ਪੰਜਾਬਪਟਿਆਲਾ

ਨਗਰ ਕੋਂਸਲ ਅਮਲੋਹ ਤੋਂ ਨਹੀਂ ਸੰਭਾਲੇ ਗਏ, ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ – ਰਾਜੂ ਖੰਨਾ।

ਵੱਖ ਵੱਖ ਵਾਰਡਾਂ ਵਿੱਚ ਜਾਕੇ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ।

ਗੱਠਜੋੜ ਦੀ ਸਰਕਾਰ ਬਣਦੇ ਹੀ ਹਰ ਸਮੱਸਿਆ ਦਾ ਹੋਵੇਗਾ ਤੁਰੰਤ ਹੱਲ।

ਅਮਲੋਹ, 12 ਅਕਤੂਬਰ (ਮਧੂਸਾਰ ਬਿਊਰੋ) ਭਾਵੇਂ ਨਗਰ ਕੋਂਸਲ ਅਮਲੋਹ ਤੇ ਮੰਤਰੀ ਕਾਕਾ ਰਣਦੀਪ ਸਿੰਘ ਵੱਲੋਂ ਅਮਲੋਹ ਸ਼ਹਿਰ ਅੰਦਰ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਉਲਟ ਨਗਰ ਕੋਂਸਲ ਅਮਲੋਹ ਤੋਂ ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ ਵੀ ਨਹੀਂ ਸੰਭਾਲੇ ਜਾ ਰਹੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਸ਼ਹਿਰ ਦੀ ਸਥਿਤੀ ਇਸ ਸਮੇਂ ਬੱਦ ਤੋਂ ਬਦਤਰ ਸਫਾਈ ਪੱਖੋਂ ਬਣ ਚੁੱਕੀ ਹੈ। ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਇਆ ਗਿਆ ਸੀਵਰੇਜ ਥਾਂ ਥਾਂ ਤੋਂ ਬੰਦ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਘੁੰਮ ਰਿਹਾ ਹੈ ਉੱਥੇ ਗੰਦਗੀ ਦੇ ਢੇਰ ਵੀ ਸ਼ਹਿਰ ਦੇ ਵੱਖ ਵੱਖ ਕੋਨਿਆਂ ਵਿੱਚ ਲੱਗੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਸਰਕਾਰ ਸਮੇਂ 70 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਰੋਸ਼ਨੀ ਦੇਣ ਲਈ ਜੋ ਐਲ ਈ ਡੀ ਲਾਈਟਾਂ ਲਗਾਈਆਂ ਗਈਆਂ ਸਨ, ਉਹਨਾਂ ਦੀ ਸੰਭਾਲ ਵਿੱਚ ਵੀ ਨਗਰ ਕੌਂਸਲ ਬੂਰੀ ਤਰਾਂ ਫੇਲ ਹੋਈ ਹੈ। ਕਿਉਂਕਿ ਜੋ ਲਾਈਟ ਖਰਾਬ ਹੋ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ, ਉਸ ਵੱਲ ਨਗਰ ਕੋਂਸਲ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ।

