ਯੂਥ ਅਕਾਲੀ ਦਲ 10 ਮਾਰਚ ਨੂੰ ਕਰੇਗਾ ਇਤਿਹਾਸਕ ਇਕੱਠ : ਸ. ਸੁਰਜੀਤ ਸਿੰਘ ਰੱਖੜਾ
ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਅੱਜ ਹਰ ਵਰਗ ਦੁਖੀ : ਹਰਪਾਲ ਜੁਨੇਜਾ
-ਕਾਂਗਰਸ ਦਾ ਦੋ ਸਾਲਾਂ ‘ਚ ਹੋਇਆ ਮੋਹ ਭੰਗ : ਖੱਟੜਾ
ਪਟਿਆਲਾ, 5 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪਟਿਆਲਾ ਵਿਖੇ 10 ਮਾਰਚ ਨੂੰ ਕਾਂਗਰਸ ਦੀ ਵਾਅਦਾਖਿਲਾਫ਼ੀ ਵਿਰੋਧ ‘ਚ ‘ਵਿਸ਼ਵਾਸ਼ਘਾਤ’ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਮਾਲਵਾ ਜ਼ੋਨ-2 ਦੇ ਪ੍ਰਧਾਨ ਸ. ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਮੀਟਿੰਗ ਕੀਤੀ ਗਈ।
ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ 10 ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਰੈਲੀ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਕੀਤੀ ਜਾ ਰਹੀ ਹੈ। ਰੈਲੀ ‘ਚ ਜਿਥੇ ਪਟਿਆਲਾ ਜ਼ਿਲ੍ਹੇ ਦੀ ਸਮੁੱਚੀਲੀਡਰਸ਼ਿਪ ਰੈਲੀ ਦਾ ਹਿੱਸਾ ਬਣੇਗੀ, ਉਥੇ ਹੀ ਯੂਥ ਬ੍ਰਿਗੇਡ ਵੱਡਾ ਇਕੱਠਾ ਕਰਕੇ ਰੈਲੀ ਨੂੰ ਇਤਿਹਾਸਕ ਰੈਲੀ ਬਣਾਉਣ ‘ਚ ਕੋਈ ਕਸਰ ਨਹੀਂ ਛੱਡੇਗੀ। ਸ. ਰੱਖੜਾ ਨੇ ਕਿਹਾ ਕਿ ਰੈਲੀ ਦੇ ਸਬੰਧ ਵਿਚ ਲੀਡਰਸ਼ਿਪ ਵੱਲੋਂ ਰੂਪ ਰੇਖਾ ਉਲੀਕੀ ਜਾ ਰਹੀ ਹੈ।
ਇਸ ਮੌਕੇ ਸ. ਰੱਖੜਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਰੈਲੀ ਦੀ ਜਗ੍ਹਾ ਨੂੰ ਲੈ ਕੇ ਹਮੇਸ਼ਾ ਪ੍ਰਸ਼ਾਸਨ ਨੇ ਨਾਂਹ ਪੱਖੀ ਵਤੀਰਾ ਰੱਖਿਆ, ਪਰ ਸਰਕਾਰ ਦੀਆਂ ਅਜਿਹੀਆਂ ਚਾਲਾਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ, ਜਿਸ ਦਾ ਜਵਾਬ ਯੂਥ ਅਕਾਲੀ ਦਲ ਇਤਿਹਾਸਕ ਇਕੱਠ ਕਰਕੇ ਦੇਵੇਗਾ।
ਪਾਰਟੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਕੀਤੀ ਜਾਣ ਵਾਲੀ ਰੈਲੀ ਕਾਮਯਾਬ ਕਰਨ ਲਈ ਯੂਥ ਵਰਕਰਾਂ ਨੂੰ ਹੁਣ ਤੋਂ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿਹਾ ਕਿ ਅੱਜ ਸਮੁੱਚਾ ਪੰਜਾਬ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਆ ਚੁੱਕੇ ਤੇ ਸੂਬੇ ਦੇ ਲੋਕਾਂ ਨਾਲ ਕੀਤੀ ਗਈ ਵਾਅਦਾਖਿਲਾਫ਼ੀ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਸਰਕਾਰ ਦੀ ਕਾਰਗੁਜ਼ਾਰੀ ਦੇ ਰਾਜ ਖੋਲ੍ਹੇਗਾ। ਹਰਪਾਲ ਜੁਨੇਜਾ ਨੇ ਕਿਹਾ ਕਿ 10 ਮਾਰਚ ਦੀ ਰੈਲੀ ਨੂੰ ਲੈ ਕੇ ਯੂਥ ਵਰਕਰ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਦੇਵ ਸਿੰਘ ਆਕੜੀ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ, ਟਕਸਾਲੀ ਆਗੂ ਸਰੂਪ ਸਿੰਘ ਸਹਿਗਲ, ਭਾਜਪਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਰਵਿੰਦਰਪਾਲ ਸਿੰਘ ਪਿੰ੍ਰਸ, ਆਕਾਸ਼ ਬੋਕਸਰ, ਅਮਨਦੀਪ ਘੱਗਾ, ਸੁਖਬੀਰ ਅਬਲੋਵਾਲ, ਮਨਪ੍ਰੀਤ ਸਿੰਘ ਚੱਢਾ, ਸੁਰਜੀਤ ਸਿੰਘ ਅਬਲੋਵਾਲ, ਰਵਿੰਦਰ ਸਿੰਘ ਵਿੰਦਾ, ਸਤਿੰਦਰਪਾਲ ਸਿੰਘ ਸ਼ੱਕੂ ਗਰੋਵਰ, ਬੱਬਲੂ ਨਾਭਾ, ਹੈਪੀ ਲੌਹਟ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਬਰਾੜ, ਵਰਿੰਦਰ ਖੰਨਾ, ਹਰੀਸ਼ ਕੁਮਾਰ, ਮਧੂ ਫੁਲਾਰਾ, ਅਜੇ ਥਾਪਰ, ਸ਼ਾਮ ਸਿੰਘ ਅਬਲੋਵਾਲ, ਜਸਵਿੰਦਰ ਸਿੰਘ ਡਿੱਕੀ, ਵਰੁਣ ਜਿੰਦਲ, ਸੁਸ਼ੀਲ ਨਈਅਰ, ਚੈਨ ਸਿੰਘ, ਬੀਬੀ ਗੁਰਮੀਤ ਕੌਰ ਬਰਾੜ, ਗੁਰਮੁਖ ਸਿੰਘ ਢਿੱਲੋਂ, ਰਾਜੇਸ਼ ਕਨੌਜੀਆ, ਪਵਨ ਭੂਮਕ, ਰਾਜ ਕੁਮਾਰ, ਨਵਨੀਤ, ਵਨੀਤ ਸਹਿਗਲ, ਜੈ ਪ੍ਰਕਾਸ਼ ਯਾਦਵ, ਬੀਬੀ ਹਰਭਜਨ ਕੌਰ, ਬੀਬੀ ਸਵਰਾਜ ਘੁੰਮਣ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਦਲ ਦੇ ਆਗੂ ਸਾਹਿਬਾਨ ਤੇ ਵਰਕਰ ਹਾਜ਼ਰ ਸਨ।

