ਪਟਿਆਲਾ

ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਮਾੜੀ ਸੋਚ ਕਾਰਨ ਅਕਾਲੀ ਦਲ ਪਟਿਆਲਾ ਤੋਂ ਵੱਡੀ ਜਿੱਤ ਪ੍ਰਾਪਤ ਕਰੇਗਾ: ਬਜਾਜ

ਕਾਂਗਰਸ ਦਾ ਸੁਪੜਾ ਸਾਫ ਹੋਣਾ ਯਕੀਨੀ: ਪਹਿਲਵਾਨ
ਪਟਿਆਲਾ, 20 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਦਰ ਮੋਹਨ ਸਿੰਘ ਬਜਾਜ ਨੇ ਆਖਿਆ ਹੈ ਕਿ ਮੌਜੂਦਾ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਪਟਿਆਲਾ ਤੋਂ ਲੋਕ ਸਭਾ ਚੋਣਾਂ ਵਿੰਚ ਜਿੱਥੇ ਅਕਾਲੀ ਦਲ ਨੂੰਵੱਡੀ ਜਿੱਤ ਮਿਲੇਗੀ, ਉਥੇ ਸਮੁੱਚੇ ਪੰਜਾਬ ਦੀਆਂ ਸੀਟਾਂ ‘ਤੇ ਅਕਾਲੀ-ਭਾਜਪਾ ਉਮੀਦਵਾਰ ਜੇਤੂ ਰਹਿਣਗੇ। ਸ. ਬਜਾਜ ਅੱਜ ਇੱਥੇ ਇੱਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਇੰਦਰਮੋਹਨ ਸਿੰਘ ਬਜਾਜ ਨੇ ਆਖਿਆ ਕ ਿਇੱਕ ਵੀ ਵਾਅਦਾ ਲੋਕਾਂ ਨਾਲ ਪੂਰਾ ਨਾ ਕਰਨ ਵਾਲੀ ਸਰਕਾਰ ਤੋਂ ਅੱਜ ਪੰਜਾਬ ਦਾ ਨੌਜਵਾਨ, ਪੰਜਾਬ ਦਾ ਕਿਸਾਨ ਬੇਹਦ ਦੁੱਖੀ ਹੈ। ਉਨ੍ਹਾਂ ਆਖਿਆ ਕਿ ਸ਼ਹਿਰ ਪਟਿਆਲਾ ਦਾ ਕਾਂਗਰਸ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਸਿਰਫ ਕਾਗਜਾਂ ਵਿੱਚ ਹੀ ਸ਼ਹਿਰ ਦਾ ਵਿਕਾਸ ਹੋਇਆ ਹੈ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਕਰੋੜਾਂ ਰੁਪਏ ਸ਼ਹਿਰ ਲਈ ਪਾਸ ਕੀਤੇ ਸਨ, ਜਿਨ੍ਹਾਂ ਵਿਚੋਂ ਕਾਂਗਰਸ ਵੱਲੋਂ ਅੱਧੇ ਪੈਸੇ ਵੀ ਸ਼ਹਿਰ ‘ਤੇ ਨਹੀ ਲਾਏ ਜਾ ਰਹੇ ਹਨ।
ਇਸ ਮੌਕੇ ਕੌਮੀ ਮੀਤ ਪ੍ਰਧਾਨ ਤੇ ਮੁਲਾਜਮ ਨੇਤਾ ਸੁਰਿੰਦਰ ਸਿੰਘ ਪਹਿਲਵਾਨ ਨੇਆਖਿਆ ਕਿ ਅਸਲ ਵਿੱਚ ਲੋਕ ਵਿਰੋਧੀ ਸਰਕਾਰ ਸਾਬਤ ਹੋਈ ਹੈ ਕਾਂਗਰਸ, ਜਿਸਨੇ ਸੈਂਕੜੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਇਹ ਸਮੁੱਚੇ ਵਾਅਦੇ ਝੂਠ ਸਾਬਤ ਹੋਏ ਹਲ। ਉਨ੍ਹਾਂ ਆਖਿਆ ਕਿ ਦੋ ਸਾਲ ਤੋਂ ਕਾਂਗਰਸ ਸਰਕਾਰ ਖਜਾਨਾ ਖਾਲੀ ਹੋਣ ਦੀ ਰਟ ਲਗਾ ਰਹੀ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੁਪੜਾ ਲੋਕ ਸਭਾ ਚੋਣਾਂ ਵਿੱਚ ਸਾਫ ਹੋਣਾ ਯਕੀਨੀ ਹੈ।

Leave a Reply

Your email address will not be published. Required fields are marked *