ਪੰਜਾਬ

ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਤਕ ਅਕਾਲੀ ਦਲ ਸੰਘਰਸ਼ ਜਾਰੀ ਰਖੇਗਾ : ਗਿੱਲ , ਟਿੱਕਾ

ਦੋਸ਼ੀ ਮਿਠੂ ਮੈਦਾਨ ‘ਤੇ ਪਰਚਾ ਦਰਜ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੋਕਰੀ ਦੇਣ ਦੀ ਕੀਤੀ ਮੰਗ
ਗਿੱਲ ਅਤੇ ਟਿੱਕਾ ਦੀ ਅਗਵਾਈ ‘ਚ ਰੇਲ ਹਾਦਸਾ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਢਿਆ ਗਿਆ ਪ੍ਰਭਾਵਸ਼ਾਲੀ ਕੈਡਲ ਮਾਰਚ
ਅਮ੍ਰਿਤਸਰ 7 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪਰਿਵਰਾਂ ਨੂੰ ਇਨਸਾਫ ਦਿਵਾਉਣ ਅਤੇ ਮੁਖ ਦੋਸ਼ੀ ਮਿਠੂ ਮੈਦਾਨ ਦੀ ਗ੍ਿਰਫਤਾਰੀ ਲਈ ਅਜ ਅਕਾਲੀ ਦਲ ਦੇ ਅਮ੍ਰਿਤਸਰ ਹਲਕਾ ਦਖਣੀ ਇੰਚਾਰਜ ਤਲਬੀਰ ਸਿੰਘ ਗਿਲ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਦੀ ਅਗਵਾਈ ‘ਚ ਇਕ ਪ੍ਰਭਾਵਸ਼ਾਲੀ ਕੈਡਲ ਮਾਰਚ ਕਢਿਆ ਗਿਆ।

ਭਰਾਵਾਂ ਦੇ ਢਾਬੇ ਤੋਂ ਸ੍ਰੀ ਦਰਬਾਰ ਸਾਹਿਬ ਤਕ ਕਢੇ ਗਏ ਕੈਡਲ ਮਾਰਚ ਦੌਰਾਨ ਭਾਰੀ ਗਿਣਤੀ ‘ਚ ਪੀੜਤ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ, ਪੀੜਤ ਪਰਿਵਾਰਾਂ ਨੇ ਇਸ ਮੌਕੇ ਸਰਕਾਰ ਅਤੇ ਨਵਜੋਤ ਸਿੰਘ ਸਿਧੂ ਦੰਪਤੀ ਵਲੋਂ ਉਹਨਾਂ ਦੀ ਸਾਰ ਨਾ ਲੈਣ ਲਈ ਹਾੜੇ ਹਥੀ ਲਿਆ ਅਤੇ ਰੋ ਰੋ ਕੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈਆਂ। ਉਹਨਾਂ ਭੜਾਸ ਕਢਦਿਆਂ ਦਸਿਆ ਕਿ ਸਿਧੂ ਪਰਿਵਾਰ ਤੇ ਕੈਪਟਨ ਸਰਕਾਰ ਨੇ Àਹਨਾਂ ਨਾਲ ਮੁਆਵਜਾ ਦੇ ਨਾਮ ‘ਤੇ ਧੱਕਾ ਕੀਤਾ। ਸਰਕਾਰ ਵਲੋਂ ਦਿਤਾ ਗਿਆ ਮੁਆਵਜਾ ਨਾ ਕਾਫੀ ਸੀ ਜੋ ਕਿ ਉਹਨਾਂ ਦੇ ਇਲਾਜ ‘ਤੇ ਹੀ ਖਰਚ ਹੋ ਗਏਹਨ। ਉÂਨਾਂ ਦਸਿਆ ਕਿ ਰੇਲ ਰਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਵਲੋਂ ਸਿਧੂ ਦੀ ਕੋਠੀ ਕਈ ਚਕਰ ਲਗਾਏ ਗਏ ਪਰ ਉਹਨਾਂ ਨੂੰ ਉਥੋਂ ਕੋਈ ਨਿਆਂ ਨਹੀਂ ਮਿਲ ਰਿਹਾ ਨਾ ਹੀ ਕੋਈ ਨੌਕਰੀ ਮਿਲੀ ਅਤੇ ਨਾਹੀਂ ਉਹਨਾਂ ਦੀ ਬਾਂਹ ਫੜੀ ਜਾ ਰਹੀ ਹੈ। ਜਿਸ ਕਾਰਨ ਉਹਨਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿਲ ਨੂੰ ਸਾਥ ਦੇਣ ਲਈ ਅਪੀਲ ਕਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਅਤੇ ਕੈਬਨਿਟ ਮੰਤਰੀ ਸਿੱਧੂ ਨੇ ਗਰੀਬ ਲੋਕਾਂ ਨੂੰ ਧੋਖੇ ਵਿਚ ਰਖਿਆ ਹੈ। ਦੋਸ਼ੀ ਹੋਣ ਦੇ ਬਾਵਜੂਦ ਮਿਠੂ ਮੈਦਾਨ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਮਿਠੂ ਮੈਦਾਨ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ। Àਹਨਾਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੇਲ ਹਾਦਸੇ ਚ ਆਪਣੇ ਕਮਾਊ ਮੈਂਬਰ ਗੁਆਉਣ ਵਾਲੇ ਪਰਵਾਰਾਂ ਦੀ ਮਾਲੀ ਇਮਦਾਦ ਦੇਣ ਦੇ ਕੀਤੇ ਗਏ ਐਲਾਨ ਨੂੰ ਯਾਦ ਕਰਾਇਆ। ਉਹਨਾਂ ਕਿਹਾ ਕਿ ਪੀੜਤਾਂ ਨੇ ਉਹਨਾਂ ਨੂੰ ਦਸਿਆ ਕਿ ਸਿੱਧੂ ਆਪਣੇ ਵਾਅਦੇ ਨੂੰ ਭੁਲ ਚੁਕਿਆ ਹੈ। ਉਨਾਂ ਨੂੰ ਐਲਾਨ ਮੁਤਾਬਕ ਮਹੀਨਾ ਵਾਰ ਕੋਈ ਪੈਸਾ ਨਹੀਂ ਮਿਲ ਰਿਹਾ ਹੈ। ਨਾ ਹੀ ਕਿਸੇ ਇਕ ਨੂੰ ਸਰਕਾਰੀ ਨੌਕਰੀ ਦਿਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ, ਪ੍ਰਸ਼ਾਸਨ, ਪ੍ਰਬੰਧਕ ਮਿਠੂ ਮੈਦਾਨ ਅਤੇ ਮੈਡਮ ਸਿੱਧੂ ਆਦਿ ਨੇ ਕੁਤਾਹੀ ਨਾ ਕੀਤੀ ਹੁੰਦੀ ਤਾਂ ਉਕਤ ਹਾਦਸਾ ਅਤੇ ਇਨਸਾਨੀਅਤ ਦਾ ਘਾਣ ਹੋਣ ਤੋਂ ਟਾਲਿਆ ਜਾ ਸਕਦਾ ਸੀ । ਉਹਨਾਂ ਪੀੜਤ ਪਰਿਵਾਰਾਂ ਦੀ ਬਾਂਹ ਫੜਦਿਆਂ ਹਰ ਹੀਲੇ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰਖੇਗਾ।

Leave a Reply

Your email address will not be published. Required fields are marked *