ਸੰਚਾਈ ਕਾਮਿਆਂ ਵੱਲੋਂ ਐਸ.ਈ. ਬੀ.ਐਮ.ਐਲ. ਖਿਲਾਫ ਰੋਸ ਧਰਨਾ 9 ਅਕਤੂਬਰ ਨੂੰ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਮੀਟਿੰਗ ਜਸਬੀਰ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ ਤੋਂ ਇਲਾਵਾ ਜਨਰਲ ਸਕੱਤਰ ਛੱਜੂ ਰਾਮ, ਬਲਵਿੰਦਰ ਸਿੰਘ ਮੰਡੋਲੀ, ਪ੍ਰਕਾਸ਼ ਸਿੰਘ, ਹਰੀ ਰਾਮ ਨਿੱਕਾ, ਗੁਰਦਰਸ਼ਨ ਖਮਾਣੋ, ਲਖਵਿੰਦਰ ਸਿੰਘ, ਸੁਲੱਖਣ ਸਿੰਘ ਆਦਿ ਨੇ ਸਮੂਲੀਅਤ ਕੀਤੀ।
ਮੀਟਿੰਗ ‘ਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੁਲਾਜਮ ਮੰਗਾਂ ਦੇ ਹੱਲ ਸਬੰਧੀ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਇਨ ਦੇ ਮਿਤੀ 09-10-2018 ਨੂੰ ਦਿੱਤੇ ਜਾ ਰਹੇ ਧਰਨੇ ‘ਚ ਜਿਲਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਕਾਮੇ ਸ਼ਮੂਲੀਅਤ ਕਰਨਗੇ। ਜੱਥੇਬੰਦੀ ਦੇ ਬੁਲਾਰੇ ਹਰਬੰਸ ਸਿੰਘ ਸੁਨਾਮ ਨੇ ਦੱਸਿਆ ਕਿ ਹਲਕਾ ਦਫਤਰ ਵੱਲੋਂ ਪਲੰਬਰ, ਵੈਲਡਰ, ਵਰਕਮਿਸਤਰੀ, ਗੇਜ ਰੀਡਰ, ਮੇਟ ਆਦਿ ਦੀਆਂ ਖਾਲੀ ਪੋਸਟਾਂ ਹੋਣ ਦੇ ਬਾਵਜੂਦ ਪ੍ਰਮੋਸ਼ਨ ਰਾਹੀਂ ਉਕਤ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ। ਤਕਨੀਕੀ ਕਾਮਿਆਂ ਨੂੰ ਤਕਨੀਕੀ ਸਕੇਲ ਨਹੀਂ ਦਿੱਤੇ ਜਾ ਰਹੇ। ਵਰਦੀਆਂ ਲੰਮੇ ਸਮੇਂ ਤੋਂ ਬਕਾਇਆ ਪਈਆਂ ਹਨ। ਮੁਲਾਜਮਾਂ ਨੂੰ ਲੋੜੀਂਦੇ ਔਜਾਰ ਨਹੀਂ ਦਿੱਤੇ ਜਾ ਰਹੇ ਅਤੇ ਰਾਜਬਾਹੇ ਨਹਿਰਾਂ ਤੇ ਲੋੜੀਂਦੇ ਕੰਮ ਨਹੀਂ ਕਰਵਾਏ ਜਾ ਰਹੇ। ਜਿਸ ਕਾਰਨ ਮੁਲਾਜਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਜੱਥੇਬੰਦੀ ਵਲੋਂ ਮਿਤੀ 09-10-2018 ਨੂੰ ਬੀ.ਐਮ.ਐਲ. ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।

