ਬੀਬੀ ਅਨੂਪਿੰਦਰ ਕੌਰ ਸੰਧੂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਤੱਕ ਪਹੁੰਚ ਬਣਾਈ
ਲੋਕ ਹਿਤੈਸ਼ੀ ਉਮੀਦਵਾਰ ਨੂੰ ਹੀ ਆਪਣਾ ਕੀਮਤੀ ਵੋਟ ਪਾਉਣ : ਬੀਬੀ ਸੰਧੂ
ਘਨੌਰ 15 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਵੱਲੋਂ ਪਿੰਡ ਆਕੜੀ, ਤਖਤੂਮਾਜਰਾ, ਗੋਪਾਲਪੁਰ ‘ਚ ਘਰ-ਘਰ ਜਾਕੇ ਵੋਟਰਾਂ ਨਾਲ ਤਾਲਮੇਲ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿਤੈਸ਼ੀ ਉਮੀਦਵਾਰ ਨੂੰ ਹੀ ਆਪਣਾ ਕੀਮਤੀ ਵੋਟ ਪਾਉਣ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਡੱਟਕੇ ਉਨ੍ਹਾਂ ਦੇ ਸਾਥ ਚੱਲ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਸੰਧੂ ਪਰਿਵਾਰ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਵਿਧਾਨ ਸਭਾ ਵਿਚ ਭੇਜਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਯੋਗ ਉਮੀਦਵਾਰ ਦੀ ਯੋਗਤਾ ਅਤੇ ਸੇਵਾਂ ਨੂੰ ਤਰਜੀਹ ਦੇਣ ਤਾਂ ਜੋ ਉਨ੍ਹਾਂ ਦਾ ਆਪਣਾ ਆਗੂ ਵਿਧਾਨ ਸਭਾ ਵਿਚ ਜਿੱਤ ਸਕੇ। ਇਸ ਮੌਕੇ ਦਰਸ਼ਨ ਸਿੰਘ ਸਾਬਕਾ ਸਰਪੰਚ, ਰਘਬੀਰ ਸਿੰਘ ਮੰਡਲ ਪ੍ਰਧਾਨ ਗੋਪਾਲਪੁਰ, ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਧਰਮਪਾਲ ਸਿੰਘ ਬਠੌਣੀਆਂ, ਬੀਬੀ ਤੇਜਿੰਦਰ ਕੌਰ ਸੇਤੀਆਂ ਸਾਬਕਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।

