ਪੰਜਾਬਪਟਿਆਲਾ

ਗੈਂਗਸਟਰ ‘ਦਿਲਪ੍ਰੀਤ ਬਾਬਾ’ ਦੇ ਸਾਥੀ ਆਏ ਪੁਲਿਸ ਅੜਿੱਕੇ

ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਅੜਿੱਕੇ
ਪਟਿਆਲਾ 25 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹੱਥ ਲੱਗੀ ਹੈ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਪੁਲਿਸ ਹਿਰਾਸਤ ‘ਚੋਂ ਦਿਲਪ੍ਰੀਤ ਸਿੰਘ ਬਾਬਾ ਨੂੰ ਭਜਾਉਣ ਵਾਲੇ ਗੈਂਗਸਟਰ ਤੇ ਉਸ ਦੇ ਸਾਥੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਸ.ਐਸ.ਪੀ. ਨੇ ਆਖਿਆ ਮਨਕੀਰਤ ਸਿੰਘ ਮਨੀ ਦੇ ਖਿਲਾਫ਼ ਇਰਾਦਾ ਕਤਲ, ਲੜਾਈ ਝਗੜੇ ਦੇ ਮਾਮਲਿਆਂ ਤੋਂ ਇਲਾਵਾ ਪੁਲਿਸ ਹਿਰਾਸਤ ‘ਚੋਂ ਅਪਰਾਧਕ ਵਿਅਕਤੀਆਂ ਨੂੰ ਭਜਾਉਣ ਦੇ ਪੰਜ ਮਾਮਲੇ ਦਰਜ ਐ…ਜਿਨਾਂ ‘ਚੋਂ ਉਹ ਭਗੌੜਾ ਚੱਲਿਆ ਆ ਰਿਹਾ ਸੀ…ਐਸਐਸਪੀ ਨੇ ਸਿੱਧੂ ਦਾ ਕਹਿਣਾ ਮਨੀ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 7 ਰੌਂਦ ਅਤੇ ਦਲਜੀਤ ਸਿੰਘ ਡੱਲੀ ਕੋਲੋਂ ਇਕ ਪਿਸਤੌਲ ਦੇਸੀ ਕੱਟਾ ਅਤੇ ਪੰਜ ਰੋਂਦ ਪੰਜ ਐਮ ਐਮ ਦੇ ਬਰਾਮਦ ਕੀਤੇ ਐ…ਪੁਲਿਸ ਨੇ ਮੁਕੱਦਮਾ ਦਰਜ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਐ…

Leave a Reply

Your email address will not be published. Required fields are marked *