ਪੰਜਾਬ

‘ਸਮਝੌਤਾ ਐਕਪ੍ਰੈਸ ਰੱਦ’ ਯਾਤਰੀ ਖੱਜਲ-ਖੁਆਰ

ਭਾਰਤ-ਪਾਕਿ ਆਵਾਮ ਨਹੀਂ ਚਾਹੁੰਦੀ ‘ਜੰਗ’
ਸਮਝੌਤਾ ਐਕਸਪ੍ਰੈਸ ਸੇਵਾ ਰੱਦ, ਯਾਤਰੀ ਪ੍ਰੇਸ਼ਾਨ
ਸਰਹੱਦ ਰਸਤਿਓਂ ਯਾਤਰੀ ਪੁੱਜੇ ਪਾਕਿਸਤਾਨ
ਪ੍ਰਸ਼ਾਸਨ ਨੇ ਯਾਤਰੀਆਂ ਨੂੰ ਖਾਣ ਪੀਣ ਦਾ ਸਾਮਾਨ ਤੱਕ ਵੰਡਿਆ
ਪੁਲਵਾਮਾ ਹਮਲੇ ਤੋਂ ਬਾਦ ਭਾਰਤ-ਪਾਕਿ ਸਬੰਧਾਂ ‘ਚ ਉਭਰੇ ਤਣਾਅ ਦਾ ਪਰਛਾਵਾ ਸਮਝੌਤਾ ਐਕਸਪ੍ਰੈਸ ਸੇਵਾ ਤੇ ਪਿਆ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਐ…

ਯਾਤਰੀ ਸਵੇਰੇ ਦਿੱਲੀ ਤੋਂ ਅੰਮ੍ਰਿਤਸਰ ਦੇ ਅਟਾਰੀ ਰੇਲਵੇ ਸਟੇਸ਼ਨ ‘ਤੇ ਪੁੱਜੇ, ਜਿਥੇਂ ਉਨ੍ਹਾਂ ਨੂੰ ਸਮਝੌਤਾ ਐਕਸਪ੍ਰੈਸ ਨਾ ਮਿਲੀ ਤਾਂ ਪ੍ਰੇਸ਼ਾਨ ਹੁੰਦੇ ਵੇਖੇ ਗਏ…ਪ੍ਰਸ਼ਾਸਨ ਨੇ ਪ੍ਰਬੰਧ ਕਰਦਿਆਂ ਅਟਾਰੀ ਸਟੇਸ਼ਨ ਪਹੁੰਚਕੇ ਯਾਤਰੀਆਂ ਦਾ ਖਿਆਲ ਰੱਖਿਆ..ਭਾਰਤ-ਪਾਕਿ ਯਾਤਰੀਆਂ ਨੂੰ ਖਾਣ ਪੀਣ ਦਾ ਸਾਮਾਨ ਤੱਕ ਵੰਡਿਆ ਤੇ ਸੁਰੱਖਿਆ ਪ੍ਰਬੰਧਾਂ ਹੇਠ ਵਿਸ਼ੇਸ਼ ਬੱਸਾਂ ਰਾਹੀਂ ਸਰਹੱਦ ਦੇ ਰਸਤਿਓਂ ਪਾਕਿਸਤਾਨ ਭੇਜ ਦਿਤਾ ਗਿਆ…ਯਾਤਰੀਆਂ ਨੇ ਆਖਿਆ ਜੰਗ ਮਸਲੇ ਦਾ ਹੱਲ ਨਹੀਂ, ਜਦਕਿ ਦੋਵੇਂ ਦੇਸ਼ਾਂ ਦੀ ਆਵਾਮ ਜੰਗ ਨਹੀਂ ਚਾਹੁੰਦੀ..ਕੁਝ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਵੀ ਹੋ ਸਕਦਾ ਐ…ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਆਖਿਆ ਸਟੇਸ਼ਨ ‘ਤੇ ਪ੍ਰੇਸ਼ਾਨ ਯਾਤਰੀਆਂ ਦਾ ਖਿਆਲ ਰੱਖਿਆ ਉਮੀਦ ਐ ਪਾਕਿਸਤਾਨ ‘ਚ ਭਾਰਤ ਦੇ ਪ੍ਰੇਸ਼ਾਨ ਹੋ ਰਹੇ ਯਾਤਰੀਆਂ ਖਿਆਲ ਵੀ ਰੱਖਿਆ ਗਿਆ ਹੋਵੇਗਾ…ਤੁਹਾਨੂੰ ਦਸ ਦੇਈਏ ਦੋਹਾਂ ਮੁਲਕਾਂ ਦੇ ਲੋਕ ਰੇਲ ‘ਚ ਸਫਰ ਕਰਦੇ ਐ..ਇਹ ਰੇਲ ਹਫਤੇ ‘ਚ ਦੋ ਵਾਰ ਚੱਲਦੀ ਐ…22 ਜੁਲਾਈ 1976 ਨੂੰ ਸ਼ੁਰੂ ਹੋਈ ਰੇਲ ਸੇਵਾ ਪੁਲਵਾਮਾ ਹਮਲੇ ਤੋਂ ਬਾਦ ਪ੍ਰਭਾਵਤ ਹੋਈ ਐ…

Leave a Reply

Your email address will not be published. Required fields are marked *