ਉਹਨਾਂ ਅੱਗੇ ਕਿਹਾ ਕਿ ਜੋ ਪੈਸੇ ਲੋੜਵੰਦ ਵਿਅਤਕੀਆਂ ਨੂੰ ਆਪਣੇ ਘਰ ਬਨਾਉਣ ਲਈ ਮਿਲਣੇ ਚਾਹੀਦੇ ਸਨ, ਉਹ ਕਾਂਗਰਸੀ ਕੋਂਸਲਰ ਹਲਕਾ ਵਿਧਾਇਕ ਦੀ ਮਿਲੀ ਭੁਗਤ ਨਾਲ ਆਪਣੇ ਚਿਹੇਤਿਆਂ ਨੂੰ ਹੀ ਦੇ ਰਹੇ ਹਨ ਜਿਸ ਕਾਰਨ ਇਸ ਸਕੀਮ ਤੋਂ ਲੋੜਵੰਦ ਵਾਂਝੇ ਹਨ। ਰਾਜੂ ਖੰਨਾ ਨੇ ਅੱਗੇ ਦੱਸਿਆ ਕਿ ਜਿਸ ਲੋੜਵੰਦ ਵਿਅਤਕੀ ਦਾ ਸਿਹਤ ਬਿਮਾ ਕਾਰਡ ਬਣਨਾ ਚਾਹੀਦਾ ਹੈ ਤੇ ਜਿਸ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ, ਉਹਨਾਂ ਨੂੰ ਤਾਂ ਇਹ ਸਲੂਹਤਾਂ ਨਹੀਂ ਮਿਲ ਰਹੀਆਂ, ਪਰ ਜਿਹਨਾਂ ਨੂੰ ਇਹ ਸਲੂਹਤਾਂ ਦੀ ਜਰੁਰਤ ਨਹੀਂ, ਉਹਨਾਂ ਨੂੰ ਪੱਖਪਾਤੀ ਰਵੱਈਏ ਨਾਲ ਇਹ ਸਭ ਕੱੁਝ ਦਿੱਤਾ ਜਾ ਰਿਹਾ ਹੈ। ਰਾਜੂ ਖੰਨਾ ਵੱਲੌਂ ਅੱਜ ਵਾਰਡਾਂ ਵਿੱਚ ਜਾਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਭਰੋਸਾ ਦਿੱਤਾ ਗਿਆ ਕਿ 2022 ਵਿੱਚ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਅਮਲੋਹ ਸ਼ਹਿਰ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਹੀ ਨਹੀਂ ਕੀਤਾ ਜਾਵੇਗਾ ਸਗੋਂ ਭਿ੍ਰਸ਼ਟਾਚਾਰ ਮੁਕਤ ਸ਼ਹਿਰ ਬਣਾ ਕੇ ਹਰ ਲੋੜਵੰਦ ਤੱਕ ਹਰ ਸਹੂਲਤ ਪਹੁੰਚਾਈ ਜਾਵੇਗੀ।

ਇਸ ਮੌਕੇ ਤੇ ਉਹਨਾਂ ਨਾਲ ਪੀਏਸੀ ਮੈਂਬਰ ਜੱਥੇ ਕਰਮਜੀਤ ਸਿੰਘ ਭਗੜਾਣਾ, ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਯੂਥ ਅਕਾਲੀ ਦਲ ਦੇ ਜਿਲ਼ਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜੱਥੇ ਕੁਲਦੀਪ ਸਿੰਘ ਮਛਰਾਈ, ਬਸਪਾ ਆਗੂ ਹੰਸ ਰਾਜ ਅਮਲੋਹ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੈ ਸੁਖਦੇਵ ਸਿੰਘ ਬੈਣੀ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪੰਕਜ ਅਰੋੜਾ, ਸੀਨੀ ਆਗੂ ਸੁਖਵਿੰਦਰ ਸਿੰਘ ਕਾਲਾ ਅਰੋੜਾ, ਜੱਥੇ ਬਲਵਿੰਦਰ ਸਿੰਘ, ਰੂਪ ਸਿੰਘ, ਪਿ੍ਰਥੀਪਾਲ ਸਿੰਘ, ਕੋਂਸਲਰ ਬਲਤੇਜ ਸਿੰਘ, ਪਰਮਿੰਦਰ ਸਿੰਘ ਨੀਟਾ ਸੰਧੂ, ਸੋਹਣ ਸਿੰਘ, ਅਵਤਾਰ ਸਿੰਘ ਗਿੱਲ, ਗੁਰਨਾਮ ਪੁਰੀ, ਰਾਜਨ ਅਰੋੜਾ, ਬਾਬਾ ਗੁਰਦਿਆਲ ਸਿੰਘ, ਪ੍ਰਧਾਨ ਹਰਭਜਨ ਸਿੰਘ, ਸਿਮਰਦੀਪ ਸਿੰਘ ਛੀਨੂੰ, ਰਮਨਦੀਪ ਸਿੰਘ, ਗਗਨਦੀਪ ਸਿੰਘ, ਕਰਮਜੀਤ ਸਿੰਘ ਕਾਨੁਗੋ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰੀ ਵਾਸੀ ਹਾਜਰ ਸਨ।

Leave a Reply

Your email address will not be published. Required fields are marked *