Friday, October 9, 2026
Latest:
ਪਟਿਆਲਾ

ਕਾਂਗਰਸ ਨੇ ਛੋਟੇ ਟਰੱਕ ਅਪਰੇਟਰਾਂ ਦਾ ਕਾਰੋਬਾਰ ਕੀਤਾ ਠੱਪ : ਡਾ. ਗਾਂਧੀ

ਪਟਿਆਲਾ 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਅਤੇ ਲੋਕ ਸਭਾ ਹਲਕਾ ਪਟਿਆਲਾ ਤੋ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਟਰੱਕ ਯੂਨੀਅਨ ਘਨੌਰ ਵਿਖੇ ਟਰੱਕ ਅਪਰੇਟਰਾਂ ਦੀ ਇੱਕ ਭਰਵੀਂ ਇਕੱਰਤਾ ਨੂੰ ਸੰਬੋਧਨ ਕਰਦੇ ਹੋਏ ਹੁਕਮਰਾਨ ਕਾਂਗਰਸ ਪਾਰਟੀ ਤੇ ਟਰਾਂਸਪੋਰਟ ਦੇ ਕਾਰੋਬਾਰ ਤੇ ਸਿਆਸੀ ਸਰਪ੍ਰਸਤੀ ਹੇਠ ਮਾਫੀਏ ਦਾ ਕਬਜਾ ਕਰਵਾਉਣ ਦਾ ਦੋਸ਼ ਲਾਇਆ ਹੈ।

ਡਾ: ਗਾਂਧੀ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਅਕਾਲੀਆਂ ਦੇ ਕੰਟਰੌਲ ਹੇਠਲੇ ਸਿਰਫ ਨਸ਼ਿਆਂ, ਰੇਤੇ ਅਤੇ ਭੌਂ ਮਾਫੀਏ ਤੇ ਹੀ ਕਬਜਾ ਨਹੀਂ ਕੀਤਾ ਸਗੋਂ ਕੰਮ ਧੰਦੇ ਦਾ ਕੋਈ ਕਾਨੂੰਨੀ ਜਾਂ ਗੈਰ ਕਾਨੂੰਨੀ ਧੰਦਾ ਨਹੀਂ ਛੱਡਿਆ ਜਿਸ ਤੇ ਕਬਜਾ ਨਾ ਕੀਤਾ ਹੋਵੇ। ਸ਼ਹਿਰਾਂ ਵਿੱਚ ਚਲਦੇ ਜੂਐ ਤੇ ਵੇਸਵਾਗਮਨੀ ਦੇ ਅੱਡੇ ਵੀ ਅੱਜ ਕਾਂਗਰਸੀ ਆਗੂਆਂ ਦੀ ਛਤਰ ਛਾਇਆ ਹੇਠ ਸ਼ਰੇਆਮ ਚੱਲ ਰਹੇ ਹਨ।
ਇਸ ਮੌਕੇ ਇਕੱਤਰ ਹੋਏ ਟਰੱਕ ਅਪਰੇਟਰਾਂ ਨੇ ਡਾਕਟਰ ਗਾਂਧੀ ਨੂੰ ਦੱਸਿਆ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰਕੇ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰਾਂ, ਚਹੇਤਿਆਂ ਅਤੇ ਵੱਡੇ ਟਰਾਂਸਪੋਰਟ ਮਾਫੀਏ ਦਾ ਮੁਕੰਮਲ ਕਬਜਾ ਕਰਵਾ ਦਿੱਤਾ ਹੈ ਅਤੇ ਛੋਟੇ ਛੋਟੇ ਹਜਾਰਾਂ ਟਰੱਕ ਅਪਰੇਟਰਾਂ ਨੂੰ ਬੇਰੁਜਗਾਰੀ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਘਨੌਰ ਹਲਕੇ ਦੀਆਂ ਚਾਰ ਵੱਡੀਆਂ ਫੈਕਟਰੀਆਂ ਐਨ.ਵੀ, ਗਰੁੱਪ ਦੀ ਸ਼ਰਾਬ ਫੈਕਟਰੀ, ਮੁਰਗੱਪਾ ਗਰੁੱਪ ਦੀ ਸਾਇਕਲ ਫੈਕਟਰੀ, ਆਲਿਵ ਗਰੁੱਪ ਦੀ ਟਰੈਕਟਰ ਸਪੇਅਰ ਪਾਰਟਸ ਦਿ ਕੰਪਨੀ ਅਤੇ ਕਰੈਮਿਕਾ ਵਾਲਿਆਂ ਦੀ ਬਿਸਕੁਟ ਫੈਕਟਰੀ ਵਿੱਚੋਂ ਘਨੌਰ ਦੇ ਸਥਾਨਕ ਟਰੱਕ ਅਪਰੇਟਰਾਂ ਨੂੰ ਬਾਹਰ ਕਰਕੇ ਰਾਜਪੁਰੇ ਇੱਕ ਵੱਡੇ ਕਾਂਗਰਸੀ ਆਗੂ ਦੇ ਰਿਸ਼ਤੇਦਾਰਾਂ ਅਤੇ ਚਹੇਤੇ ਵੱਡੇ ਟਰਾਸਪੋਰਟਰਾਂ ਦੀ ਜਬਰਨ ਅਜਾਰੇਦਾਰੀ ਕਾਇਮ ਕਰਵਾ ਦਿੱਤੀ ਗਈ ਹੈ। ਰਾਜਪੁਰੇ ਦੇ ਇਸ ਕਾਂਗਰਸੀ ਆਗੂ ਦੀ ਘਨੌਰ ਦੇ ਇੱਕ ਵੱਡੇ ਕਾਂਗਰਸੀ ਆਗੂ ਨਾਲ ਨੇੜਲੀ ਰਿਸ਼ਤੇਦਾਰੀ ਅਤੇ ਟਰਾਂਸਪੋਰਟ ਮਾਫੀਏ ਤੋ ਇਲਾਵਾ ਹੋਰ ਵੀ ਕਈ ਕਿਸਮ ਦੇ ਗੈਰ ਕਾਨੂੰਨੀ ਧੰਦਿਆਂ ਵਿੱਚ ਸਾਂਝ ਭਿਆਲੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਜਸਮੇਰ ਸਿੰਘ ਲਾਛੜੂ, ਮੁਨਸ਼ੀ ਟੋਨੀ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਅਵੀਨਾਸ਼ ਕੁਮਾਰ, ਸੁਖਬੀਰ ਸਿੰਘ, ਰਵਿੰਦਰ ਸਿੰਘ, ਪਰਮਿੰਦਰ ਸਿੰਘ, ਬਲਦੇਵ ਸਿੰਘ, ਗੋਲਡੀ ਸ਼ਰਮਾ, ਸੋਨੂੰ ਸ਼ਰਮਾ ਆਦਿ ਅਨੇਕਾਂ ਟਰੱਕ ਅਪਰੇਟਰ ਅਤੇ ਇਲਾਕੇ ਦੇ ਨੌਜਵਾਨ ਹਾਜਰ ਸਨ।
ਡਾਕਟਰ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਭੰਗ ਕਰਕੇ ਯੂਨੀਅਨਾਂ ਦੀ ਅਜਾਰੇਦਾਰੀ ਖਤਮ ਕਰਨ ਦੇ ਨਾਂ ਹੇਠ ਕਾਂਗਰਸੀ ਆਗੂਆਂ ਦੇ ਟਰਾਸਪੋਰਟ ਮਾਫੀਏ ਦੀ ਖਤਰਨਾਕ ਤੇ ਲੋਕ ਮਾਰੂ ਅਜਾਰੇਦਾਰੀ ਕਾਇਮ ਕਰਨ ਦੀ ਲੋਕ ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਮਾਫੀਏ ਰਾਜ ਦੇ ਖਾਤਮੇ ਲਈ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੀ ਲੜਾਈ ਮਹਿਜ਼ ਸ਼੍ਰੀਮਤੀ ਪਰਨੀਤ ਕੌਰ ਨਾਲ ਨਹੀਂ ਸਗੋਂ ਸੂਬੇ ਦੀ ਸਰਕਾਰ ਤੇ ਕਾਬਜ ਮਾਫੀਏ ਨਾਲ ਹੈ ਤੇ ਮੈਨੂੰ ਲੋਕਾਂ ਤੇ ਪੂਰਨ ਭਰੋਸਾ ਹੈ ਕਿ ਲੋਕ ਇਸ ਰਜਵਾੜਾਸ਼ਾਹੀ ਦੀ ਰਹਿੰਦ-ਖੂੰਹਦ ਇਸ ਜਾਲਮ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਉਲਟਾ ਸੁੱਟਣਗੇ ਤੇ ਇੱਕ ਵਾਰ ਫਿਰ ਮੈਨੂੰ ਮੇਰੇ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਬੇਮਿਸਾਲ ਕੰਮਾਂ ਦੇ ਆਧਾਰ ਤੇ ਸੇਵਾ ਦਾ ਮੌਕਾ ਦੇਣਗੇ। ਉਹਨਾਂ ਕਿਹਾ ਕਿ ਲੋਕ ਵੋਟ ਪਾਉਣ ਤੋਂ ਪਹਿਲਾ ਮੇਰੇ ਪੰਜ ਸਾਲਾਂ ਦੀ ਤੁਲਣਾ ਸ਼੍ਰੀਮਤੀ ਪਰਨੀਤ ਕੌਰ ਦੇ ਪੰਦਰਾਂ ਸਾਲਾਂ ਨਾਲ ਜਰੁਰ ਕਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚਣ।

Leave a Reply

Your email address will not be published. Required fields are marked *