ਪਟਿਆਲਾ

ਆਈਟੀਬੀ ‘ਚ ਔਰਤਾਂ ਦੇ ਸ਼ੋਸ਼ਣ ਦੀ ਹੋਵੇ ਉਚ ਪੱਧਰੀ ਜਾਂਚ : ਸਵਰਾਜ ਘੁੰਮਣ

ਪੀੜਤ ਕਿਰਨਾਜੋਤ ਕੌਰ ਦੀ ਲੜਾਈ ‘ਚ ਸਮਾਜ ਦੀ ਹਰ ਔਰਤ ਦੇਵੇ ਸਾਥ
ਪਟਿਆਲਾ 30 ਅਕਤੂਬਰ (ਮਧੂਸਾਰ ਬਿਊਰੋ) ਆਈਟੀਬੀ ਦੀ ਮਹਿਲਾ ਗਜ਼ਟਿਡ ਅਧਿਕਾਰੀ ਨਾਲ ਡਿਊਟੀ ਦੌਰਾਨ ਕੀਤੀ ਬਦਸਲੂਕੀ ਨੂੰ ਲੈ ਕੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਸਪੋਕਸਮੈਨ ਸਵਰਾਜ ਘੁੰਮਣ ਨੇ ਪ੍ਰਤੀਕਿਰਿਆ ਦਿੰਦਿਆਂ ਬਦਸਲੂਕੀ ਕਰਨ ਅਤੇ ਬਲਾਤਕਾਰ ਦੀ ਮਨਸ਼ਾ ਰੱਖਣ ਵਾਲੇ ਆਈਟੀਬੀ ਦੇ ਹੀ ਜਵਾਨ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਸਵਰਾਜ ਘੁੰਮਣ ਨੇ ਕਿਹਾ ਸਮਾਜ ‘ਚ ਮਹਿਲਾਵਾਂ ਆਪਣੀ ਕਾਬਲੀਅਤ ਨਾਲ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾ ਰਹੀਆਂ ਹਨ, ਪਰ ਜੇ ਆਈਟੀਬੀ ‘ਚ ਹੀ ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹਨ ਤਾਂ ਔਰਤਾਂ ਕਿਤੇ ਵੀ ਕਿਸੇ ਹੋਰ ਥਾਂ ਮਹਿਫੂਜ਼ ਨਹੀਂ ਰਹਿ ਸਕਦੀਆਂ। ਉਨ੍ਹਾਂ ਕਿਹਾ ਕਿ ਗਜ਼ਟਿਡ ਅਧਿਕਾਰੀ ਕਿਰਨਾਜੋਤ ਕੌਰ ਨੇ ਅਸਤੀਫਾ ਦੇ ਕੇ ਆਈਟੀਬੀ ਪ੍ਰਸ਼ਾਸਨ ਖਿਲਾਫ਼ ਪੋਲ੍ਹਕੇ ਅਫਸਰ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹੀ ਹੈ, ਉਥੇ ਜਾਂਚ ਨੂੰ ਜਾਣ ਬੁੱਝਕੇ ਲਮਾਕੇ ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈਟੀਬੀ ‘ਚ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਦੇਸ਼ ਦੇ ਕਾਨੂੰਨ ਅਤੇ ਏਜੰਸੀਆਂ ਨੂੰ ਉਚ ਪੱਧਰੀ ਜਾਂਚ ਕਰਨ ‘ਚ ਦੇਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੀੜਤ ਕਿਰਨਾਜੋਤ ਕੌਰ ਵੱਲੋਂ ਮਾੜੇ ਸਿਸਟਮ ਖਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਲਗਾਏ ਦੋਸ਼ਾਂ ਨੂੰ ਕਿਸੇ ਵੀ ਤਰ੍ਹਾਂ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਸਵਰਾਜ ਘੁੰਮਣ ਕਿਹਾ ਕਿ ਪੀੜਤ ਕਿਰਨਾਜੋਤ ਕੌਰ ਦੇ ਨਾਲ ਸਮਾਜ ਦੀ ਹਰ ਔਰਤ ਚੱਟਾਨ ਵਾਂਗ ਖੜੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਰਨਾਜੋਤ ਕੌਰ ਆਪਣੀ ਇਸ ਲੜਾਈ ਨੂੰ ਕਾਨੂੰਨੀ ਤੌਰ ‘ਤੇ ਲੜ ਰਹੀ ਹੋਵੇ, ਫਿਰ ਵੀ ਸਮਾਜ ਦੀ ਹਰ ਔਰਤ ਉਸ ਦੇ ਇਸ ਸੰਘਰਸ਼ ‘ਚ ਮੋਢੇ ਨਾ ਮੋਢਾ ਜੋੜ ਕੇ ਸਾਥ ਦੇਵੇਗੀ।

Leave a Reply

Your email address will not be published. Required fields are marked *