ਪੰਜਾਬਪਟਿਆਲਾ

ਰੱਖੜਾ ਕਿਸਾਨ ਮੇਲੇ ‘ਤੇ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਕੀਤਾ ਮੇਲੇ ਦਾ ਉਦਘਾਟਨ

ਪਟਿਆਲਾ, 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਰੱਖੜਾ ਕਿਸਾਨ ਮੇਲੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਮੇਲੇ ਦਾ ਉਦਘਾਟਨ ਕੀਤਾ। ਪੰਜਾਬ ਯੰਗ ਫਾਰਮਰਜ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਕਿਸਾਨ ਮੇਲਾ ਤੇ ਫਾਰਮਰਜ ਸਿਖਲਾਈ ਕੈਂਪ ‘ਚ ਉਨ੍ਹਾਂ ਦੇ ਨਾਲ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਬਾਸਮਤੀ ਦੀਆਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਵੱਲੋਂ ਵਿਕਸਤ ਕਿਸਮਾਂ ਦਾ ਬੀਜ ਲੈਣ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਸੱਸ ਸਵਰਗੀ ਰਾਜਮਾਤਾ ਮੋਹਿੰਦਰ ਕੌਰ ਨੇ ਇਸ ਯੰਗ ਫਾਰਮਰਜ ਐਸੋਸੀਏਸ਼ਨ ਦੀ ਸਥਾਪਨਾ ‘ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਇਸ ਦੇ ਕੋ-ਫਾਊਂਡਰ ਸਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਅਤੇ ਖਾਸ ਕਰਕੇ ਕਰਜਾ ਰਾਹਤ ਸਕੀਮ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।
ਇਸ ਦੌਰਾਨ ਸਮਾਣਾ ਦੇ ਐਮ.ਐਲ.ਏ. ਸ੍ਰੀ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਯੰਗ ਫਾਰਮਰਜ ਐਸੋਸੀਏਸ਼ਨ ਦੀਅ ਸ਼ਲਾਘਾ ਕੀਤੀ ਤੇ ਕਿਹਾ ਕਿ ਕਿਸਾਨਾਂ ਨੇ ਇਸ ਉਪਰ ਭਰੋਸਾ ਪ੍ਰਗਟਾਇਆ ਹੈ ਤੇ ਜਿਸ ਕਰਕੇ ਇਸਦੇ 9000 ਤੋਂ ਵੱਧ ਮੈਂਬਰ ਬਣੇ ਹਨ। ਇਸ ਤੋਂ ਪਹਿਲਾਂ ਸ੍ਰੀਮਤੀ ਪਰਨੀਤ ਕੌਰ ਅਤੇ ਸ੍ਰੀ ਰਜਿੰਦਰ ਸਿੰਘ ਨੇ ਐਚਡੀ 3226 ਕਣਕ ਦੀ ਕਿਸਮ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਕੀਤਾ। ਉਨ੍ਹਾ ਦੇ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਮ੍ਰਿਤਪ੍ਰਤਾਪ ਪਸੰਘ ਹਨੀ ਸੇਖੋਂ ਵੀ ਮੌਜੂਦ ਸਨ।
ਇਸ ਮੌਕੇ ਪੂਸਾ ਬਾਸਮਤੀ 1718 ਤੇ 1728 ਕਿਸਮਾਂ ਦੇ ਬੀਜ ਕਿਸਾਨਾਂ ਨੂੰ ਵੰਡੇ ਗਏ। ਇਸ ਮੇਲੇ ਵਿਚ ਪੂਸਾ ਆਈਸੀਏਆਰ-ਆਈਏਆਰਆਈ ਦੇ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਇਨ੍ਹਾਂ ਕਿਸਮਾਂ ਬਾਰੇ ਜਾਣੂ ਕਰਵਾਇਆ। ਕਰਨਾਲ ਆਈਸੀਏਆਰ-ਆਈਏਆਰਆਈ ਦੇ ਡਾਇਰੈਕਟਰ ਡਾ. ਪੀ.ਸੀ. ਸ਼ਰਮਾ ਨੇ ਝੋਨੇ ਦੀਆਂ ਸੀਐਸਆਰ 60 ਅਤੇ 56 ਕਿਸਮਾਂ ਬਾਰੇ ਦੱਸਿਆ। ਇਸ ਦੌਰਾਨ ਆਈਸੀਏਆਰ ਇੰਸਟੀਚਿਊਟ ਆਫ਼ ਵੀਟ ਅਤੇ ਬਾਰਲੇ ਰਿਸਰਚ ਦੇ ਡਾਇਰੈਕਟਰ ਡਾ. ਗਿਆਨੇਂਦਰ ਪ੍ਰਤਾਪ ਸਿੰਘ ਨੂੰ ਡਾ. ਅਮਰੀਕ ਸਿੰਘ ਚੀਮਾ ਅਵਾਰਡ 2018-19 ਦਿੱਤਾ ਗਿਆ। ਜਦੋਂਕਿ ਡਾ. ਸੁਤੰਤਰ ਕੁਮਾਰ ਏਅਰੀ ਡਾਇਰੈਕਟਰ ਆਫ਼ ਐਗਰੀਕਲਚਰ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਦੀ ਭਲਾਈ ਹਿੱਤ ਪਾਏ ਯੋਗਦਾਨ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਸ੍ਰੀ ਅਮਰਜੀਤ ਸਿੰਘ ਸਟੇਸ਼ਨ ਡਾਇਰੈਕਟਰ ਪਟਿਆਲਾ ਅਤੇ ਸ੍ਰੀ ਰਾਜੂ ਸ਼ੈਰੋਫ਼ ਚੇਅਰਮੈਨ ਕਰਾਪ ਕੇਅਰ ਫੈਡਰੇਸ਼ਨ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕੀਨੋਟ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਆਫਿਸੀਏਟਿੰਗ ਪ੍ਰਧਾਨ ਸ੍ਰੀ ਹਰਪੁਨੀਤ ਸਿੰਘ ਸੰਧੂ ਨੇ ਜੀ ਆਇਆਂ ਕਿਹਾ। ਸਕੱਤਰ ਜਨਰਲ ਪੰਜਾਬ ਯੰਗ ਫਾਰਮਰਜ ਐਸੋਸੀਏਸ਼ਨ ਸ੍ਰੀ ਭਗਵਾਨ ਦਾਸ ਨੇ ਐਸੋਸੀਏਸ਼ਨ ਦੀਆਂ ਗਤੀਵਿੱਧੀਆਂ ਤੋਂ ਜਾਣੂ ਕਰਵਾਇਆ। ਜਦੋਂ ਕਿ ਸ੍ਰੀ ਵਿਜੇ ਸੇਤੀਆ ਪ੍ਰਧਾਨ ਆਲ ਇੰਡੀਆ ਰਾਇਸ ਐਕਸਪੋਰਟ ਐਸੋਸੀਏਸ਼ਨ ਨੇ ਸੁਝਾਇਆ ਕਿ ਕੀੜੇਮਾਰ ਦਵਾਈਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਕ ਕਰਕੇ ਵੇਚੀਆਂ ਜਾਣ। ਇਸ ਮੋਕੇ ਡਾ. ਅਮਰੀਕ ਸਿੰਘ ਜੁਆਇੰਟ ਡਾਇਰੈਕਟਰ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *