ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰ ਵਰਗ ਦੀ ਪਿੱਠ ਵਿਚ ਛੂਰਾ ਮਾਰਿਆ: ਸੁਖਬੀਰ ਬਾਦਲ
ਇਤਿਹਾਸ ਕਾਂਗਰਸ ਦੀ ਇਸ ਸਰਕਾਰ ਨੂੰ ਧੋਖੇਬਾਜ ਸਰਕਾਰ ਵਜੋਂ ਯਾਦ ਰੱਖੇਗਾ।
ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣ ਵਿਚ ਅਕਾਲੀ ਦਲ ਅਤੇ ਕਾਂਗਰਸ ਵਿਚ ਹੀ ਹੋਵੇਗਾ ਮੁੱਖ ਮੁਕਾਬਲਾ
ਅਕਾਲੀ ਦਲ ਨੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਹਮੇਸ਼ਾਂ ਠੋਕ ਕੇ ਜਵਾਬ ਦਿੱਤਾ: ਵਿਧਾਇਕ ਚੰਦੂਮਾਜਰਾ
ਪਟਿਆਲਾ, 7 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਪਾਰਟੀ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਈ ਮੀÎਟਿੰਗ ਵਿਚ ਸਨੋਰ ਦੇ ਵਰਕਰਾਂ ਅਤੇ ਬਾਅਦ ਦੁਪਹਿਰ ਹਲਕਾ ਇੰਚਾਰਜ਼ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਪਟਿਆਲਾ ਦਿਹਾਤੀ ਦੇ ਵਰਕਰਾਂ ਨੂੰ ਮਿਲੇ। Î
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰ ਵਰਗ ਦੀ ਪਿੱਠ ਵਿਚ ਛੂਰਾ ਮਾਰਿਆ ਅਤੇ ਇਤਿਹਾਸ ਵਿਚ ਇਸ ਸਰਕਾਰ ਨੂੰ ਧੋਖੇਬਾਜ਼ ਸਰਕਾਰ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾ ਦੇ ਕਰਜ਼ੇ ਮੁਆਫ ਤਾਂ ਦੂਰ ਦੀ ਗੱਲ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਮੁਲਾਜ਼ਮਾਂਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਆਪਣੇ ਹੱਕਾਂ ਲਈ ਮੁਲਾਜ਼ਮਾਂ ਨੂੰ ਛੱਤਾਂ ‘ਤੇ ਚੜ੍ਹਨਾ ਪੈ ਰਿਹਾ ਹੈ, ਨੌਜਵਾਨਾ ਨੂੰ ਰੁਜਗਾਰ ਦੇਣ ਦੀ ਬਜਾਏ ਖੋਹਿਆ ਜਾ ਰਿਹਾ ਹੈ। ਪ੍ਰਧਾਨ ਬਾਦਲ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਉਹ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰਨਗੇ ਅਤੇ ਤੀਜੇ ਮੋਰਚੇ ਬਾਰੇ ਉਹਨਾਂ ਕਿਹਾ ਕਿ ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਾਂ ਵਿਚ ਸਿਰਫ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਮੁੱਖ ਮੁਕਾਬਲਾ ਹੋਵੇਗਾ। ਇਥੇ ਤੀਜੇ ਫਰੰਟ ਦਾ ਕੋਈ ਅਧਾਰ ਨਹੀਂ। ਸੁਖਬੀਰ ਬਾਦਲ ਨੇ ਦੱਸਿਆ ਕਿ ਵਰਕਰ ਮਿਲਣੀ ਦਾ ਮੁੱਖ ਮਨੋਰਥ ਵਰਕਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਹੈ। ਯੂ.ਪੀ. ਸਰਕਾਰ ਵੱਲੋਂ 1984 ਵਿਚ ਕਾਨਪੁਰ ਵਿਚ ਹੋਏ ਦੰਗਿਆ ਬਾਰੇ ਬਣਾਈ ਐਸ.ਆਈ.ਟੀ. ਦੀ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਮੋਦੀ ਸਰਕਾਰ ਵਿਚ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋਈਆਂ ਹਨ। ਸਨੋਰ ਮੀਟਿੰਗ ਵਿਚ ਕਈ ਅਜਿਹੇ ਚਿਹਰੇ ਦੇਖਣ ਨੂੰ ਮਿਲੇ ਜੋ ਪਿਛਲੇ ਲੰਬੇ ਤੋਂ ਅਕਾਲੀ ਦਲ ਤੋਂ ਦੁਰ ਚਲ ਰਹੇ ਸਨ।

