ਪੰਜਾਬਪਟਿਆਲਾ

ਖੇੜੀ ਗੰਢਿਆਂ ਤੋਂ ਦੇਰ ਰਾਤ 2 ਬੱਚੇ ਲਾਪਤਾ, ਧਰਨਾ ਜਾਰੀ

ਢਿੱਲੀ ਪੁਲਸੀਆ ਕਾਰਵਾਈ ਤੋਂ ਨਾਰਾਜ ਪਿੰਡ ਵਾਸੀਆਂ ਵੱਲੋਂ ਪਟਿਆਲਾ-ਚੰਡੀਗੜ ਮੁੱਖ ਮਾਰਗ ਜਾਮ
ਪਟਿਆਲਾ 24 ਜੁਲਾਈ (ਮਧੂਸਾਰ ਬਿਊਰੋ) ਨੇੜਲੇ ਪਿੰਡ ਖੇੜੀ ਗੰਢਿਆਂ ਦੇ ਰਹਿਣ ਵਾਲੇ 2 ਮਾਸੂਮ ਦੇਰ ਰਾਤ ਤੋਂ ਲਾਪਤਾ ਹੋਣ ‘ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਆਸ ਪਾਸ ਦੇ ਇਲਾਕੇ ‘ਚ ਗੁੱਸੇ ਦੀ ਲਹਿਰ ਉਠ ਖੜੀ ਹੋਈ, ਜਿਨਾਂ ਨੇ ਰੋਸ ਵਜੋਂ ਪਟਿਆਲਾ-ਰਾਜਪੁਰਾ ਮਾਰਗ ਜਾਮ ਕਰਕੇ ਪੁਲਿਸ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ। 36 ਘੰਟਿਆਂ ਤੋਂ ਵੱਧ ਸਮਾਂ ਹੋਣ ਜਾਣ ਦੇ ਬਾਵਜੂਦ ਬੱਚਿਆਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ਨੇ ਤੜਕਸਵੇਰ ਤੋਂ ਇਕ ਵਾਰ ਫਿਰ ਮੁੱਖ ਮਾਰਗ ‘ਤੇ ਜਾਮ ਲਗਾਕੇ ਰੋਸ ਮੁਜ਼ਾਹਰਾ ਕੀਤਾ।

ਇਸ ਸਬੰਧੀ ਥਾਣਾ ਖੇੜੀ ਗੰਢਿਆਂ ਦੇ ਐਸ.ਐਚ.À ਸੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਦਾਰ ਸਿੰਘ ਵਾਸੀ ਖੇੜੀ ਗੰਢਿਆ ਨੇ ਪੁਲਸ ਕੋਲ ਸਿਕਾਇਤ ਦਰਜ ਕਰਵਾਈ ਹੈ ਕਿ ਮੇਰੇ ਦੋ ਬੱਚੇ ਜਸ਼ਨਦੀਪ ਉਮਰ 10 ਸਾਲ ਅਤੇ ਹਸ਼ਨਦੀਪ ਉਮਰ 6 ਸਾਲ ਬੀਤੀ ਦੇਰ ਰਾਤ ਕੋਲਡ੍ਰਿੰਕ ਲੈਣ ਲਈ ਘਰ ਤੋਂ ਗਏ ਸਨ। ਜਦੋਂ ਰਾਤ ਦੇਰ ਤੱਕ ਇਹ ਦੋਵੇਂ ਬੱਚੇ ਘਰ ਵਾਪਿਸ ਨਾ ਪਰਤੇ ਤਾਂ ਪਰਿਵਾਰ ਵਾਲਿਆਂ ਨੇ ਸਾਕ ਸਬੰਧੀਆਂ ਤੋਂ ਪਤਾ ਕੀਤਾ ਤੇ ਆਸ-ਪਾਸ ਦੀਆਂ ਥਾਵਾਂ ਤੇ ਲੱਭਿਆ ਗਿਆ ਪਰ ਬੱਚਿਆਂ ਦਾ ਕੋਈ ਅਤਾ-ਪਤਾ ਨਾ ਮਿਲਆ।ਪੁਲਸ ਨੇ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਤਰੁੰਤ ਸੁਰੂ ਕਰ ਦਿੱਤੀ ਗਈ।ਪੁਲਸ ਵੱਲੋਂ ਸਾਰੇ ਪਿੰਡ ਚ ਸਰਚ ਅਭਿਆਨ ਚਲਾ ਕਿ ਛਾਣਬੀਨ ਕੀਤੀ, ਪਰ ਬੱਚਿਆਂ ਦੀ ਕੋਈ ਵੀ ਸੂਹ ਨਹੀ ਲੱਗੀ।ਉਨਾ ਦੱਸਿਆ ਕਿ ਪੁਲਿਸ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *