ਪਟਿਆਲਾ

ਪਟਿਆਲਾ ਸ਼ਹਿਰ ਵਿੱਚ ਇੱਕ ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਤੇਜੀ ਨਾਲ ਜਾਰੀ: ਯੋਗਿੰਦਰ ਯੋਗੀ

850 ਕਰੋੜ ਰੁਪਏ ਕੈਨਾਲ ਬੇਸਡ ਸਿਸਟਮ ‘ਤੇ ਲਗਣਗੇ
150 ਕਰੋੜ ਰੁਪਏ ਰਾਜਿੰਦਰਾ ਹਸਪਤਾਲ ‘ਤੇ ਲੱਗ ਰਹੇ ਹਨ
100 ਕਰੋੜ ਨਾਲ ਸੜਕਾਂ ਦੀ ਬਦਲੀ ਨੁਹਾਰ
ਪਟਿਆਲਾ, 1 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ): ਮਿਊਨੀਸਪਲ ਕਾਰਪੋਰੇਸ਼ਨ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਆਖਿਆ ਹੈ ਕਿ ਪਟਿਆਲਾ ਸ਼ਹਿਰ ਵਿੱਚ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੀਆਂ ਅਣਥਕ ਕੋਸ਼ਿਸ਼ਾਂ ਸਦਕਾ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਤੇਜੀ ਨਾਲ ਹੋ ਚੁੱਕੀ ਤੇ ਪਟਿਆਲਾ ਸਮੁੱਚੇ ਪੰਜਾਬ ਦਾ ਸਭ ਤੋਂ ਵਧੀਆ ਸ਼ਹਿਰ ਬਣਨ ਵੱਲ ਵੱਧ ਰਿਹਾ ਹੈ। ਸ੍ਰੀ ਯੋਗੀ ਅੱਜ ਇੱਥੇ ਇੱਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ।

