ਕੋਰੋਨਾ ਨੇ ਝੰਬਿਆ ਪਟਿਆਲਾ, 18 ਕੇਸ ਪਾਜ਼ੀਟਿਵ…!
ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਨੂੰ ਝਟਕਾ ਰਾਜਪੁਰਾ ‘ਚੋਂ ਕੇਸ ਆਏ ਸਾਹਮਣੇ
ਲੋਕਾਂ ‘ਚ ਦਹਿਸ਼ਤ, ਪ੍ਰਸ਼ਾਸਨ ਨੇ ਕੀਤੀ ਘਰ ਰਹਿਣ ਦੀ ਅਪੀਲ
ਪਟਿਆਲਾ 22 ਅਪ੍ਰੈਲ (ਰਮਨਦੀਪ /ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਰਾਜਪੁਰਾ ‘ਚ ਬੀਤੇ ਦਿਨ ਲਏ ਗਏ 70 ਵਿਚੋਂ 18 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ।
ਇਸ ਨਾਲ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜ਼ਿਲ੍ਹੇ ਵਿਚ ਹੁਣ ਤੱਕ ਸਿਰਫ ਇਕ ਮਰੀਜ਼ ਹੀ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਪਰਤਿਆ ਹੈ।ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਸਾਂਝੀ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੁੜ ਅਪੀਲ ਕੀਤੀ ਐ ਘਰਾਂ ‘ਚ ਰਹੋ, ਕਰਫਿਊ ਲਾਕਡਾਊਨ ਦੀ ਪਾਲਣਾ ਨਾਲ ਮਹਾਂਮਾਰੀ ਖਿਲਾਫ਼ ਜੰਗ ਜਿੱਤੀ ਜਾ ਸਕਦੀ ਹੈ।

