ਪਤੀ ਦੇ ਮਾੜੇ ਆਚਰਣ ਤੋਂ ਪ੍ਰੇਸ਼ਾਨ ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗਿਆ ਇਨਸਾਫ਼
ਮੇਰੇ ਪਤੀ ਦੇ ਨਜਾਇਜ਼ ਸਬੰਧਾਂ ਦੀ ਹੋਵੇ ਜਾਂਚ
ਸ਼ਿਕਾਇਤ ਦੇ ਬਾਵਜੂਦ ਨਹੀਂ ਹੋ ਰਹੀ ਸੁਣਵਾਈ
ਪਟਿਆਲਾ 3 ਨਵੰਬਰ (ਮਧੂਸਾਰ ਬਿਊਰੋ) ਸਮਾਜ ‘ਚ ਅੱਜ ਵੀ ਲੜਕੀਆਂ ਸਹੁਰੇ ਘਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਮੁਹੱਲਾ ਸੁਖਦਾਸਪੁਰਾ ਵਿਖੇ ਵਿਆਹੀ ਮਨਮੀਤ ਕੌਰ ਦਾ ਸਾਹਮਣੇ ਆਇਆ ਹੈ, ਜੋ ਆਪਣੇ ਹੀ ਪਤੀ ਦੇ ਮਾੜੇ ਆਚਰਣ ਅਤੇ ਕਿਸੇ ਪਰਾਈ ਔਰਤ ਨਾਲ ਬਣਾਏ ਸਬੰਧਾਂ ਤੋਂ ਬੇਹੱਦ ਪ੍ਰੇਸ਼ਾਨ ਹੈ। ਪੀੜਤ ਔਰਤ ਮਨਮੀਤ ਕੌਰ ਨੇ ਐਸਐਸਪੀ ਪਟਿਆਲਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਗੱਲਬਾਤ ਕਰਦਿਆਂ ਮਨਮੀਤ ਕੌਰ ਨੇ ਇਨਸਾਫ ਦੀ ਗੁਹਾਰ ਲਾਉਂਦਿਆਂ ਦੱਸਿਆ ਕਿ ਉਸ ਦਾ 11 ਸਾਲਾ ਪਹਿਲਾ ਮਨਦੀਪ ਸਿੰਘ ਵਾਸੀ ਮੁਹੱਲਾ ਸੁਖਦਾਸਪੁਰਾ ਨਾਲ ਵਿਆਹ ਹੋਇਆ ਸੀ ਅਤੇ ਹੁਣ ਮੇਰੇ ਕੋਲ ਇਕ 9 ਸਾਲਾਂ ਦੀ ਲੜਕੀ ਅਤੇ 5 ਸਾਲਾਂ ਦਾ ਬੇਟਾ ਵੀ ਹੈ। ਮਨਮੀਤ ਕੌਰ ਨੇ ਕਿਹਾ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਮੇਰੇ ਕਹਿਣ ਤੋਂ ਬਾਹਰ ਹੋ ਗਿਆ ਅਤੇ ਐਸ਼ੋ-ਹਿਸ਼ਰਤ ਦੇ ਚੱਲਦਿਆਂ ਪਤੀ ਮਨਦੀਪ ਸਿੰਘ ਨੇ ਆਪਣੇ ਨਾਲ ਕੰਮ ਕਰਦੀ ਪਵਨਦੀਪ ਕੌਰ ਨਾਂ ਦੀ ਔਰਤ ਨਾਲ ਸਬੰਧ ਬਣਾਏ ਹਨ, ਜਿਸ ਦਾ ਪਤਾ ਲੱਗਣ ‘ਤੇ ਪਤੀ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਪਰ ਮੇਰਾ ਪਤੀ ਹੀ ਆਪਣਾ ਘਰ ਤਹਿਸ-ਨਹਿਸ ਕਰਨ ‘ਤੇ ਲੱਗਿਆ ਹੋਇਆ ਹੈ। ਮਨਮੀਤ ਕੌਰ ਨੇ ਕਿਹਾ ਕਿ ਕਰਵਾ ਚੌਥ ਵਾਲੇ ਦਿ ਉਹ ਦੇਰ ਰਾਤ ਤੱਕ ਆਪਣੇ ਪਤੀ ਦੀ ਉਡੀਕ ਕਰਦੀ ਰਹੀ, ਪਰ ਸਾਨੂੰ ਰਿਸ਼ਤੇਦਾਰੀ ‘ਚੋਂ ਕਿਸੇ ਨੇ ਦੱਸਿਆ ਕਿ ਮਨਦੀਪ ਸਿੰਘ ਕਿਸੇ ਪਰਾਈ ਔਰਤ ਪਵਨਦੀਪ ਕੌਰ ਨਾਲ ਕਿਸੇ ਨਿੱਜੀ ਹੋਟਲ ‘ਚ ਬੈਠਾ ਹੈ, ਜਦੋਂ ਮੈਂ ਆਪਣੇ ਭਰਾ ਨਾਲ ਉਸ ਥਾਂ ‘ਤੇ ਪਹੁੰਚੀ ਤਾਂ ਮੇਰਾ ਪਤੀ ਔਰਤ ਨਾਲ ਕਰਵਾ ਚੌਥ ਮਨਾ ਰਿਹਾ ਸੀ, ਜਦੋਂ ਮੈਂ ਆਪਣੇ ਪਤੀ ਅਤੇ ਔਰਤ ਪਵਨਦੀਪ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਪਰਾਈ ਔਰਤ ਹੀ ਮੇਰੇ ਨਾਲ ਦੁਰਵਿਵਹਾਰ ਕੀਤਾ। ਇਸ ਦੌਰਾਨ ਜਦੋਂ ਮੇਰੇ ਭਰਾ ਨੇ ਮੇਰੇ ਪਤੀ ਨੂੰ ਆਪਸੀ ਝਗੜਾ ਕਰਨ ਤੋਂ ਰੋਕਿਆ ਤਾਂ ਮੇਰੇ ਪਤੀ ਮਨਦੀਪ ਸਿੰਘ ਅਤੇ ਔਰਤ ਪਵਨਦੀਪ ਕੌਰ ਨੇ ਸਾਡੀ ਦੋਵਾਂ ਦੀ ਕੁੱਟਮਾਰ ਕਰ ਦਿੱਤੀ। ਇਸ ਮਗਰੋਂ ਅਸੀਂ ਮਾਮਲੇ ਨੂੰ ਸੁਲਝਾਉਣ ਲਈ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਤਾਂ ਔਰਤ ਪਵਨਦੀਪ ਕੌਰ ਨੇ ਮਰੇ ਪਤੀ ਨਾਲ ਮਿਲਕੇ ਸਾਡੇ ਖਿਲਾਫ਼ ਹੀ ਥਾਣਾ ਕੋਤਵਾਲੀ ਝਗੜੇ ਦੀ ਸ਼ਿਕਾਇਤ ਕਰਕੇ ਸਾਡੇ ਖਿਲਾਫ਼ ਹੀ ਪਰਚਾ ਦਰਜ ਕਰਵਾ ਦਿੱਤਾ। ਮਨਮੀਤ ਕੌਰ ਨੇ ਕਿਹਾ ਕਿ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੇਰੀ ਸ਼ਿਕਾਇਤ ਦੇ ਆਧਾਰ ‘ਤੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਇਨਸਾਫ਼ ਦੁਆਇਆ ਜਾਵੇ। ਮਨਮੀਤ ਕੌਰ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਮੇਰੀ ਇਕ ਨਾ ਸੁਣੀ ਤਾਂ ਅਸੀਂ ਸਕੇ ਸਬੰਧੀ ਅਤੇ ਰਿਸ਼ਤੇਦਾਰ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ ਸੰਘਰਸ਼ ਛੇੜ ਦੇਵਾਂਗੇ।