ਯੋਗਿੰਦਰ ਸਿੰਘ ਯੋਗੀ ਨੇ ਆਖਿਆ ਕਿ ਅੱਜ ਪਟਿਆਲੇ ਜਿਲ੍ਹੇ ਦੇ ਕੋਨੇ ਕੋਨੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਕਾਰਨ ਵਿਰੋਧੀਆਂ ਵਿੱਚ ਘਬਰਾਹਟ ਸਾਫ਼ ਤੌਰ ‘ਤੋ ਦਿਖਾਈ ਦੇ ਰਹੀ ਹੈ। ਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਬਾਰੇ ਦਿੱਤੇ ਬਿਆਨ ਤੋਂ ਬੋਖਲਾਹਟ ਸਾਫ਼ ਦਿਖਾਈ ਦਿੰਦੀ ਹੈ।।ਯੋਗੀ ਨੇ ਕਿਹਾ ਡਾਕਟਰ ਗਾਂਧੀ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣੇ ਕਾਰਜ ਕਾਲ ਦੌਰਾਨ ਕੀਤੇ ਕੰਮਾਂ ਬਾਰੇ ਜਾਣੂ ਕਰਵਾਉਣ ਲਈ ਕਹਿ ਰਹੇ ਹਨ ਜੋ ਕਿ ਕੇਵਲ ਤੇ ਕੇਵਲ ਪੋਲੀਟੀਕਲ ਸਟੰਟ ਹੈ। ਯੋਗੀ ਨੇ ਡਾਕਟਰ ਗਾਂਧੀ ਨੂੰ ਸਵਾਲ ਕੀਤਾ ਕਿ ਤੁਸੀਂ ਇੱਕ ਡਾਕਟਰ ਹੋ, ਪਟਿਆਲੇ ਦੀ ਜਨਤਾ ਇਹ ਜਾਣਨਾਂ ਚਾਹੁੰਦੀ ਹੈ ਕਿ ਤੁਸੀਂ ਪੇਸ਼ੇਵਰ ਡਾਕਟਰ ਹੋਣ ਦੇ ਬਾਵਜੂਦ ਪਟਿਆਲਾ ਦੇ ਲੋਕਾਂ ਦੀ ਸਿਹਤ ਸਬੰਧੀ ਕੀ ਕੀਤਾ ਹੈ? ਜਦ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਰਜਿੰਦਰਾ ਹਸਪਤਾਲ ਲਈ 150 ਕਰੋੜ ਲਿਆਂਦੇ, ਜਿਸ ਨਾਲ ਅੱਜ ਇਹ ਹਸਪਤਾਲ ਮਾਡਰਨ ਬਣ ਰਿਹਾ ਹੈ।
ਸੀਨੀਅਰ ਡਿਪਟੀ ਮੇਅਰ ਨੇ ਦੱਸਿਆ ਪਟਿਆਲਾ ਸ਼ਹਿਰ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੇ ਕੈਂਸਰ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲਗਭਗ 850 ਕਰੋੜ ਰੁਪਏ ਦਾ ਕੈਨਾਲ ਬੇਸਡ ਵਾਟਰ ਭਾਖੜਾ ਨਹਿਰ ਤੋਂ ਲੋਕਾਂ ਦੇ ਘਰੋਂ ਘਰੀ ਪਹੁੰਚਾਉਣ ਵਾਸਤੇ ਸਰਕਾਰ ਬਣਦੇ ਹੀ ਹੰਭਲਾ ਮਾਰਿਆ ਕਿਉਂਕਿ ਪਟਿਆਲੇ ਦੇ ਪਾਣੀ ਵਿੱਚ ਯੁਰੇਨੀਅਮ ਦੀ ਭਾਰੀ ਮਾਤਰਾ ਹੋਣ ਕਾਰਣ ਕੈਂਸਰ ਵਰਗੀ ਘਾਤਕ ਬਿਮਾਰੀ ਇੱਥੇ ਦੇ ਵਸਨੀਕਾਂ ਨੂੰ ਤੇਜੀ ਨਾਲ ਆਪਣੀ ਗਿਰਫ਼ਤ ਵਿਚ ਲੈ ਰਹੀ ਸੀ। ਉਨ੍ਹਾਂ ਕਿਹਾ ਇਸਦੇ ਨਾਲ ਹੀ ਪਟਿਆਲੇ ਦੇ ਨੇੜਲੇ ਇਲਾਕੇ ਚਮਾਰੂ ਵਿੱਚ 255 ਏਕੜ ਥਾਂ ਉੱਪਰ ਲੱਗਭਗ 2000 ਕਰੋੜ ਰੁਪਏ ਦੀ ਲਾਗਤ ਨਾਲ ਕੁਆਰਕ ਸਿਟੀ ਵਰਗਾ ਪ੍ਰੋਜੇਕਟ ਲੈ ਕੇ ਆਂਦਾ। ਜਿਸ ਨਾਲ ਜਿੱਥੇ ਪੱਚੀ ਤੋਂ ਤੀਹ ਹਜਾਰ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਉੱਥੇ ਹੀ ਪਟਿਆਲੇ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ।
ਯੋਗੀ ਨੇ ਕਿਹਾ ਕਿ ਜਿਸ ਤਰ੍ਹਾਂ 2017 ਵਿੱਚ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਫਤਵਾ ਦਿੱਤਾ ਸੀ ਉਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾ ਕੇ ਕੈਪਟਨ ਸਾਹਿਬ ਦੀ ਝੋਲੀ ਵਿੱਚ ਪਾਉਣਗੀਆਂ ਅਤੇ ਮਹਾਰਾਣੀ ਪ੍ਰਨੀਤ ਕੌਰ ਪੰਜਾਬ ਦੀ ਸਭ ਤੋਂ ਵੱਡੀ ਲੀਡ ਨਾਲ ਚੋਣਾਂ ਜਿੱਤਣਗੇ ਅਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰ ਸਰਕਾਰ ਦੇ ਵਿੱਚ ਕੈਬਿਨੇਟ ਮੰਤਰੀ ਬਣ ਕੇ ਪੰਜਾਬ ਨੂੰ ਰੀਪ੍ਰੈਸੈਂਟ ਕਰਨਗੇ ਜਿਸ ਨਾਲ ਪੰਜਾਬ ਦੇ ਆਮ ਲੋਕਾਂ ਨੂੰ, ਵਪਾਰੀਆਂ ਨੂੰ, ਮੁਲਾਜ਼ਮਾਂ ਨੂੰ, ਕਿਸਾਨਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਉਸ ਤੋਂ ਰਾਹਤ ਮਿਲੇਗੀ।

Leave a Reply

Your email address will not be published. Required fields are marked *