ਕੌਮਾਂਤਰੀ ਗੱਤਕਾ ਦਿਵਸ ਮੌਕੇ ਕਰਵਾਏ ਗੱਤਕਾ ਮੁਕਾਬਲੇ
ਗੱਤਕਾ ਵਿਰਾਸਤੀ ਖੇਡ ਨੂੰ ਅੰਤਰ ਰਾਸ਼ਟਰੀ ਪੱਧਰ ‘ਤੇ ਲਿਜਾਵਾਂਗੇ : ਭੁੱਲਰ
ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਦੇਸ਼ ਭਰ ‘ਚ ਜਿਥੇ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੌਮਾਂਤਰੀ ਦਿਵਸ ਤਹਿਤ ਗੱਤਕਾ ਮੁਕਾਬਲੇ ਕਰਵਾਏ।
ਯੋਗਾ-ਡੇ ‘ਤੇ ਗੱਤਕੇ ਦੇ ਜੌਹਰ
ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਰਵਾਈ। ਇਸ ਦੌਰਾਨ ਉਚੇਚੇ ਤੌਰ ‘ਤੇ ਪਾਰਟੀ ਦੇ ਪ੍ਰੋ. ਮਹਿੰਦਰ ਸਿੰਘ, ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ ਪੁੱਜੇ ਹੋਏ ਸਨ।
ਗੱਤਕਾ ਟੀਮਾਂ ‘ਚ ਸ਼ਹੀਦ ਬਾਬਾ ਹਨੂਮਾਨ ਸਿੰਘ ਗੱਤਕਾ ਅਖਾੜਾ ਪਟਿਆਲਾ ਜਥੇ: ਸੁਖਚੈਨ ਸਿੰਘ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਪਟਿਆਲਾ ਜਥੇ: ਸੁੱਖਾ ਸਿੰਘ, ਕਲਗੀਧਰ ਗੱਤਕਾ ਅਖਾੜਾ ਪਟਿਆਲਾ ਜਥੇ: ਗੁਰਭੇਜ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਨਿਹੰਗ ਸਿੰਘਾਂ ਗੱਤਕਾ ਅਖਾੜਾ ਜਥੇ: ਗੁਰਭੇਜ ਸਿੰਘ ਆਦਿ ਜਥਿਆਂ ਨੇ ਗੱਤਕੇ ਦੇ ਜੋਹਰ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਪਾਰਟੀ ਵੱਲੋਂ ਇਨਾਮ ਦੇ ਕੇ ਕੀਤੀ ਗਈ। ਇਸ ਦੌਰਾਨ ਤਲਵਿੰਦਰ ਸਿੰਘ ਨੇ ਗੱਤਕਾ ਜਥੇਬੰਦੀਆਂ ਦੀ ਕੁਮੈਂਟਰੀ ਕੀਤੀ।
ਗੱਲਬਾਤ ਦੌਰਾਨ ਦਿਹਾਤੀ ਪ੍ਰਧਾਟੀ ਬਲਕਾਰ ਸਿੰਘ ਭੁੱਲਰ ਨੇ ਕਿਹਾ ਗੱਤਕਾ ਮੁਕਾਬਲੇ ਦੌਰਾਨ ਖਿਡਾਰੀਆਂ ਵੱਲੋਂ ਛੇਵੇਂ ਗੁਰੂ ਸਾਹਿਬ ਵੱਲੋਂ ਦਿੱਤੀ ਵਿਰਾਸਤੀ ਖੇਡ ਦੇ ਜੌਹਰ ਵਿਖਾਏ ਅਤੇ ਵਿਰਾਸਤੀ ਨੂੰ ਖੇਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਯੋਗਾ ਹਿੰਦੂਵਾਦੀ ਸੋਚ ਦਾ ਪ੍ਰਗਟਾਵਾ ਹੈ, ਜਿਸ ਨੂੰ ਗੁਰੂ ਦਾ ਸਿੰਘ ਕਦੇ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਕੌਮਾਂਤਰੀ ਪੱਧਰ ‘ਤੇ ਗੱਤਕਾ ਮੁਕਾਬਲੇ ਭਵਿੱਖ ‘ਚ ਵੀ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੌਨਿਹਾਲ ਸਿੰਘ ਬਾਵਾ, ਸਰਬਜੀਤ ਸਿੰਘ, ਜਗਜੀਤ ਸਿੰਘ, ਮੋਹਨ ਸਿੰਘ ਕਰਤਾਰਪੁਰ, ਰਣਬੀਰ ਸਿੰਘ ਹਰਪਾਲਪੁਰ, ਵਧਾਵਾ ਸਿੰਘ ਸ਼ਤਰਾਣਾ, ਅਮਰਜੀਤ ਸਿੰਘ ਸ਼ਤਰਾਣਾ, ਸੁਖਵਿੰਦਰ ਸਿੰਘ ਲਾਲਕੇ, ਜਥੇ. ਜੈਮਲ ਸਿੰਘ ਰਣਜੀਤ ਸਿੰਘ ਸੇਠੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।

