ਪੰਜਾਬਪਟਿਆਲਾ

ਪੰਚਮੀ ‘ਤੇ ‘ਇਸ਼ਨਾਨ’ ਦਾ ਇਤਿਹਾਸ

ਨੌਵੇਂ ਪਾਤਸ਼ਾਹ ਦੀ ਚਰਨ ਛੋਹ ਧਰਤੀ ਦੂਖਨਿਵਾਰਨ ਸਾਹਿਬ
ਪਵਿੱਤਰ ਸਰੋਵਰ ‘ਚ ਆਸਥਾ ਲਗਾਉਂਦੀ ਹੈ ਡੁੱਬਕੀ
ਪਟਿਆਲਾ 12 ਮਾਰਚ (ਕੰਵਰ ਬੇਦੀ )ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ‘ਤੇ ਸੰਗਤਾਂ ਜਿਥੇ ਸ਼ਰਧਾ ਦੀ ਡੁਬਕੀ ਲਗਾਉਂਦੀਆਂ, ਉਥੇ ਹੀ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਦੀਆਂ…ਸੰਗਤਾਂ ਵੱਲੋਂ ਪੰਗਤ ਅਤੇ ਸੰਗਤ ਕੀਤੀ ਜਾਂਦੀ ਅਤੇ ਪਵਿੱਤਰ ਸਰੋਵਰ ‘ਚ ਆਸਥਾ ਇਸ਼ਨਾਨ ਕਰਦੀ….

ਇਤਿਹਾਸ ਗਵਾਹ ਹੈ ਕਿ ਗੁਰੂ ਤੇਗ ਬਹਾਦਰ ਜੀ ਪਟਿਆਲਾ ਦੇ ਪਿੰਡ ਲਹਿਰ ਵਿਖੇ ਪਧਾਰੇ ਸਨ..ਭਗਤ ਰਾਮ ਝਿਉਰ ਦੀ ਬੇਨਤੀ ਪ੍ਰਵਾਨ ਕਰਦਿਆਂ ਨੌਵੇ ਪਾਤਸ਼ਾਹ ਇਕ ਬੋਹੜ ਹੇਠ ਆ ਬਿਰਾਜੇ ਸਨ…ਗੁਰੂ ਸਾਹਿਬ ਨੇ ਹਮੇਸ਼ਾ ਲਈ ਦੁਖ ਦੂਰ ਕਰਦਿਆਂ ਵਰ ਦਿੱਤਾ ਜੋ ਵੀ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਕੇ ਇਸਨਾਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ

Leave a Reply

Your email address will not be published. Required fields are marked *