਰ ਸਿੰਘ ਸਨੌਰ, ਲਾਡੀ ਪਹਾੜੀਪੁਰ, ਨਿਹਾਲ ਸਿੰਘ ਧਨੌਲਾ ਅਤੇ ਵਰਿੰਦਰ ਡਕਾਲਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *