ਲੇਖਕ ਡਾ: ਨਵਿਲਾ ਸਤਿਆਦਾਸ ਦੀ ਕਿਤਾਬ ‘ਸੁਲਗਦੇ ਅਹਿਸਾਸ’ ਲੋਕ ਅਰਪਣ
ਪਟਿਆਲਾ, 31 ਮਾਰਚ (ਮਧੂਸਾਰ ਬਿਊਰੋ) ਸਟੇਟ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੇ ਐਡੀਟੋਰੀਅਮ ਹਾਲ ਵਿੱਚ ਆਰਗੇਨਾਈਜਰ ਮਹਿਲਾ ਕਾਵ ਮੰਚ ਅਤੇ ਹਿੰਦੀ ਭਾਸ਼ਾ ਸੰਮੇਲਨ ਸਾਹਿਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਸਰਕਾਰੀ ਮਹਿੰਦਰ ਕਾਲਜ਼ ਪਟਿਆਲਾ ਤੋਂ ਹਿੰਦੀ ਵਿਭਾਗ ਦੇ ਸਾਬਕਾ ਮੁੱਖੀ ਡਾ: ਨਵਿਲਾ ਸਤਿਆਦਾਸ ਦੀ ਕਿਤਾਬ ‘ਸੁਲਗਦੇ ਅਹਿਸਾਸ’ ਦੀ ਘੁੰਢ ਚੁਕਾਈ ਕਰਨ ਦੇ ਲਈ ਸਮਾਰੋਹ ਕਰਵਾਇਆ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਡਾ: ਮਨਮੋਹਨ ਸਹਿਗਲ ਸਾਬਕਾ ਮੁੱਖੀ ਹਿੰਦੀ ਵਿਭਾਗ ਪਟਿਆਲਾ ਅਤੇ ਸਾਹਿਤ ਸ੍ਰੋਮਣੀ ਸਾਹਿਤਕਾਰ ਅਤੇ ਹਿੰਦੀ ਭਾਸ਼ਾ ਸੰਮੇਲਨ ਡਾ: ਹੁਕਮ ਚੰਦ ਰਾਜਪਾਲ ਸਾਬਕਾ ਮੁੱਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਟੇਟ ਕਾਲਜ਼ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਰਾਜ ਕੁਮਾਰੀ, ਡਾ: ਗੀਤਾ ਡੋਗਰਾ ਸਬ-ਐਡੀਟਰ ਦੈਨਿਕ ਜਾਗਰਣ, ਮੁੱਖੀ ਤਿਵੇਣੀ ਸਾਹਿਤਕ ਅਕੈਡਮੀ ਜਲੰਧਰ, ਸ੍ਰੀਮਤੀ ਮਧੂ ਚੋਪੜਾ ਮਧੂਮਨ ਰਾਸ਼ਟਰੀ ਪ੍ਰਧਾਨ ਮਹਿਲਾ ਕਾਵ ਮੰਚ ਨੇ ਸ਼ਿਰਕਤ ਕਰਕੇ ਸਾਂਝੇ ਤੌਰ ‘ਤੇ ਡਾ: ਨਵਿਲਾ ਸਤਿਆਦਾਸ ਦੀ ਕਿਤਾਬ ‘ਸੁਲਗਦੇ ਅਹਿਸਾਸ’ ਨੂੰ ਲੋਕ ਅਰਪਣ ਕੀਤਾ ਗਿਆ।
ਇਕੱਠ ਦੌਰਾਨ ਲੇਖਕ ਡਾ: ਨਵਿਲਾ ਸਤਿਆਦਾਸ ਨੇ ਦੱਸਿਆ ਕਿ ਸੁਲਗਦੇ ਅਹਿਸਾਸ ਕਿਤਾਬ ‘ਚ ਸਮਾਜ਼ ਦੀਆਂ ਸੁਲਗਦੀਆਂ ਸਮੱਸਿਆਵਾਂ ਜਿਵੇਂ ਨਾਰੀ ਸਮਾਜ਼ ਦੀਆਂ ਸਮੱਸਿਆਵਾਂ, ਵਰਤਮਾਨ ਸਿੱਖਿਆ ਪ੍ਰਣਾਲੀ, ਰਾਜਨੀਤਿਕ ਉਥਲ-ਪੁਥਲ, ਆਰਥਿਕ ਅਸਮਾਨਤਾ ਆਦਿ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ। ਇਹ ਸਮਾਜਿਕ ਸਰੋਕਾਰਾਂ ਦੇ ਵਿਸ਼ੇ ਨਾਲ ਜੁੜੀ ਕਿਤਾਬ ਹੈ। ਇਸ ਦੌਰਾਨ ਮੁੱਖ ਵਕਤਾ ਸ੍ਰੀ ਹਰਸ਼ ਕੁਮਾਰ ਹਰਸ਼, ਪ੍ਰੋ: ਰਜਿੰਦਰ ਕੌਰ ਅਨੇਜ਼ਾ ਮੁੱਖੀ ਹਿੰਦੀ ਵਿਭਾਗ ਸਰਕਾਰੀ ਮਹਿੰਦਰਾ ਕਾਲਜ਼ ਪਟਿਆਲਾ, ਡਾ: ਪੂਨਮ ਗੁੱਪਤ ਵੱਲੋਂ ਸੁਲਗਦੇ ਅਹਿਸਾਸ ਦੇ ਤਿੰਨ ਪਰਚੇ ਵੀ ਪੜ੍ਹੇ ਗਏ। ਇਸ ਮੌਕੇ ਸ੍ਰੀਮਤੀ ਰਾਜ਼ ਕੁਮਾਰੀ ਪ੍ਰਿੰਸੀਪਲ ਸਟੇਟ ਕਾਲਜ਼ ਆਫ ਐਜੂਕੇਸ਼ਨ, ਸ੍ਰੀਮਤੀ ਅਲਕਾ ਅਰੋੜਾ, ਡਾ: ਅਰਵਿੰਦ ਕੌਰ, ਡਾ: ਸੀਮਾ ਮਨਚੰਦਾ, ਡਾ: ਹਰਵਿੰਦਰ ਕੌਰ, ਡਾ: ਹਰਿੰਦਰ ਕੌਰ, ਡਾ: ਅਨੂ ਗੋਡ, ਡਾ: ਦੀਪ ਸ਼ੀਖਾ, ਡਾ: ਹੰਸ ਰਾਜ ਐਸ.ਐਮ.ਓ ਸੀ.ਐਚ.ਸੀ ਭਾਦਸੋਂ, ਡਾ: ਸ੍ਰੀ ਸਵਸਤੀ ਚਾਂਦਵਾਲ, ਡਾ: ਨਸਰਗਿਕ ਚਾਂਦਵਾਲ, ਡਾ: ਕਿਰਨ ਕੁਮਾਰੀ ਸਰਕਾਰੀ ਕਾਲਜ਼ ਨਾਭਾ, ਸੁਭਾਸ਼ ਸ਼ਰਮਾ, ਡਾ: ਸ਼ੀਲਾ ਰਾਜਪਾਲ, ਬਾਲ ਸਾਹਿਤਕ ਸੁਕਰੀਤੀ ਭਟਨਾਗਰ, ਅਸੋਕ ਕੁਮਾਰ ਭਾਦਸੋਂ, ਮਹਿੰਦਰ ਸਿੰਘ ਜੱਗੀ, ਪ੍ਰੋਮਿਲਾ, ਸ਼ਾਲੂ ਜਿੰਦਲ, ਮਲਕੀਤ ਸਿੰਘ ਕਾਜ਼ਲ ਰਿਟਾਇਰਡ ਚੀਫ ਇੰਜ਼ੀਨੀਅਰ, ਡਾ: ਵਿਭਾਵਰ ਸਿੰਘ, ਡਾ: ਪ੍ਰਤੀਭਾਵਰ ਸਿੰਘ, ਡਾ: ਹਰਪ੍ਰੀਤ ਕੌਰ, ਡਾ: ਰਵਨੀਤ ਸਿੰਘ, ਸ੍ਰੀਮਤੀ ਰੇਨੂ ਸਹੋਤਾ, ਡਾ: ਸੁਭਾਸ਼ ਸ਼ਰਮਾ, ਜਾਗ੍ਰਿਤੀ ਕੁਮਾਰੀ, ਸੰਜੇ ਦਰਦੀ, ਡਾ: ਰਾਕੇਸ਼ ਤਿਲਕ ਰਾਜ਼, ਸਾਬਕਾ ਪ੍ਰੋ: ਸੁਰਬੀਰ ਕੌਰ ਸਮੇਤ ਹੋਰ ਹਾਜਰ ਸਨ।

