ਪਟਿਆਲਾ

ਖਜਾਨਾ ਦਫਤਰ ਵੱਲੋਂ ਅਦਾਇਗੀਆਂ ਨਾ ਕਰਨ ਤੇ ਫੀਲਡ ਕਾਮੇ 29 ਮਾਰਚ ਨੂੰ ਕਰਨਗੇ ਮਹਿਲਾਂ ਵੱਲ ਮਾਰਚ

ਪਟਿਆਲਾ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਰਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਮੀਟਿੰਗ ਜੋਨ ਪ੍ਰਧਾਨ ਜਸਬੀਰ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਬੀ.ਐਮ.ਐਲ. ਕੰਪਲੈਕਸ ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਦਰਸ਼ਨ ਸਿੰਘ ਬੇਲੂਮਾਜਰਾ ਤੋਂ ਇਲਾਵਾ ਜੋਨ ਜਨਰਲ ਸਕੱਤਰ ਛੱਜੂ ਰਾਮ, ਸੀਨੀਅਰ ਮੀਤ ਪ੍ਰਧਾਨ ਹਰਵੀਰ ਸਿੰਘ, ਵੱਖ-ਵੱਖ ਬਰਾਚਾਂ ਦੇ ਆਗੂ ਜਗਤਾਰ ਖਮਾਣੋ, ਪ੍ਰਕਾਸ਼ ਘਨੌਰ, ਲਖਵਿੰਦਰ ਖਾਨਪੁਰ, ਗੁਰਮੀਤ ਖਾਨਪੁਰ, ਕੁਲਦੀਪ ਪਾਤੜਾਂ, ਹਰਦੇਵ ਸਮਾਣਾ, ਗੁਰਮੀਤ ਪਟਿਆਲਾ ਅਤੇ ਹਰੀ ਰਾਮ ਆਦਿ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਖਜਾਨਾ ਦਫਤਰ ਵੱਲੋਂ 1 ਸਤੰਬਰ 2018 ਤੋਂ ਲੈ ਕੇ ਅੱਜ ਤੱਕ ਜਲ ਸਪਲਾਈ ਵਿਭਾਗ ਭਾਖੜਾ ਮੇਨ ਲਾਇਨ ਦੇਵੀਗੜ੍ਹ ਮੰਡਲ ਜਲ ਨਿਕਾਸ ਲਹਿਲ ਮੰਡਲ ਵਿੱਚ ਕੰਮ ਕਰਦੇ ਮੁਲਾਜਮਾਂ ਦੇ 4-9-14, ਸਪੈਸ਼ਲ ਤਰੱਕੀਆਂ, ਸਲਾਨਾ ਤਰੱਕੀਆਂ, ਅੰਤ੍ਰਿਮ ਰਲੀਫ, 20-30-50 ਤੇ ਤਨਖਾਹਾਂ ਦੀਆਂ ਅਦਾਇਗੀਆਂ ਨਹੀਂ ਹੋਈਆਂ। ਇਸ ਤੋਂ ਇਲਾਵਾ ਮੁਲਾਜਮਾਂ ਦੇ ਜੀ.ਪੀ.ਫੰਡ, ਮੈਡੀਕਲ ਬਿੱਲ, ਰਿਟਾਇਰਮੈਂਟ ਮੁਲਾਜਮਾਂ ਦੇ ਬਕਾਏ, ਮੌਤ ਹੋ ਚੁੱਕੇ ਮੁਲਾਜਮਾਂ ਦੇ ਬਕਾਏ, 15 ਅਕਤੂਬਰ 2018 ਤੋਂ ਲੈ ਕੇ ਅੱਜ ਤੱਕ ਨਹੀਂ ਕੀਤੇ ਗਏ। ਜਿਸ ਕਰਕੇ ਮੁਲਾਜਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜਮਾਂ ਅੰਦਰ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਲਈ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ ਖਜਾਨਾ ਦਫਤਰ ਪਟਿਆਲਾ ਵੱਲੋਂ ਰੋਕੀਆਂ ਅਦਾਇਗੀਆਂ ਨਾ ਕੀਤੀਆਂ ਤਾਂ ਜਥੇਬੰਦੀ 28 ਅਤੇ 29 ਮਾਰਚ ਨੂੰ ਖਜਾਨਾ ਦਫਤਰ ਅੱਗੇ ਰੋਸ ਧਰਨਾ ਦੇਣ ਤੋਂ ਬਾਅਦ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ। ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ ਜਾਵੇਗਾ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਬਾਅਦ ਮੁਲਾਜਮਾਂ ਨੂੰ ਕੋਈ ਦਿਕਤ ਨਹੀਂ ਆਵੇਗੀ, ਅਦਾਇਗੀਆਂ ਸਮੇਂ ਸਿਰ ਕੀਤੀਆਂ ਜਾਣਗੀਆਂ, ਜਦੋਂ ਕਿ ਇਸ ਤੋਂ ਉਲਟ ਹੋ ਰਿਹਾ ਹੈ। ਮੁਲਾਜਮਾਂ ਦੀਆਂ ਅਦਾਇਗੀਆਂ ਖਜਾਨੇ ਦਫਤਰ ਵਿੱਚ ਫਸੀਆਂ ਪਈਆਂ ਹਨ।

Leave a Reply

Your email address will not be published. Required fields are marked *