ਪਟਿਆਲਾ

ਐਨ.ਪੀ.ਟੀ.ਐੱਲ. ਪ੍ਰੋਜੈਕਟ ਦੇ ਲੋਕਲ ਚੈਪਟਰ ਦਾ ਉਦਘਾਟਨ

ਪਟਿਆਲਾ 6 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਉੱਚ ਸਿੱਖਿਆ ਨਾਲ ਸੰਬੰਧਿਤ ਅਦਾਰੇ ਐਮ.ਐਚ.ਆਰ.ਡੀ. ਦੇ ਸਹਿਯੋਗ ਨਾਲ ਨੈਸ਼ਨਲ ਪ੍ਰੋਗਰਾਮ ਆਨ ਟੈਕਨਾਲੋਜੀ ਇਨਹਾਸ਼ਡ ਲਰਨਿੰਗ (ਐਨ.ਪੀ.ਟੀ.ਐੱਲ.) ਸੈਂਟਰ ਦਾ ਮਿਤੀ 05.03.2020 ਨੂੰ ਉਦਘਾਟਨ ਕੀਤਾ ਗਿਆ।

ਇਸ ਉਦਘਾਟਨ ਸਮਾਗਮ ਵਿੱਚ ਡਾ. ਮਨਰੂਚੀ ਕੌਰ, ਡਾਇਰੈਕਟਰ, ਐਮ.ਐਚ.ਆਰ.ਡੀ. ਮੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਐਨ.ਪੀ.ਟੀ.ਐੱਲ. ਸੈਂਟਰ ਦਾ ਸਦਉਪਯੋਗ ਕਰਨ ਲਈ ਪ੍ਰੋਤਸ਼ਾਹਿਤ ਕੀਤਾ।

Leave a Reply

Your email address will not be published. Required fields are marked *