ਹਰਪਾਲ ਜੁਨੇਜਾ ਅਤੇ ਸਤਬੀਰ ਸਿੰਘ ਖੱਟੜਾ ਨੇ ਕੀਤਾ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਅਗਾਜ਼
-ਇਸ ਵਾਰ ਦੀ ਭਰਤੀ ਪੁਰਾਣੇ ਸਾਰੇ ਰਿਕਾਰਡ ਤੋੜ ਦੇਵੇਗੀ: ਜੁਨੇਜਾ, ਖੱਟੜਾ
ਪਟਿਆਲਾ, 15 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਭਰਤੀ ਮੁਹਿੰਮ ਦਾ ਅਗਾਜ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਅਿਆਲਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਅਤੇ ਯੂਥ ਅਕਾਲੀ ਮਾਲਵਾ ਜੋਨ-2 ਦੇ ਪ੍ਰਧਾਨ ਅਤੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ ਨੇ ਕੀਤਾ। ਇਸ ਮੌਕੇ ਪਟਿਆਲਾ ਦੇ ਸਮੁੱਚੇ ਸਾਬਕਾ ਕੌਂਸਲਰ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਜਥੇ ਦੀ ਸਮੁੱਚੀ ਟੀਮ ਵੀ ਹਾਜ਼ਰ ਸਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਹਰਪਾਲ ਜੁਨੇਜਾ ਅਤੇ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਇਸ ਵਾਰ ਦੀ ਭਰਤੀ ਪੁਰਾਣੇ ਸਾਰੇ ਰਿਕਾਰਡ ਤੋੜ ਦੇਵੇਗੀ। ਉਹਨਾਂ ਕਿਹਾ ਕਿ ਕਾਂਗਰਸ ਨੇ ਜਿਸ ਤਰ•ਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ ਕੀਤੇ ਗਏ ਸਾਰਿਆਂ ਵਾਅਦਿਆਂ ਨਾ ਕੇਵਲ ਮੁਕਰੀ ਸਗੋਂ ਬਿਜਲੀ ਦੇ ਬਿਲਾਂ ਵਚ ਵਾਧਾ ਕਰਕੇ ਲੋਕਾਂ ਦੀ ਜੇਬ ‘ਤੇ ਉਲਟਾ ਬੋਝ ਪਾਇਆ ਉਸ ਤੋਂ ਪੰਜਾਬ ਦੇ ਲੋਕ ਕਾਂਗਰਸ ਤੋਂ ਖਫਾ ਹਨ ਅਤੇ ਪੰਜਾਬ ਲੋਕ ਇੱਕ ਪਾਸੇ ਸਮੁੱਚੇ ਵਾਅਦਿਆਂ ‘ਤੇ ਖਰੇ ਉਤਰਨ ਵਾਲੇ ਆਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਰਾਜ ਦੀ ਜਦੋਂ ਤੁਲਨਾ ਕੀਤੀ ਜਾ ਰਹੀ ਹੈ ਤਾਂ ਫੇਰ ਕਾਂਗਰਸ ਕਿਤੇ ਵੀ ਖੜੀ ਦਿਖਾਈ ਨਹੀਂ ਦੇ ਰਹੀ। ਜਿਸ ਦੇ ਕਾਰਨ ਪੰਜਾਬ ਲੋਕਾਂ ਵਿਚ ਅਕਾਲੀ ਦਲ ਦਾ ਮੈਂਬਰ ਬਣਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੋਨਾਂ ਆਗੂਆਂ ਨੇ ਪਹਿਲਾਂ ਸ਼ਹਿਰੀ ਟੀਮ ਨਾਲ ਮੀਟਿੰਗ ਵੀ ਕੀਤੀ। ਭਰਤੀ ਦੀ ਪਹਿਲੀ ਮੈਂਬਰਸ਼ਿਪ ਪ੍ਰਧਾਨ ਹਰਪਾਲ ਜੁਨੇਜਾ, ਦੂਜੀ ਸਤਬੀਰ ਸਿੰਘ ਖੱਟੜਾ ਅਤੇ ਤੀਜੀ ਹਰਿੰਦਰਪਾਲ ਸਿੰਘ ਟੌਹੜਾ ਵੱਲੋਂ ਭਰੀ ਗਈ। ਇਸ ਮੌਕੇ ਇਸ ਮੌਕੇ ਯੂਥ ਅਕਾਲੀ ਹਰਿੰਦਰਪਾਲ ਸਿੰਘ ਟੌਹੜਾ, ਭਾਜਪਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਨਰਦੇਵ ਆਕੜੀ, ਜਗਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਟੌਹੜਾ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਅਜੈ ਥਾਪਰ, ਮੂਸਾ ਖਾਨ, ਮੰਜੂ ਕੁਰੈਸ਼ੀ, ਹਰਬਖਸ਼ ਚਹਿਲ, ਮਨਜੋਤ ਚਹਿਲ, ਗੋਬਿੰਦ ਬਡੁੰਗਰ, ਸੁਖਬੀਰ ਅਬਲੋਵਾਲ, ਜਸਵਿੰਦਰ ਚੱਢਾ, ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਝਿੱਲ, ਸੰਦੀਪ ਸੰਧੂ, ਮਨਿੰਦਰ ਬਿੱਲਾ, ਅਮਰਜੀਤ ਸਿੰਘ ਬੱਠਲਾ, ਸੁਰਿੰਦਰ ਸੱਦੋਂ, ਸੁਖਵਿੰਦਰਪਾਲ ਸਿੰਘ ਮਿੰਟਾ, ਮਨਪ੍ਰੀਤ ਸਿੰਘ ਮਨੀ ਭੰਗੂ, ਮਹਿੰਦਰ ਕੌਰ, ਸੀਮਾ ਵੈਦ, ਸਤਿੰਦਰ ਗਰੋਵਰ, ਜਗਦੇਵ ਸਿੰਘ, ਸੁਰਿੰਦਰ ਸਿੰਘ ਠੇਕੇਦਾਰ, ਰਾਣਾ, ਅਜੇ ਪਾਲ, ਮਨੋਜ ਗੇਰਾ, ਹੁਸਨ ਕੁਮਾਰ ਸੋਨੂੰ, ਹੈਪੀ ਲੋਹਟ, ਰਾਜੀਵ ਜੁਨੇਜਾ, ਗਗਨਦੀਪ ਪੰਨੂੰ, ਕੰਵਲਜੀਤ ਸਿੰਘ ਗੋਨਾ, ਨਵਨੀਤ ਵਾਲੀਆ, ਪ੍ਰਿੰਸ ਲਾਂਬਾ, ਅਮਨਦੀਪ ਘੱਗਾ, ਨਵੀਨ ਸ਼ਰਮਾ, ਜਸਵਿੰਦਰ ਸਿੰਘ, ਰੌਮੀ ਬਡੁੰਗਰ, ਸਿਮਰਨ ਗਰੇਵਾਲ, ਸ਼ੇਰ ਸਿੰਘ, ਅਮਰਿੰਦਰ ਸਿੰਘ, ਅਜੇ ਰਾਵਤ, ਭੂਰਾ ਗਿੱਲ, ਤਰਨਜੀਤ ਭਾਟੀਆ, ਇੰਦਰਜੀਤ ਬਿੰਦਰਾ, ਬੋਬੀ, ਤਰਸੇਮ ਸਿੰਘ,ਲਵਲੀ ਅਛੂਤ, ਜੋਨੀ ਅਟਵਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

