ਕਰਾਰੀ ਹਾਰ ਖਾ ਕੇ ਸਿਆਸੀ ਡਰਾਮੇਬਾਜੀ ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ
ਪਟਿਆਲਾ 2 ਜੂਨ (ਮਧੂਸਾਰ ਬਿਊਰੋ) ਜਿਲਾ ਪ੍ਰੀਸਦ ਮੈਂਬਰ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਗਗਨਦੀਪ ਸਿੰਘ ਜਲਾਲਪੁਰ ਅਤੇ ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਆਪ ਦੇ ਪ੍ਰਦਰਸਨ ਖਿਲਾਫ ਕਾਂਰਗਸੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਨ ਤੋ ਬਾਅਦ ਕਿਹਾ ਕਿ ਕਰਾਰੀ ਹਾਰ ਖਾ ਕੇ ਆਮ ਆਦਮੀ ਪਾਰਟੀ ਸਿਆਸੀ ਡਰਾਮਬਾਜੀ ਤੇ ਉਤਰ ਚੁੱਕੀ ਹੈ ਤੇ ਇਹ ਹੀ ਹਾਲ ਅਕਾਲੀ ਦਲ ਦਾ ਹੈ।
ਜਲਾਲਪੁਰ ਨੇ ਕਿਹਾ ਹਲਕਾ ਘਨੌਰ ਵਿਚ ਕਿਸੇ ਵਕਤ ਆਮ ਆਦਮੀ ਪਾਰਟੀ ਨੂੰ ਪੈਂਤੀ ਹਜਾਰ ਵੋਟ ਪਈ ਸੀ ਤੇ ਆਪ ਨੇਤਾਵਾਂ ਦੀਆਂ ਇਹੋ ਜਿਹੀਆਂ ਘਟੀਆਂ ਡਰਮੇਬਾਜੀਆਂ ਕਾਰਨ ਅੱਜ ਆਪ ਸਿਰਫ ਚਾਰ ਹਜਾਰ ਵੋਟਾਂ ਤੇ ਸਿਮਟ ਕੇ ਆਪਣੀ ਜਮਾਨਤ ਵੀ ਜਬਤ ਕਰਵਾ ਚੁੱਕੀ ਹੈ । ਲੋਕਾਂ ਵਲੋ ਨਕਾਰੀ ਆਪ ਦੇ ਨੇਤਾ ਹੁਣ ਅਜਿਹੀਆਂ ਡਰਮੇਬਾਜੀਆਂ ਕਰਕੇ ਆਪਣਾ ਵਜੂਦ ਕਾਇਮ ਰੱਖਦਾ ਚਾਹੰਦੇ ਹਨ ਪਰ ਹਲਕਾ ਘਨੋਰ ਤਾਂ ਕੀ ਪੰਜਾਬ ਦੇ ਲੋਕਾ ਇਨਾਂ ਨੂੰ ਕਦੇ ਵੀ ਮੂੰਹ ਨਹੀ ਲਗਾਉਣਗੇ ।
ਗਗਨਦੀਪ ਜਲਾਲਪੁਰ ਨੇ ਕਿਹਾ ਕਿ ਪਟਿਆਲਾ ਪੁਲਸ ਆਪਣਾ ਕੰਮ ਕਰ ਰਹੀ ਹੈ ਤੇ ਬਹੁਤੇ ਦੋਸੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਐਸ ਐਸ ਪੀ ਸਾਹਿਬ ਵਲੋਂ ਬਣਾਈ ਸਿੱਟ ਆਪਣਾ ਕੰਮ ਰਹੀ ਹੈ ਪਰ ਫਿਰ ਵੀ ਅਖਬਾਰੀ ਸੁਰਖੀਆਂ ਦੀ ਚਾਹਨਾ ਰੱਖਣ ਵਾਲੇ ਇਹ ਥੋੜੇ ਜਿਹੇ ਆਪ ਨੇਤਾ ਹਲਕਾ ਘਨੌਰ ਦਾ ਸਾਂਤਮਈ ਮਾਹੌਲ ਖਰਾਬ ਕਰਨ ਦੀ ਕੋਸਿਸ ਕਰ ਰਹੇ ਹਨ। ਉਨਾਂ ਕਿਹਾ ਕਿ ਅੱਜ ਸਵੇਰੇ ਹਲਕਾ ਘਨੌਰ ਦੇ ਸੈਕੜੇ ਲੋਕ ਇਕੱਠੇ ਹੋ ਕੇ ਇਨਾਂ ਥੋੜੇ ਜਿਹੇ ਆਪ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਅਸੀ ਹਮੇਸਾਂ ਸਾਂਤੀ ਦੇ ਮੁੱਦਈ ਰਹੇ ਹਾਂ । ਉਨਾਂ ਕਿਹਾ ਕਿ ਹਲਕਾ ਘਨੌਰ ਦੇ ਲੋਕਾਂ ਨੇ ਵਿਧਾਨ ਸਭਾ ਚੋਣ ਤੇ ਲੋਕ ਸਭਾ ਚੋਣ ਤੇ ਹੋਰ ਸਾਰੀਆਂ ਚੋਣਾਂ ਵਿਚ ਕਾਂਗਰਸ ਦੇ ਉਮੀਦਾਵਰਾਂ ਨੂੰ ਵੱਡੀਆਂ ਜਿੱਤਾ ਦਿਤੀਆਂ ਹਨ ਤੇ ਆਪ ਦੇ ਉਮੀਦਵਾਰਾਂ ਨੂੰ ਕਰਾਰੀ ਹਾਰਾਂ ਦਾ ਸਾਹਮਣਾ ਕਰਨਾ ਪਿਆ ਤੇ ਇਨਾਂ ਦੀਆਂ ਜਮਾਨਤਾਂ ਵੀ ਜਬਤ ਹੋ ਗਈਆਂ । ਊਨਾਂ ਕਿਹਾ ਕਿ ਅਜਿਹੇ ਘਟੀਆਂ ਹੱਥਕੰਡੇ ਛੱਡ ਕੇ ਆਪ ਤੇ ਅਕਾਲੀਆਂ ਨੂੰ ਲੋਕਾਂ ਦਾ ਮਨ ਜਿੱਤਣ ਲਈ ਕੰਮ ਕਰਨ ਚਾਹੀਦਾ ਹੈ।
ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਕੀਤਾ ਹੈ ਵਿਕਾਸ ਕਰ ਰਹੀ ਹੈ ਅਤੇ ਵਿਕਾਸ ਕਰਨ ਦਾ ਹੀ ਟੀਚਾ ਰੱਖਦੇ ਹਨ। ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵੱਲੋਂ ਕਰਵਾਏ ਗਏ ਕੰਮਾਂ ਤੇ ਅਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੇ ਪੂਰਾ ਵਿਸ਼ਵਾਸ ਹੈ ਵਿਰੋਧੀਆਂ ਨੂੰ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਮੂੰਹ ਦੀ ਖਾਣੀ ਪਏਗੀ। ਉਨਾਂ ਸਪੱਸ਼ਟ ਕੀਤਾ ਕਿ ਸ਼ਰਾਬ ਮਾਫੀਆ ਸਮੇਤ ਹੋਰ ਗੈਰ ਕਾਨੂੰਨੀ ਧੰਦਿਆਂ ਨੂੰ ਹਲਕੇ ਵਿੱਚ ਪੈਰ ਨਹੀਂ ਰੱਖਣ ਦੇਣਗੇ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਖੁਦ ਵੀ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਲਈ ਦਿਨ ਰਾਤ ਯਤਨਸ਼ੀਲ ਰਹਿਣਗੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਗਰ ਪੰਚਾਇਤ ਨਰਪਿੰਦਰ ਸਿੰਘ ਭਿੰਦਾ, ਚੇਅਰਮੈਨ ਮਾਰਕੀਟ ਕਮੇਟੀ ਬਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ ਸਰਵਾਰਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਜਗਰੂਪ ਸਿੰਘ ਹੈਪੀ ਸਹਿਰਾ, ਵਾਈਸ ਚੇਅਰਮੈਨ ਬਲਾਕ ਸੰਮਤੀ ਘਨੌਰ ਗੁਰਦੇਵ ਸਿੰਘ ਬਘੌਰਾ, ਮੈਂਬਰ ਬਲਾਕ ਸੰਮਤੀ ਰਣਧੀਰ ਸਿੰਘ ਕਾਂਮੀ ਖੁਰਦ, ਸਰਪੰਚ ਬਲਜੀਤ ਸਿੰਘ ਲਾਛੜੂ, ਸਰੰਪਚ ਹਰਵਿੰਦਰ ਸਿੰਘ ਖੋਖਰ ਚਤਰ ਨਗਰ, ਜਸਪਾਲ ਸਿੰਘ ਲੰਬੜਦਾਰ ਅਜਰਾਵਰ, ਮੁਸ਼ਤਾਕ ਅਲੀ (ਜੱਸੀ) ਘਨੌਰ, ਗੁਰਨਾਮ ਸਿੰਘ ਬਦੇਸ਼ਾ,ਰਾਮ ਕੁਮਾਰ ਤੁਲੇਵਾਲ,ਅੱਛਰ ਸਿੰਘ ਭੇਡਵਾਲ, ਸਰੰਪਚ ਡਿਪਲ ਸਿੰਘ ਚੱਪੜ ਅਤੇ ਹੋਰ ਵੀ ਪਾਰਟੀ ਵਰਕਰ ਮੋਜੂਦ ਸਨ।

