ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਨੇ ਸਰਪੰਚ ਗੁਰਮੇਲ ਸਿੰਘ ਨੂੰ ਬਣਾਇਆ ਐਸ.ਸੀ. ਵਿੰਗ ਸਰਕਲ ਡਕਾਲਾ ਦਾ ਪ੍ਰਧਾਨ

ਕਾਂਗਰਸ ਲੋਕਾਂ ਨੂੰਖੋਖਲੇ ਦਾਅਵਿਆਂ ਤੇ ਵਾਅਦਿਆਂ ਨਾਲ ਭਰਮਾਉਣ ਲੱਗੀ ਹੋਈ ਹੈ: ਰੱਖੜਾ
ਪਟਿਆਲਾ, 31 ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਮਿਹਨਤੀ ਅਤੇ ਸੂਝਵਾਨ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਤਾਂ ਜੋ ਉਹ ਅੱਗੇ ਵੱਧਕੇ ਪਾਰਟੀ ਦੀ ਕਮਾਂਡ ਸੰਭਾਲ ਸਕਣ।

ਸ. ਸੁਰਜੀਤ ਸਿੰਘ ਰੱਖੜਾ ਅੱਜ ਡਕਾਲਾ ਵਿਖੇ ਸਰਪੰਚ ਗੁਰਮੇਲ ਸਿੰਘ ਨੂੰ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁੱਕਤ ਕਰਨ ਮੌਕੇ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਭੁਪਿੰਦਰ ਿਸੰਘ ਡਕਾਲਾ ਸਰਕਲ ਜਥੇਦਾਰ ਵੀ ਮੌਜੂਦ ਸਨ।
ਸ. ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਆਗੂਆਂ ਅਤੇ ਵਰਕਰਾਂ ਦਾ ਖਾਸ ਧਿਆਨ ਤਾਂ ਰੱਖਦੀ ਹੀ ਹੈ। ਉਨ੍ਹਾਂ ਨੂੰ ਪਾਰਟੀ ਦੇ ਨਾਲ ਲੈ ਕੇ ਚਲਿਆ ਜਾਂਦਾ ਹੈ ਤਾਂ ਜੋ ਉਹ ਵੀ ਆਪਣੇ ਅਨੁਸਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੌਹਰੀ ਭੂਮਿਕਾ ਅਦਾ ਕਰ ਸਕਣ। ਸ. ਰੱਖੜਾ ਨੇ ਆਖਿਆ ਕਿ ਜਿੱਥੇ ਅਕਾਲੀ ਦਲ ਦਾ ਦਾਇਰਾ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਦਾ ਦਾਇਰਾ ਘੱਟਦਾ ਜਾ ਰਿਹਾ ਹੈ। ਕਾਂਗਰਸ ਇੱਕ ਅਜਿਹੀ ਪਾਰਟੀ ਹੈ, ਜਿਹੜੀ ਲੋਕਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਖੁਦ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਵੀ ਬੋਲਣ ਨਹੀਂ ਦਿੰਦੀ। ਇਸਦਾ ਨਤੀਜਾ ਅੱਜ ਇਹ ਹੈ ਕਿ ਕਾਂਗਰਸ ਸਿਰਫ ਨਾਮ ਦੀ ਕਾਂਗਰਸ ਹੈ, ਅੰਦਰੋਂ ਖਾਲੀ ਹੋ ਚੁੱਕੀ ਹੈ। ਲੋਕਾਂ ਨੂੰ ਸਿਰਫ ਖੋਖਲੇ ਦਾਅਵਿਆਂ ਤੇ ਵਾਅਦਿਆਂ ਨਾਲ ਹੀ ਭਰਮਾਉਣ ਵਿੱਚ ਲੱਗੀ ਹੋਈ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਭੁਪਿੰਦਰ ਸਿੰਘ ਡਕਾਲਾ ਨੇ ਆਖਿਆ ਕਿ ਉਹ ਬਹੁਤ ਕਿਸਮਤ ਵਾਲੇ ਹਨ, ਕਿ ਉਹ ਸੁਰਜੀਤ ਸਿੰਘ ਰੱਖੜਾ ਵਰਗੇ ਸੂਝਵਾਨ ਵਿਅਕਤੀ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ. ਰੱਖੜਾ ਇੱਕ ਚੰਗੀ ਸੋਚ ਦੇ ਮਾਲਕ ਹਨ, ਜੋ ਸਿਰਫ ਲੋਕਾਂ ਦੀ ਭਲਾਈ ਤੇ ਸਮਾਜ ਦੇ ਵਿਕਾਸ ਬਾਰੇ ਹੀ ਸੋਚਦੇ ਹਨ। ਉਨ੍ਹਾਂ ਆਖਿਆ ਕਿ ਇਸ ਵਾਰ ਅਕਾਲੀ ਦਲ ਦਾ ਸੋ ਫੀਸਦੀ ਜਿੱਤਣਾ ਤੈਅ ਹੈ। ਇਸ ਮੌਕੇ ਇੰਦਰਜੀਤ ਰੱਖੜਾ, ਗੁਰਧਿਆਨ ਭਾਨਰੀ, ਨੈਬ ਸਿੰਘ ਲੰਗੜੋਈ, ਨਛੱਤਰ ਸਿੰਘ ਭਾਨਰਾ, ਹਰਿੰਦਰ ਸਿੰਘ ਡਰੋਲਾ, ਬਲਬੀਰ ਸਿੰਘ, ਅਮਰੀਕ ਸਿੰਘ, ਧਰਮ ਸਿੰਘ, ਹਰਜੀਤ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *