ਪਟਿਆਲਾ

ਡਾ. ਸੀ. ਵੀ ਰਮਨ ਦੀ ਯਾਦ ਵਿੱਚ ਸਾਇੰਸ ਕੁਇਜ ਦਾ ਆਯੋਜਨ

ਪਟਿਆਲਾ 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਜੂਆਲੋਜੀ ਵਿਭਾਗ ਵਲੋਂ ਡਾ. ਸੀ. ਵੀ ਰਮਨ ਦੀ ਯਾਦ ਵਿੱਚ ਸਾਇੰਸ ਕੁਇਜ ਦਾ ਆਯੋਜਨ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਨੇ ਕੁਇਜ ਮੁਕਾਬਲੇ ਦਾ ਉਦਘਾਟਨ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਆਪਣੇ ਪ੍ਰਧਾਨਗੀ ਭਾਸਣ ਵਿੱਚ ਡਾ. ਹਾਂਡਾ ਨੇ ਵਿਦਿਆਰਥੀਆਂ ਨੂੰ ਸਖਤ ਮਹਨਤ ਅਤੇ ਦ੍ਰਿੜ੍ਹ ਨਿਸਚੇ ਨਾਲ ਆਪਣੇ ਜੀਵਨ ਦੇ ਉਦੇਸ਼ਾ ਦੀ ਪ੍ਰਾਪਤੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ਵਿੱਚ ਬੀ.ਐਸ.ਸੀ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਟੀਮ ਪੈਵੋ ਦੇ ਵਿਦਿਆਰਥੀ ਰੀਤਿਕਾ, ਪਲਵੀ ਅਤੇ ਸੰਦੀਪ ਕੋਰ ਨੇ ਪਹਿਲਾ ਸਥਾਨ, ਟੀਮ ਫੈਲਕਨ ਦੇ ਵਿਦਿਆਰਥੀ ਪਲਕ, ਬਬੀਤਾ ਅਤੇ ਨੈਨਾ ਨੇ ਦੂਜਾ ਸਥਾਨ ਅਤੇ ਟੀਮ ਕੋਇਲ ਦੇ ਵਿਦਿਆਰਥੀ ਵਿਸ਼ਾਲੀ, ਸੋਨੀਆਂ ਅਤੇ ਨਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ ਮਾਸਟਰ ਦੀ ਭੂਮਿਕਾ ਵਿਭਾਗ ਦੇ ਪ੍ਰੋ. ਲਖਵਿੰਦਰ ਕੋਰ ਨੇ ਨਿਭਾਈ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਾਲਜ ਦੀ ਪ੍ਰਿੰਸੀਪਲ ਡਾ. ਹਾਂਡਾ ਦਾ ਵਿਭਾਗ ਵਿੱਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਦਾ ਮੱਤਾ ਪੇਸ਼ ਕੀਤਾ। ਇਸ ਮੋਕੇ ਬੀ.ਐਸ ਸੀ ਮੈਡੀਕਲ ਦੇ ਸਮੂਹ ਵਿਦਿਆਰਥੀ ਅਤੇ ਫੈਕਲਟੀ ਮੌਜੂਦ ਸਨ।

Leave a Reply

Your email address will not be published. Required fields are marked *