ਪੰਜਾਬਪਟਿਆਲਾ

ਇਕਬਾਲ ਰਾਏ ਯੂਥ ਅਕਾਲੀ ਦਲ ਦਿਹਾਤੀ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਬਣੇ

ਸਮੁੱਚੇ ਜਿਲ੍ਹੇ ਤੇ ਹਲਕਾ ਅਮਲੋਹ ਅੰਦਰ ਨੋਜਵਾਨਾਂ ਵਿੱਚ ਇਸ ਨਿਯੁਕਤੀ ਨੂੰ ਲੈਕੇ ਭਾਰੀ ਉਤਸ਼ਾਹ
ਪਾਰਟੀ ਨੇ ਜੋ ਸੇਵਾ ਜਿਲ੍ਹੇ ਦੀ ਮੈਨੂੰ ਦਿੱਤੀ ਹੈ, ਮੈਂ ਉਸਤੇ ਖਰਾ ਉੱਤਰਾਂਗਾ – ਇਕਬਾਲ ਰਾਏ
ਅਮਲੋਹ, 6 ਜਨਵਰੀ (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਵੱਲੋਂ ਅਹੁਦੇਦਾਰਾਂ ਦੀ ਲਿਸਟ ਵਿੱਚ ਵਾਧਾ ਕਰਦੇ ਹੋਏ ਯੂਥ ਅਕਾਲੀ ਦਲ ਦੇ ਇੰਚਾਰਜ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦਿਹਾਤੀ ਦਾ ਸ. ਇਕਬਾਲ ਸਿੰਘ ਰਾਏ (ਅੰਨੀਆ) ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਕਬਾਲ ਸਿੰਘ ਰਾਏ ਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਸਮੁੱਚਾ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਨੌਜਵਾਨਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹਲਕਾ ਅਮਲੋਹ ਦੇ ਇਸ ਨੌਜਵਾਨ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਹੋਣ ਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਯੂਥ ਅੰਦਰ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਯੂਥ ਅਕਾਲੀ ਦਲ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਹੋਣ ਤੇ ਇਕਬਾਲ ਸਿੰਘ ਰਾਏ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਇੰਚਾਰਜ ਸ. ਬਿਕਰਮ ਸਿੰਘ ਮਜੀਠੀਆ ਤੇ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਜਿਹਨਾਂ ਨੇ ਮੇਰੀਆਂ ਪਾਰਟੀ ਅੰਦਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੀ ਇਹ ਜਿੰਮੇਵਾਰੀ ਮੈਨੂੰ ਸੌਂਪੀ ਹੈ। ਉਹਨਾਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪਾਰਟੀ ਅੰਦਰ ਸਮੇਂ ਸਮੇਂ ਤੇ ਉਹਨਾਂ ਨੂੰ ਮਾਣ ਦਿੱਤਾ ਜਾ ਰਿਹਾ ਹੈ। ਉਨਾਂ ਸਮੁੱਚੀ ਸੀਨੀ ਲੀਡਰਸ਼ਿਪ ਤੇ ਰਾਜੂ ਖੰਨਾ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਆਸ ਅਤੇ ਉਮੀਦ ਨਾਲ ਉਹਨਾਂ ਵੱਲੋਂ ਮੈਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਜਿੰਮੇਵਾਰੀ ਤੇ ਖਰੇ ਉੱਤਰਦੇ ਹੋਏ ਯੂਥ ਨੌਜਵਾਨਾਂ ਨੂੰ ਲਾਮਵੰਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅੱਜ ਇਕਬਾਲ ਸਿੰਘ ਰਾਏ ਦੀ ਨਿਯੁਕਤੀ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਤੇ ਵਧਾਈ ਦੇਣ ਵਾਲਿਆਂ ਵਿੱਚ ਜਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ, ਹਲਕਾ ਸਰਹਿੰਦ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਹਲਕਾ ਬੱਸੀ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਇਸਤਰੀ ਅਕਾਲ਼ੀ ਦਲ ਦੀ ਜਿਲ਼੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਮੁਲਾਜਿਮ ਵਿੰਗ ਦੇ ਸੂਬਾ ਪ੍ਰਧਾਨ ਜੱਥੇ ਕਰਮਜੀਤ ਸਿੰਘ ਭਗੜਾਣਾ, ਸ਼੍ਰੌਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ, ਜੱਥੇ ਪਰਮਜੀਤ ਸਿੰਘ ਖਨਿਆਣ, ਮੁੱਖ ਬੁਲਾਰਾ ਕੈਪਨਟ ਸਿੰਘ ਜਸਵੰਤ ਸਿੰਘ ਬਾਜਵਾ, ਐਸ ਓ ਆਈ ਦੇ ਜੋਨਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਭੱਟੀ, ਸ਼ਰਨਜੀਤ ਸਿੰਘ ਚਨਾਰਥਲ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਬਲਪ੍ਰੀਤ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ ਨਰੈਣਗੜ੍ਹ, ਜੱਗਾ ਭੋਲੀਆ, ਬੇਅੰਤ ਸਿੰਘ ਪਨਾਗ, ਰਾਜੀਵ ਵਰਮਾ, ਨੀਟਾ ਸੰਧੂ ਸਰਪਰਸਤ, ਮਨਜਿੰਦਰ ਸਿੰਘ ਮੁੱਢੜੀਆ, ਗੁਰਿੰਦਰ ਸਿੰਘ ਹਰੀਪੁਰ, ਨਵਦੀਪ ਸਿੰਘ ਟਿਵਾਣਾ, ਮਹਾ ਸਿੰਘ ਅਮਲੋਹ, ਗੁਰਸ਼ਰਨ ਸਿੰਘ ਬਾਜਵਾ, ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਗੁਰਪ੍ਰੀਤ ਸਿੰਘ ਮਾਲੋਵਾਲ, ਗੋਰਾ ਅਜਨਾਲੀ, ਗੁਰਜੀਤ ਸਿੰਘ ਗੋਸ਼ਲ, ਸੁਖਵੀਰ ਸਿੰਘ ਭੱਦਲਥੂਹਾ, ਨਿਰਭੈ ਸਿੰਘ ਵਿਰਕ, ਸ਼ਰਧਾ ਸਿੰਘ ਛੰਨਾ, ਰੇਸ਼ਮ ਸਿੰਘ ਛੰਨਾ, ਹਰਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮੁੱਢੜੀਆਂ, ਕੁਲਦੀਪ ਸਿੰਘ ਮਛਰਾਈ, ਹੈਪੀ ਟਿੱਬੀ, ਗੁਰਪ੍ਰੀਤ ਸਿੰਘ ਟਿੱਬੀ, ਵਿੱਕੀ ਚਾਹਲ, ਗੁਰਮਨ ਢੀਂਡਸਾ, ਸੰਦੀਪ ਸਿੰਘ ਭੋਲੀਆ, ਸੰਦੀਪ ਸਿੰਘ ਨਸਰਾਲੀ, ਸਤਨਾਮ ਸਿੰਘ ਡਡਹੇੜੀ, ਜੱਸੀ ਅਮਲੋਹ, ਗੁਰਜੀਤ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਰਿੱਚੀ, ਐਡਵੋਕੇਟ ਇੰਦਰਜੀਤ ਸਿੰਘ ਸਾਓ, ਪਰਲਾਦ ਸਿੰਘ ਅਜਨੇਰ, ਸੋਨੀ ਕਲੋੜ, ਜੀਤੁ ਬਹੇੜ, ਕ੍ਰਿਸ਼ਨ ਕੁੰਭੜਾ, ਅਮਨ ਲਾਡਪੁਰ, ਕੁਲਵਿੰਦਰ ਸਿੰਘ ਸਲਾਣੀ, ਪ੍ਰਦੀਪ ਸਿੰਘ, ਬਿੱਲਾ ਅਮਲੋਹ, ਜਸੇਦਵ ਸਿੰਘ ਸੌਂਟੀ, ਧਰਮਪਾਲ ਸਿੰਘ ਸੋਂਟੀ, ਜੱਸਾ ਪ੍ਰਧਾਨ ਸੌਂਟੀ, ਲੱਖੀ ਔਜਲਾ, ਪੰਜਾਬ ਸਿੰਘ, ਧਰਮਪਾਲ ਭੜੀ ਪੀਏ ਰਾਜੂ ਖੰਨਾ ਪ੍ਰੱਮੁਖ ਹਨ।

Leave a Reply

Your email address will not be published. Required fields are marked *