ਕਿਸਾਨਾਂ ਨੂੰ ਭਰੋਸਾ, ਉਪਜ ਦਾ ਇੱਕ-ਇੱਕ ਦਾਨਾ ਰਾਜ ਸਰਕਾਰ ਵੱਲੋਂ ਖਰੀਦਿਆ ਜਾਵੇਗਾ : ਮੁੱਖ ਮੰਤਰੀ
ਚੰਡੀਗੜ (ਮਧੂਸਾਰ ਅਪਡੇਟ) ਹਰਿਆਣਾ ਰਾਜ ਦੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿ ਉਨ੍ਹਾਂ ਦੀ ਉਪਜ ਦਾ ਇੱਕ-ਇੱਕ ਦਾਨਾ ਰਾਜ ਸਰਕਾਰ ਵੱਲੋਂ ਖਰੀਦਿਆ ਜਾਵੇਗਾ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸਰੋਂ ਦੀ 15 ਅਪ੍ਰੈਲ ਅਤੇ ਕਣਕ ਦੀ 20 ਅਪ੍ਰੈਲ ਤੋਂ ਹੋਣ ਵਾਲੀ ਖਰੀਦ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਗਿਣਤੀ ਵਿੱਚ ਵਰਨਣਯੋਗ ਵਾਧੇ ਦਾ ਐਲਾਨ ਕੀਤਾ| ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਮੰਡੀਆਂ ਅਤੇ ਖਰੀਦ ਕੇਂਦਰ ਦੀ ਗਿਣਤੀ 477 ਤੋਂ ਵਧਾ ਕੇ 2000 ਕੀਤੀ ਗਈ ਹੈ ਅਤੇ ਸਰੋਂ ਦੀ ਖਰੀਦ 67 ਖਰੀਦ ਕੇਂਦਰ ਤੋਂ ਵਧਾ ਕੇ 140 ਖਰੀਦ ਕੇਂਦਰ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਹੋਵੇ|
ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਇੱਕ ਡਿਜੀਟਲ ਪ੍ਰੇਸ ਕਾਨਫ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਇਹ ਐਲਾਨ ਕੀਤੇ|
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੱਲ ਕੇਂਦਰੀ ਮੰਤਰੀਆਂ ਅਤੇ ਸੰਸਦਾਂ ਨੂੰ ਅਪੀਲ ਕੀਤੇ ਜਾਣ ਦੇ ਬਾਅਦ, ਉਨ੍ਹਾਂ ਨੇ ਆਪ ਅਤੇ ਹਰਿਆਣੇ ਦੇ ਰਾਜਪਾਲ, ਡਿਪਟੀ ਮੁੱਖ ਮੰਤਰੀ, ਸਾਰੇ ਕੈਬੀਨਟ ਮੰਤਰੀਆਂ ਅਤੇ ਰਾਜ ਮੰਤਰੀ, ਹਰਿਆਣਾ ਵਿਧਾਨਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੇ ਵੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੇਲਣ ਤੋਂ ਰੋਕਣ ਲਈ ਅਤੇ ਅਰਥ ਵਿਵਸਥਾ ਵਿੱਚ ਮੰਦੀ ਦੇ ਮੱਦੇਨਜਰ ਵਿੱਤੀ ਸਹਾਇਤਾ ਪ੍ਰਦਾਨ ਕਰਣ ਤਹਿਤ ਆਪਣੇ ਏਛਿੱਕ ਕੋਟੇ ਤੋਂ ਸਮੇਕਿਤ ਨਿਧੀ ਵਿੱਚ 51 ਕਰੋੜ ਰੁਪਏ ਦਾ ਯੋਗਦਾਨ ਕਰਣ ਦਾ ਫ਼ੈਸਲਾ ਕੀਤਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਸਾਵਧਾਨੀ ਦੇ ਤੌਰ ‘ਤੇ ਪੜਾਅਵਾਰ ਤਰੀਕੇ ਨਾਲ ਕਿਸਾਨਾਂ ਦੀ ਉਪਜ ਖਰੀਦਣ ਦੀ ਯੋਜਨਾ ਤਿਆਰ ਕੀਤੀ ਗਈ ਹੈ| ਉਨ੍ਹਾਂ ਨੇ ਰਾਜ ਸਰਕਾਰ ਦੇ ਇਸ ਫੈਸਲੇ ਦਾ ਤਹੇ ਦਿਲੋਂ ਸਮਰਥਨ ਕਰਣ ਵਾਲੇ ਆੜਤੀਆਂ ਦਾ ਵੀ ਧੰਨਵਾਦ ਕੀਤਾ| ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਕਿਸਾਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਜੋ ਦੇਰੀ ਨਾਲ ਆਪਣੀ ਉਪਜ ਨੂੰ ਮੰਡੀਆਂ ਵਿੱਚ ਲੈ ਕੇ ਆਉਣਗੇ| ਉਨ੍ਹਾਂ ਨੇ ਕਿਹਾ, ‘ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਛੇਤੀ ਹੀ ਇਸ ‘ਤੇ ਅਨੁਕੂਲ ਫ਼ੈਸਲਾ ਲਵੇਂਗੀ’|
ਮੁੱਖ ਮੰਤਰੀ ਨੇ ਮੇਰੀ ਫਸਲ ਮੇਰਾ ਬਿਊਰਾ ਯੋਜਨਾ ਦੀ ਚਰਚਾ ਕਰਦੇ ਹੋਏ ਕਿਹਾ ਕਿ ਹਾਲਾਂਕਿ ਰਾਜ ਸਰਕਾਰ ਨੇ ਰਾਜ ਵਿੱਚ ਕਿਸਾਨ ਦੀ ਫਸਲ ਦਾ ਰਜਿਸਟ੍ਰੇਸ਼ਣ ਪੂਰਾ ਕਰ ਲਿਆ ਹੈ, ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਉਨ੍ਹਾਂ ਕਿਸਾਨਾਂ ਲਈ ਰਜਿਸਟ੍ਰੇਸ਼ਣ ਨੂੰ ਫਿਰ ਤੋਂ ਖੋਲ੍ਹਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੋ ਕਿਸੇ ਵੀ ਕਾਰਨ ਤੋਂ ਪਹਿਲਾਂ ਆਪਣਾ ਰਜਿਸਟ੍ਰੇਸ਼ਣ ਨਹੀਂ ਕਰਵਾ ਸਕੇ| ਉਨ੍ਹਾਂ ਨੇ ਕਿਹਾ ਕਿ ਅਜਿਹੇ ਕਿਸਾਨ 19 ਅਪ੍ਰੈਲ, 2020 ਤੱਕ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਕਰਾ ਸਕਦੇ ਹਨ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਖਰੀਦ ਦੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੁਗਤਾਨੇ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਸਰਕਾਰ ਸਰੋਂ ਦੀ ਫਸਲ ਘੱਟੋਘੱਟ ਸਹਾਇਕ ਮੁੱਲ ‘ਤੇ ਖਰੀਦੇਗੀ ਅਤੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਸਰੋਂ ਦੀ ਫਸਲ ਦੀ ਖਰੀਦ ‘ਤੇ ਕੋਈ ਸੀਮਾ ਨਹੀਂ ਹੋਵੇਗੀ|
ਸ੍ਰੀ ਮਨੋਹਰ ਲਾਲ ਨੇ ਰਾਜ ਦੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਰਾਜ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੇ ਖਿਲਾਫ ਲੜਨ ਲਈ ਸਥਾਪਤ ਕੋਰੋਨਾ ਰਿਲੀਫ ਫੰਡ ਵਿੱਚ ਆਪਣਾ ਯੋਗਦਾਨ ਦੇਣ| ਉਨ੍ਹਾਂ ਨੇ ਕਿਸਾਨ ਸੰਗਠਨਾਂ ਅਤੇ ਕਿਸਾਨ ਸੰਘਾਂ ਦਾ ਵੀ ਧੰਨਵਾਦ ਕੀਤਾ ਜੋ ਇਸ ਸੰਕਟ ਦੇ ਸਮੇਂ ਵਿੱਚ ਅੱਗੇ ਆ ਰਹੇ ਹਨ ਅਤੇ ਕਿਸਾਨਾਂ ਤੋਂ ਫੰਡ ਵਿੱਚਯੋਗਦਾਨ ਦੇਣ ਦਾ ਅਪੀਲ ਕਰ ਰਹੇ ਹੈ

