ਖਹਿਰਾ ਨੇ ਲਾਈ ਸਰਕਾਰ ਦੀ ‘ਕਲਾਸ’
ਮੁਲਾਜ਼ਮ ਖੁਦਕਸ਼ੀਆਂ ਕਰਨ ਲੱਗੇ…!
ਸੁਖਪਾਲ ਖਹਿਰਾ ਨੇ ਨਰਸਾਂ ਦਾ ਹਾਲ ਜਾਣਿਆ
ਐਮ.ਪੀ. ਡਾ. ਗਾਂਧੀ ਨੇ ਕੀਤੀ ਜ਼ੋਰਦਾਰ ਨਿੰਦਾ
ਪਟਿਆਲਾ 2 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਰਾਜਿੰਦਰਾ ਹਸਪਤਾਲ ਵਿਖੇ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ ‘ਚੋਂ ਦੋ ਨਰਸਾਂ ਨੇ ਛੇਵੀਂ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ, ਜੋ ਹਸਪਤਾਲ ਦੇ ਆਈ.ਸੀ.ਯੂ ‘ਚ ਜੇਰੇ ਇਲਾਜ ਚੱਲ ਰਹੀਆਂ..ਜਿਥੇ ਨਰਸਾਂ ਦੀ ਹਾਲਤ ਗੰਭੀਰ ਬਣੀ ਹੋਈ ਐ, ਉਥੇ ਸਿਆਸਤ ਵੀ ਭਖਣ ਲੱਗ ਪਈ ਐ..
ਜਿਸ ਦੇ ਚੱਲਦਿਆਂ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਹਸਪਤਾਲ ਪੁੱਜੇ ਜਿਥੇ ਉਨ੍ਹਾਂ ਨਰਸਾਂ ਦਾ ਹਾਲ ਜਾਣਿਆ ਤੇ ਠੀਕ ਹੋਣ ਦੀ ਕਾਮਨਾ ਕੀਤੀ ਐ..ਖਹਿਰਾ ਨੇ ਕਾਂਗਰਸ ‘ਤੇ ਤੰਜ ਕੱਸਦਿਆਂ ਆਖਿਆ ਅੱਜ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਐ..ਖਹਿਰਾ ਦਾ ਕਹਿਣਾ ਸਰਕਾਰ ਤੋਂ ਦੁਖੀ ਮੁਲਾਜ਼ਮ ਅੱਜ ਖੁਦਕਸ਼ੀਆਂ ਕਰਨ ਲੱਗ ਪਏ ਐ…ਇਕ ਸਵਾਲ ਦੇ ਜਵਾਬ ਖਹਿਰਾ ਨੇ ਆਖਿਆ ਮੋਦੀ ਸਰਕਾਰ ਨੂੰ ਰਵੱਈਆ ਠੀਕ ਰੱਖਣਾ ਚਾਹੀਦਾ ਤੇ ਮੀਡੀਆ ਨੂੰ ਵੀ ਸਕਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਐ…ਮੈਂਬਰ ਪਾਰਲੀਮੈਂਟ ਡਾ. ਗਾਂਧੀ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਐ…

