ਰਾਜਪਾਲ ਨੇ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਕਾਰਜਕਾਰੀ (ਐਕਟਿੰਗ) ਸਪੀਕਰ ਵਜੋ ਸਹੁੰ ਦਿਵਾਈ
ਚੰਡੀਗੜ 4 ਨਵੰਬਰ (ਮਧੂਸਾਰ ਬਿਊਰੋ) ਹਰਿਆਣਾ ਤੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ ਨੇ ਸੋਮਵਾਰ ਨੂੰ ਹਰਿਆਣਾ ਰਾਜਭਵਨ ਦੇ ਲਾਊਂਜ ਹਾਲ ਵਿਚ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦੇ ਕਾਰਜਕਾਰੀ (ਐਕਟਿੰਗ) ਸਪੀਕਰ ਵਜੋ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸ਼ਰਧਾ ਅਤੇ ਨਿਸ਼ਠਾ, ਪ੍ਰਭੂਤਾ ਅਤੇ ਅੰਖਡਤਾ ਨੂੰ ਬਣਾਏ ਰੱਖਣ ਅਤੇ ਜਿਮੇਵਾਰੀਆਂ ਦਾ ਸ਼ਰਧਾਪੂਰਵਕ ਪਾਲਣ ਕਰਨ ਦੀ ਸਹੁੰ ਦਿਵਾਈ?
ਸਹੁੰ ਗ੍ਰਹਿਣ ਸਮਾਰੋਹ ਵਿਚ ਮੌਜੂਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਾ. ਰਘੂਵੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦਾ ਕਾਰਜਕਾਰੀ ਸਪੀਕਰ ਬਣਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ‘ਤੇ ਰਾਜਪਾਲ ਦੇ ਸਕੱਤਰ ਸ੍ਰੀ ਵਿਜੈ ਸਿੰਘ ਦਹਿਆ, ਡਾ. ਰਘੂਵੀਰ ਸਿੰਘ ਕਾਦਿਆਨ ਦੀ ਧਰਮ ਪਤਨੀ ਸ੍ਰੀਮਤੀ ਉਤਰਾ ਕਾਦਿਆਨ ਅਤੇ ਵਿਧਾਨਸਭਾ ਦੇ ਸਕੱਤਰ ਸ੍ਰੀ ਰਾਜੇਂਦਰ ਸਿੰਘ ਨਾਂਦਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

