ਹਰਿਆਣਾਦੇਸ਼-ਵਿਦੇਸ਼ਪੰਜਾਬ

ਰਾਮ ਰਹੀਮ ਨੂੰ ਮੁੜ ਲੱਗਾ ਵੱਡਾ ਝਟਕਾ, ਜੇਲ ਪ੍ਰਸਾਸਨ ਨੇ ਪੈਰੋਲ ਦੇਣ ਤੋਂ ਕੀਤਾ ਇਨਕਾਰ

ਰੋਹਤਕ 24 ਅਪ੍ਰੈਲ (ਚ.ਨ.ਸ.) ਪੱਤਰਕਾਰ ਛਤਰਪਤੀ ਹੱਤਿਆ ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਰਾਮ ਰਹੀਮ ਦੀ ਮਾਂ ਨੇ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਉਸ ਦੀ ਪੈਰੋਲ ਲਈ ਅਰਜੀ ਦਿੱਤੀ ਸੀ, ਪਰ ਜੇਲ ਪ੍ਰਸਾਸਨ ਨੇ ਪੈਰੋਲ ‘ਤੇ ਜੇਲ ਤੋਂ ਬਾਹਰ ਆਉਣ ਦੇ ਸੁਪਨੇ ਨੂੰ ਤੋੜਦਿਆਂ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਮ ਰਹੀਮ 3 ਹਫਤਿਆਂ ਲਈ ਪੈਰੋਲ ਲੈਣਾ ਚਾਹੁੰਦਾ ਸੀ। ਰਾਮ ਰਹੀਮ ਦੀ ਮਾਂ ਨਸੀਬ ਕੌਰ ਵੱਲੋਂ ਪੈਰੋਲ ਲਈ ਅਰਜੀ ਭੇਜੀ ਗਈ ਸੀ।

ਅਰਜੀ ‘ਚ ਆਪਣੀ ਬੀਮਾਰੀ ਦਾ ਹਵਾਲਾ ਦੇ ਕੇ ਇੱਕ ਹਫਤਾ ਪਹਿਲਾਂ ਪੈਰੋਲ ਦੀ ਚਿੱਠੀ ਭੇਜੀ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਈ ਵਾਰ ਪੈਰੋਲ ਦੀ ਕੋਸਸਿ ਕਰ ਚੁੱਕਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ ਲਗਾਇਆ ਸੀ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਹਰਿਆਣਾ ਸਰਕਾਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਮ ਰਹੀਮ ਨੂੰ ਅਜਿਹੇ ਮਾਹੌਲ ‘ਚ ਪੈਰੋਲ ‘ਤੇ ਛੱਡ ਦਿੱਤਾ ਗਿਆ ਤਾਂ ਮਾਹੌਲ ਖਰਾਬ ਹੋ ਜਾਵੇਗਾ।

Leave a Reply

Your email address will not be published. Required fields are marked *