ਪੰਜਾਬਪਟਿਆਲਾ

ਕੈਪਟਨ ਦੇ ਗੜ੍ਹ ‘ਚ ਅਧਿਆਪਕਾਂ ‘ਤੇ ਜਲ ਤੋਪਾਂ ਨਾਲ ਹੱਲਾ

ਕੈਪਟਨ ਦੇ ਗੜ੍ਹ ‘ਚ ਅਧਿਆਪਕਾਂ ਨੇ ਸਰਕਾਰ ਨੂੰ ‘ਲਲਕਾਰਿਆ’
ਪਟਿਆਲਾ 10 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਦੇ ਸ਼ਹਿਰ ‘ਚ ਅਧਿਆਪਕਾਂ ਨੇ ਮੁੜ ਫੇਰ ਮੋਰਚਾ ਖੋਲ੍ਹ ਦਿੱਤਾ…ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਅਧਿਆਪਕਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਲਾਹਨਤਾਂ ਪਾਈਆਂ ਗਈਆਂ, ਉਥੇ ਹੀ ਮੰਗਾਂ ਦੇ ਹੱਲ ਲਈ ਅਧਿਆਪਕਾਂ ਨੇ ਮੋਤੀ ਮਹਿਲ ਘੇਰਨ ਲਈ ਰੋਸ ਮਾਰਚ ਕੱਢਿਆ ਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਐ…ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਮੋਤੀ ਮਹਿਲ ਵੱਲ ਵੱਧ ਰਹੇ ਅਧਿਆਪਕਾਂ ਦੇ ਆਏ ਸੈਲਾਬ ਨੂੰ ਰੋਕਣ ਲਈ ਪੁਲਿਸ ਨੇ ਅਧਿਆਪਕਾਂ ‘ਤੇ ਜਲ ਤੋਪਾਂ ਨਾਲ ਹੱਲਾ ਬੋਲ ਦਿੱਤਾ ਗਿਆ।

ਸ਼ਾਹੀ ਸ਼ਹਿਰ ਦੀਆਂ ਸੜਕਾਂ ‘ਤੇ ਨਿੱਤਰੇ ਅਧਿਆਪਕਾਂ ਦਾ ਕਹਿਣਾ ਸਰਕਾਰ ਕਈ ਵਾਰ ਭਰੋਸੇ ਦੇ ਕੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ, ਜਿਸ ਨੂੰ ਲੈ ਕੇ ਸੂਬੇ ਭਰ ਦੇ ਅਧਿਆਪਕ ਫੇਰ ਭੜਕ ਉਠੇ ਐ…ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਅਧਿਆਪਕਾਂ ਨੇ ਬੱਸ ਅੱਡੇ ਨੇੜੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ…ਕੈਪਟਨ ਸਰਕਾਰ ਨੂੰ ਲਲਕਾਰਦਿਆਂ ਆਖਿਆ ਲੋਕ ਸਭਾ ਚੋਣਾਂ ‘ਚ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ।
ਰੋਸ ਧਰਨੇ ਦੌਰਾਨ ਵੱਖ ਵੱਖ ਥਾਈ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ,ਹਰਜਿੰਦਰਪਾਲ ਪੰਨੂ,ਸੁਖਵਿੰਦਰ ਸਿੰਘ ਚਹਿਲ,ਜਸਵਿੰਦਰ ਸਿੰਘ ਸਿੱਧੂ,ਬਲਕਾਰ ਵਲਟੋਹਾ,ਬਲਦੇਵ ਸਿੰਘ ਬੁੱਟਰ,ਹਰਜੀਤ ਸਿੰਘ ਬਸੋਤਾ, ਸੁਖਦਰਸ਼ਨ ਸਿੰਘ,ਹਰਦਿੱਪ ਟੋਡਰਪੁਰ,ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਸਿੰਘ ਔਜਲਾ,ਅਮਰਜੀਤ ਕੰਬੋਜ,ਹਰਵਿੰਦਰ ਬਿਲਗਾ,ਗੁਰਵਿੰਦਰ ਤਰਨਤਾਰਨ,ਸੁਖਚੈਨ ਗੁਰਨੇ,ਗੁਰਜਿੰਦਰਪਾਲ,ਬਲਜੀਤ ਸਲਾਣਾ, ਕਰਮਿੰਦਰ ਸਿੰਘ,ਜਸਵੰਤ ਪੰਨੂ ਅਤੇ ਜਗਸੀਰ ਸਹੋਤਾ,ਸੁਖਰਾਜ ਸਿੰਘ,ਨੇ ਸਰਕਾਰੀ ਸਕੂਲਾਂ ਨੂੰ ਲੋੜੀਦੀਆਂ ਗ੍ਰਾਟਾਂ ਤੋਂ ਵਾਂਝੇ ਰੱਖਣ,ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ,ਕਿਤਾਬਾਂ ਅਤੇ ਵਜੀਫੇ ਦੇਣ ਦੀ ਜਿੰਮੇਵਾਰੀ ਤੋਂ ਟਾਲਾ ਵੱਟ ਰਹੀਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਸਕੂਲਾਂ `ਚ ਚੋਰ ਮੋਰੀਆਂ ਰਾਹੀਂ ਲਿਆ ਰਹੀਂ ਪੰਜਾਬ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਨੂੰ ਅਧਿਆਪਕ ਅਤੇ ਕਿਰਤੀ ਵਰਗ ਦੀ ਏਕਤਾ ਰਾਹੀਂ ਮਾਤ ਪਾਉਂਦਿਆਂ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ।
ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਰੱਖੀ ਕਿ ਐੱਸ.ਐੱਸ.ਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਵਾਪਿਸ ਕਰਵਾਕੇ ਪੂਰੀਆਂ ਤਨਖਾਹਾਂ `ਤੇ ਪੱਕੇ ਕਰਨ, ਵਿਭਾਗੀ 5178 ਅਧਿਆਪਕਾਂ ਨੂੰ ਪੱਕੇ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ, ਸ਼ੋਸ਼ਨ ਦਾ ਸ਼ਿਕਾਰ ਹੋ ਰਹੇ ਸਿੱਖਿਆ ਪ੍ਰੋਵਾਇਡਰਾਂ, ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਵਲੰਟੀਅਰ ਅਧਿਆਪਕਾਂ, ਆਦਰਸ਼ ਸਕੂਲ (ਪੀਪੀਪੀ ਮੋਡ), ਆਈ.ਈ.ਆਰ.ਟੀ ਅਧਿਆਪਕਾਂ, ਮੈਰੀਟੋਰੀਅਸ ਸਕੂਲ ਸਟਾਫ ਤੇ ਐੱਸ.ਐੱਸ.ਏ,ਰਮਸਾ ਅਧੀਨ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, 162 ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਨੋਟਿਸ ਰੱਦ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ `ਤੇ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਅਧੀਨ ਲੈਣ, 3442/7654 ਓ.ਡੀ.ਐਲ ਅਧਿਆਪਕਾਂ ਨੂੰ ਰੈਗੂਲਰ ਕਰਨ,1 ਅਪ੍ਰੈਲ 2018 ਤੋਂ ਬਾਅਦ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਉਜਾੜਾ ਕਰ ਰਹੇ ਸਿੱਖਿਆ ਸਕੱਤਰ ਨੂੰ ਵਿਭਾਗ ਵਿੱਚੋਂ ਚਲਦਾ ਕਰਨ,ਨਵਨਿਯੁਕਤ 3582 ਅਧਿਆਪਕਾਂ ‘ਤੇ ਬਦਲੀ ਕਰਵਾਉਣ ਲਈ 3 ਸਾਲ ਸਟੇਅ ਦੀ ਸ਼ਰਤ ਹਟਾਉਣ,ਪ੍ਰੋਬੇਸ਼ਨ ਸਮਾਂ ਮੁੜ ਤੋਂ 2 ਸਾਲ ਸਮੇਤ ਪੂਰੀ ਤਨਖਾਹ ਕਰਨ, ਸੀ ਐਂਡ ਵੀ ਅਤੇ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ ਜਾ ਰਹੀਆਂ ਅਸਾਮੀਆਂ ਬਹਾਲ ਕਰਨ, ਤਬਲਾ, ਸੰਗੀਤ ਅਧਿਆਪਕਾਂ ਨੂੰ ਸੀ ਐਂਡ ਵੀ ਦਾ ਗਰੇਡ ਦੇਣ, ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਰਹਿੰਦੀਆਂ ਪਦਉਨਤੀਆਂ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ `ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਪ੍ਰਾਇਮਰੀ ਬੀ.ਐਡ ਪਾਸ ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਦੀ ਸ਼ਰਤ ਹਟਾਉਣ ਅਤੇ ਸੈਸ਼ਨ 2012-14 ਈ.ਟੀ.ਟੀ ਪਾਸ ਈ.ਜੀ.ਐਸ ਅਧਿਆਪਕਾਂ ਨੂੰ ਤੁਰੰਤ ਹਾਜਰ ਕਰਵਾਇਆ ਜਾਵੇ।
ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹਾਲੇ ਵੀ ਹੱਲ ਨਾ ਕੱਢਣ ‘ਤੇ ਭਰਾਤਰੀ ਕਿਸਾਨ, ਮਜਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈਂਦਿਆਂ 17 ਫਰਵਰੀ ਤੋਂ 19 ਫਰਵਰੀ ਤੱਕ ਪਟਿਆਲਾ ਵਿੱਚ ਤਿੱਖੇ ਪ੍ਰਦਰਸ਼ਨਾਂ ਦੀ ਝੜੀ ਲਾ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੀ ਚੇਤਾਵਨੀ ਦਿੱਤੀ ਗਈ। ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਹਰੇਕ ਥਾਈ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਦਰਜ ਕਰਨ ਦਾ ਐਲਾਨ ਕੀਤਾ। 13 ਫਰਵਰੀ ਨੂੰ ਮੁਹਾਲੀ ਵਿੱਚ ਯੂ.ਟੀ/ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੂਬਾਈ ਧਰਨੇ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਰਣਜੀਤ ਰਬਾਬੀ,ਸੁਖਰਾਜ ਕਾਹਲੋਂ,ਦਲਜੀਤ ਸੇਫੀਪੂਰ,ਹਰਵੀਰ ਸਿੰਘ,ਸੁਖਜਿੰਦਰ ਹਰੀਕਾ,ਵਿਨੀਤ ਕੁਮਾਰ,ਬਲਜੀਤ ਸਿੰਘ ਬਠਿੰਡਾ ਆਦਿ ਮੌਜੂਦ ਰਹੇ ।

Leave a Reply

Your email address will not be published. Required fields are marked *