ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਕੱਢੀ ਜਾਗਰੂਕਤਾ ਰੈਲੀ
ਪਟਿਆਲਾ 20 ਮਾਰਚ (ਮਧੂਸਾਰ ਬਿਊਰੋ) ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਅੱਜ ਸਿਹਤ ਵਿਭਾਗ ਪਟਿਆਲਾ ਵੱਲੋਂ ਮਾਤਾ ਕੌਸ਼ੱਲਿਆ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਦੀ ਸਹਾਇਤਾ ਨਾਲ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਜਿਸ ਨੂੰ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਰੈਲੀ ਦੌਰਾਨ ਵਿਦਿਆਰਥਣਾਂ ਵੱਲੋਂ ਬਰੱਸ਼ ਦਿਨ ਵਿੱਚ ਦੋ ਵਾਰ, ਦੋ ਮਿੰਟ ਹਰ ਵਾਰ, ਸਿਹਤਮੰਦ ਮੂੰਹ ਨਰੋਈ ਸਿਹਤ ਦਾ ਅਧਾਰ, ਚੰਗੇ ਦੰਦ ਚੰਗੀ ਸਿਹਤ ਆਦਿ ਨਾਅਰੇ ਲਿਖੇ ਹੋਏ ਤਖਤੀਆਂ ਚੁੱਕੀਆਂ ਹੋਈਆਂ ਸਨ।ਇਸ ਮੋਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਨੁੰ ਲੋਕਾ ਨੂੰ ਪਾਨ, ਤੰਬਾਕੁ, ਜਰਦਾ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕੀ ਇਸ ਨਾਲ ਮੂੰਹ,ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ ਜੋ ਕਿ ਮੱਨੁਖ ਨੂੰ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਪ੍ਰਭਾਵਤ ਕਰਦੇ ਹਨ।ਜਿਲਾ ਦੰਦ ਸਿਹਤ ਅਫਸਰ ਡਾ. ਸਰਿਤਾ ਮਿੱਤਲ ਨੇ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਜਰੂਰ ਬ੍ਰਸ਼ ਕਰਨਾ ਚਾਹੀਦਾ ਹੈ। ਮਿੱਠੇ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਬਾਅਦ ਜਰੂਰ ਬ੍ਰਸ਼ ਕਰਨਾ ਚਾਹੀਦਾ ਹੈ ਅਤੇ ਹਰੇਕ ਛੇ ਮਹੀਨੇ ਬਾਅਦ ਦੰਦਾਂ ਦੇ ਮਾਹਰ ਡਾਕਟਰ ਤੋਂ ਚੈਕਅਪ ਜਰੂਰ ਕਰਵਾਉਣਾ ਚਾਹੀਦਾ ਹੈ। ਇਸ ਮੋਕੇ ਮੈਡੀਕਲ ਸੁਪਰਡੈਂਟ ਡਾ. ਰੇਨੂ ਅਗਰਵਾਲ, ਡਾ. ਸਰਿਤਾ ਮਿੱਤਲ, ਜਿਲ੍ਹਾ ਦੰਦ ਸਿਹਤ ਅਫਸਰ ਡਾ. ਸਰਿਤਾ ਮਿੱਤਲ , ਡਾ. ਸੁਖਦੀਪ ਕੋਰ, ਡਾ. ਨਿਰਮਲ ਕੋਰ, ਡਾ. ਸੁਨੰਦਾ ਡਾ. ਆਰਤੀ ਡਾ. ਅਰਸ਼ਨੂਰ, ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ,ਡਿਪਟੀ ਮਾਸ ਮੀਡਿਆ ਕੁਲਬੀਰ ਕੋਰ ,ਸੁਪਰਵਾਈਜਰ ਕੁਲਦੀਪ ਕੋਰ,ਗੁਰਪ੍ਰੀਤ ਕੋਰ ਅਤੇ ਨਰਸਿੰਗ ਸਕੂਲ ਦਾ ਸਟਾਫ ਅਤੇ 50 ਦੇ ਕਰੀਬ ਨਰਸਿੰਗ ਵਿਦਿਆਰਥੀ ਮੋਜੂਦ ਸਨ।

