ਦੇਸ਼-ਵਿਦੇਸ਼ਪੰਜਾਬ

ਏ.ਟੀ.ਐਮ. ਲੁੱਟਣ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ

ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ – ਐਸ.ਐਸ.ਪੀ.
ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ
ਡੀ.ਜੀ.ਪੀ. ਵੱਲੋਂ ਗਿਰੋਹ ਨੂੰ ਫੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ 2 ਲੱਖ ਦਾ ਨਗਦ ਇਨਾਮ ਅਤੇ ਦਿੱਤੀਆਂ ਤਰੱਕੀਆਂ
ਪਟਿਆਲਾ, 20 ਦਸੰਬਰ (ਰਮਨਦੀਪ ਕੌਰ /ਮਧੂਸਾਰ ਬਿਊਰੋ) ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਮੇਤ ਗੁਆਂਢੀ ਸੂਬੇ ਵਿੱਚ ਵੀ ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਕਰਕੇ ਸਨਸਨੀ ਫੈਲਾਉਣ ਵਾਲੇ ਲੁਟੇਰੇ ਗਿਰੋਹ ਦੇ 8 ਮੈਂਬਰ ਹੁਣ ਪਟਿਆਲਾ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਵੱਲੋਂ ਏ.ਟੀ.ਐਮ. ਪੱਟਣ ਦੀਆਂ ਕੀਤੀਆਂ 20 ਵਾਰਦਾਤਾਂ ਜਿਸ ਵਿਚ ਪਟਿਆਲਾ ਵਿਖੇ 13, ਰੋਪੜ ਦੀਆਂ 2, ਫਤਿਹਗੜ੍ਹ ਸਾਹਿਬ ਦੀ 1, ਬਰਨਾਲਾ ਦੀ 1, ਐਸ.ਬੀ.ਐਸ. ਨਗਰ ਦੀ 1 ਅਤੇ ਹਰਿਆਣਾ ਦੇ ਅੰਬਾਲਾ ਤੇ ਪੰਚਕੂਲਾ ਵਿਖੇ ਹੋਈਆਂ 2 ਵਾਰਦਾਤਾਂ ਨੂੰ ਇਨ੍ਹਾਂ ਦੀ ਪੁੱਛ-ਗਿੱਛ ਦੌਰਾਨ ਟਰੇਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਲੁਧਿਆਣਾ ਵਿਖੇ ਵੀ ਲੁੱਟ ਖੋਹ ਦੀਆਂ 14 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. ਇੰਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਏ.ਟੀ.ਐਮ. ਮਸ਼ੀਨਾਂ ਨੂੰ ਇਲੈਕਟ੍ਰਿਕ ਕਟਰ ਤੇ ਗੈਸ ਕਟਰ ਨਾਲ ਕੱਟਕੇ, ਏ.ਟੀ.ਐਮ. ਮਸ਼ੀਨ ਵਿੱਚ ਲੋਡ ਕੈਸ਼ ਨੂੰ ਚੋਰੀ ਕਰਨ ਵਾਲ ਗਿਰੋਹ ਦੇ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ 8 ਮੈਂਬਰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ ਹਰਨੇਕ ਸਿੰਘ ਉਰਫ਼ ਸੀਰਾ ਪੁੱਤਰ ਅਮਰੀਕ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਸਨੌਰ ਜ਼ਿਲ੍ਹਾ ਪਟਿਆਲਾ ਅਤੇ ਹਰਚੇਤ ਸਿੰਘ ਉਰਫ਼ ਗੁਰੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਆਦਰਸ਼ ਕਲੋਨੀ ਬੈਕ ਸਾਇਡ ਥਾਪਰ ਕਾਲਜ ਪਟਿਆਲਾ ਸਮੇਤ ਉਨ੍ਹਾਂ ਦੇ ਸਾਥੀ ਮਨਿੰਦਰ ਸਿੰਘ ਉਰਫ਼ ਰੋਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਮੈਣ ਥਾਣਾ ਪਸਿਆਣਾ ਹਾਲ ਵਾਸੀ ਵਿਕਾਸ ਨਗਰ ਪਟਿਆਲਾ, ਬਿਕਰਮਜੀਤ ਸਿੰਘ ਵਿੱਕੀ ਪੁੱਤਰ ਬਾਲੀ ਸਿੰਘ ਵਾਸੀ ਮੰਜ਼ਾਲ ਖੁਰਦ ਥਾਣਾ ਸਦਰ ਪਟਿਆਲਾ, ਦਿਲਰਾਜ ਸਿੰਘ ਉਰਫ਼ ਰਾਜ ਪੁੱਤਰ ਪਰਮਜੀਤ ਸਿੰਘ ਵਾਸੀ ਦੀਪ ਨਗਰ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ, ਅਮ੍ਰਿਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ ਜ਼ਿਲ੍ਹਾ ਪਟਿਆਲਾ, ਪਰਮਵੀਰ ਸਿੰਘ ਉਰਫ਼ ਭੰਗੂ ਪੁੱਤਰ ਗੁਰਜੰਟ ਸਿੰਘ ਵਾਸੀ ਆਲੋਵਾਲ ਥਾਣਾ ਭਾਦਸੋ ਜ਼ਿਲ੍ਹਾ ਪਟਿਆਲਾ ਅਤੇ ਗੁਰਤੇਜ਼ ਸਿੰਘ ਉਰਫ ਭੱਟੀ ਪੁੱਤਰ ਸੁਰਜੀਤ ਨਾਥ ਵਾਸੀ ਰਾਮਗੜ੍ਹ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਪਿੰਡ ਖਾਸੀਆਂ ਦੇ ਸਾਹਮਣੇ ਬੰਦ ਪਈ ਫੈਕਟਰੀ ਨੇੜਿਓ ਗ੍ਰਿਫਤਾਰ ਕੀਤਾ ਗਿਆ, ਜਿੰਨ੍ਹਾਂ ਖਿਲਾਫ ਮੁਕੱਦਮਾ ਨੰਬਰ 134 ਮਿਤੀ 19/12/2019 ਅ/ਧ 392, 394, 397, 399, 402 ਹਿੰ:ਦਿੰ: ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ।ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਿਰੋਹ ਦੇ ਮੈਬਰਾਂ ਵੱਲੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਇਕ ਰਾਈਫਲ 315 ਬੋਰ ਸਮੇਤ ਰੋਂਦ, ਇਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਏ.ਟੀ.ਐਮ ਪੁੱਟਣ/ਕੱਟਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰਿਕ ਕਟਰ, ਗੈਸ ਕਟਰ, ਆਕਸੀਜਨ ਸਿਲੰਡਰ, ਆਮ ਸਿਲੰਡਰ, ਏ.ਟੀ.ਐਮ ਮਸੀਨ ਪੱਟਣ ਵਾਲਾ ਪੱਟਾ, 2 ਹਥੌੜੇ, ਇਕ ਸੱਬਲ, ਇਕ ਰਾਡ ਲੋਹਾ (ਸ਼ਟਰ ਤੋੜਨ ਲਈ) ਤੋ ਇਲਾਵਾ ਇਕ ਟਵੇਰਾ ਗੱਡੀ, ਇੰਡੀਕਾ ਕਾਰ, 7 ਮੋਟਰਸਾਇਕਲ ਸਮੇਤ ਵੱਖ-ਵੱਖ ਏ.ਟੀ.ਐਮ ਮਸ਼ੀਨਾਂ/ਲੁੱਟਾਂ ਖੋਹਾਂ ਵਿੱਚੋਂ ਲੁੱਟੀ ਰਕਮ 08 ਲੱਖ 25 ਹਜਾਰ ਰੁਪਏ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *