ਪਟਿਆਲਾ

ਪੰਜਾਬੀ ਦੀਆਂ ਉਪ ਭਾਸ਼ਾਵਾਂ ਦਾ ਕਵੀ ਦਰਬਾਰ ਕਰਵਾਇਆ

ਪਟਿਆਲਾ 6 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ ‘ਮੰਗਲਕਾਮਨਾ’ ਤਹਿਤ ਇਸ ਵਾਰ ਪੰਜਾਬੀ ਦੀਆਂ ਉਪ ਭਾਸ਼ਾਵਾਂ ਦਾ ਕਵੀ ਦਰਬਾਰ ਕਰਵਾਇਆ ਗਿਆ।

ਕਰਯੋਗ ਹੈ ਕਿ ਇਹ ਕਵੀ ਦਰਬਾਰ ਪੰਜਾਬੀ ਵਿਭਾਗ ਵੱਲੋਂ ਉਪ ਭਾਸ਼ਾਵਾਂ ਸੰਬੰਧੀ ਕਰਵਾਏ ਜਾ ਰਹੇ ਅੰਤਰ ਰਾਸ਼ਟਰੀ ਕਵੀ ਦਰਬਾਰ ਦਾ ਹੀ ਇਕ ਹਿੱਸਾ ਸੀ, ਜਿਸ ਦੇ ਆਯੋਜਨ ਵਿਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਵੀ ਯੋਗਦਾਨ ਸੀ।
ਕਵੀ ਦਰਬਾਰ ਵਿਚ ਹਰਚੰਦ ਬਾਗੜੀ, ਪਰਮਿੰਦਰ ਸੋਢੀ, ਮਹਿੰਦਰ ਗਿੱਲ, ਸੁਰਿੰਦਰ ਨੀਰ, ਕਾਨ੍ਹਾ ਸਿੰਘ, ਸਵਾਮੀ ਅੰਤਰਨੀਰਵ, ਸੁਰਜੀਤ ਹੋਸ਼, ਸੁਖਚੈਨ ਸਿੰਘ ਭੰਡਾਰੀ, ਚਰਨ ਪੁਆਧੀ, ਸੁਹਿੰਦਰਬੀਰ, ਹਰਨਾਮ ਸਿੰਘ, ਅਮਰਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਸ਼ਿਰਕਤ ਕੀਤੀ ਗਈ। ਇਨ੍ਹਾਂ ਸਭ ਕਵੀਆਂ ਵਲੋਂ ਆਪੋ ਆਪਣੇ ਖੇਤਰ ਦੀ ਉਪ ਬੋਲੀ ਵਿਚ ਲਿਖੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕਿਹਾ ਗਿਆ ਕਿ ਇਹ ਇਕ ਵੱਖਰੀ ਤਰ੍ਹਾਂ ਦਾ ਕਵੀ ਦਰਬਾਰ ਹੈ ਜਿਸ ਵਿਚ ਪੰਜਾਬੀ ਦੀਆਂ ਵਖ-ਵਖ ਉਪ ਬੋਲੀਆਂ ਦੇ ਰੰਗ ਪੇਸ਼ ਹੋਏ ਹਨ। ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਅਜਿਹੀ ਪਹਿਲਕਦਮੀ ਲਈ ਵਿਸ਼ੇਸ ਤੌਰ ਤੇ ਵਧਾਈ ਦਿੱਤੀ। ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਕਿਹਾ ਗਿਆ ਕਿ ਇਸ ਲੜੀ ਨੂੰ ਅੱਗੇ ਤੋਰਦਿਆਂ ਹਰ ਉਪ ਬੋਲੀ ਦਾ ਇਕ ਸੁਤੰਤਰ ਕਵੀ ਦਰਬਾਰ ਵੀ ਕਰਵਾਇਆ ਜਾ ਸਕਦਾ ਹੈ। ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਸਰਬਜੀਤ ਕੌਰ ਸੋਹਲ ਵੱਲੋਂ ਵੀ ਆਪਣੇ ਪ੍ਰਧਾਨਗੀ ਸ਼ਬਦਾਂ ਦੌਰਾਨ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਕਵੀ ਦਰਬਾਰ ਦਾ ਮੰਚ ਸੰਚਾਲਨ ਇੰਚਾਰਜ਼ ਯੁਵਕ ਭਲਾਈ ਡਾ. ਗੁਰਸੇਵਕ ਲੰਬੀ ਵੱਲੋਂ ਕੀਤਾ ਗਿਆ, ਜਿਨ੍ਹਾਂ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ

Leave a Reply

Your email address will not be published. Required fields are marked *