ਪਟਿਆਲਾ

ਪ੍ਰਨੀਤ ਕੌਰ ਤੇ ਮੇਅਰ ਸ਼ਹਿਰ ’ਚ ਨਿਕਲਕੇ ਵੇਖ ਲੈਣ ਸ਼ਹਿਰ ਦੀ ਤਸਵੀਰ : ਜੁਨੇਜਾ

ਪਟਿਆਲਾ, 29 ਅਗਸਤ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਲੋਕਾਂ ਦੀ ਮੰਗ ’ਤੇ ਜਗਦੀਸ਼ ਕਲੋਨੀ ਅਤੇ ਮਥੁਰਾ ਕਲੋਨੀ ਪਹੰੁਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸ਼ਹਿਰ ਦੇ ਲੋਕਾਂ ਨੇ ਖੁਦ ਵੱਖ ਵੱਖ ਕਾਲੋਨੀਆਂ ’ਚ ਜਾ ਕੇ ਹਰਪਾਲ ਜੁਨੇਜਾ ਨੂੰ ਸਥਿਤੀ ਵਿਖਾਈ ਅਤੇ ਮਹਾਂਮਾਰੀ ਦੇ ਰੂਪ ’ਚ ਫੈਲ ਰਹੀਆਂ ਬਿਮਾਰੀਆਂ ਬਾਰੇ ਦੱਸਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਵਿਕਾਸ ਦੇ ਵੱਡੇ ਦਾਅਵੇ ਕਰਨ ਵਾਲੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਅਤੇ ਮੇਅਰ ਸੰਜੀਵ ਬਿੱਟੂ ਜੇਕਰ ਇੱਕ ਵਾਰ ਜਗਦੀਸ਼ ਕਲੋਨੀ ਅਤੇ ਮਥੁਰਾ ਕਲੋਨੀ ਆ ਕੇ ਦੇਖਣ ਤਾਂ ਉਹਨਾਂ ਨੂੰ ਸ਼ਹਿਰ ਦੀ ਤਸਵੀਰ ਸਾਹਮਣੇ ਨਜ਼ਰ ਆ ਜਾਵੇਗੀ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਇਥੋਂ ਦੇ ਲੋਕਾਂ ਦੀ ਹਾਲਤ ਇਹ ਹੈ ਕਿ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲਗਦਾ ਕਿ ਉਹਨਾ ਦਾ ਵਾਰਡ ਕਿਹੜੇ ਹੈ। ਜਿਹੜੇ ਕੌਂਸਲਰ ਕੋਲ ਜਾਂਦੇ ਤਾਂ ਉਹ ਦੂੁਜੇ ਦਾ ਵਾਰਡ ਆਖ ਕੇ ਭੇਜ ਦਿੰਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੂੰ ਨਾ ਪਾਣੀ ਮਿਲ ਰਿਹਾ ਹੈ ਅਤੇ ਸੀਵਰੇਜ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਘੰੁਮ ਰਿਹਾ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਦੋਨਾ ਕਲੋਨੀਆਂ ਦੇ ਲੋਕਾਂ ਦਾ ਕਹਿਣਾ ਸੀ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਉਹਨਾਂ ਨੂੰ ਅੱਜ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਜਿਸ ਤਰ੍ਰਾਂ ਪਲਾਟਾਂ ਵਿਚ ਪਾਣੀ ਭਰਾ ਖੜਾ ਹੈ ਉਸ ਨਾਲ ਇਲਾਕੇ ਵਿਚ ਮਹਾਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਅਤੇ ਮੇਅਰ ਬਿੱਟੂ ਘਰਾਂ ਤੋਂ ਬਾਹਰ ਨਿਕਲ ਕੇ ਸੱਚਾਈ ਦੇਖਣੀ ਚਾਹੀਦੀ ਹੈ। ਇਸ ਦੌਰਾਨ ਵੱਡੀ ਸੰਖਿਆ ਵਿਚ ਲੋਕਾਂ ਨੇ ਸ਼ੋ੍ਰਮਣੀ ਅਕਾਲੀ ਦਲ ਮੈਂਬਰਸ਼ਿਪ ਮੌਕੇ ‘ਤੇ ਹੀ ਭਰ ਕੇ ਅਕਾਲੀ ਦਲ ਦਾ ਪੱਲਾ ਫੜਿਆ।

Leave a Reply

Your email address will not be published. Required fields are marked *