ਪੰਜਾਬਪਟਿਆਲਾ

ਤਰਾਈ ਖੇਤਰ ਦੇ ਸਿੱਖਾਂ ਦਾ ਉਜਾੜਾ ਸਰਕਾਰ ਤੁਰੰਤ ਬੰਦ ਕਰੇ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਧੱਕੇਸ਼ਾਹੀ ਸਿੱਖਾਂ ਨੂੰ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ
ਸਭ ਧਿਰ ਸਿਖਾਂ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ
ਅੰਮ੍ਰਿਤਸਰ 15 ਜੂਨ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਨੇ ਉੱਤਰ ਪ੍ਰਦੇਸ਼ ਵਿਚ ਵਸਦੇ ਹਜ਼ਾਰਾਂ ਸਿੱਖਾਂ ਨੂੰ ਉਜਾੜੇ ਜਾਣ ਦੀ ਮੰਦਭਾਗੀ ਕਾਰਵਾਈ ਤੇ ਗਹਿਰੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਤਿੰਨ ਪੀੜੀਆਂ ਤੋ ਵਸੇ ਸਿੱਖ ਪਰਿਵਾਰਾਂ ਦੇ ਖੇਤਾਂ ‘ਚ ਜਬਰੀ ਜੇ.ਸੀ.ਬੀ. ਚਲਾ ਕੇ ਫਸਲਾਂ ਤਬਾਹ ਕਰਨੀਆਂ ਸਰਾ ਸਰ ਅਨਿਆਏ, ਬੇਇਨਸਾਫੀ ਤੇ ਧੱਕੇਸ਼ਾਹੀ ਹੈ।ਅਜਿਹੀ ਬੇਇਨਸਾਫੀ ਸਿੱਖਾਂ ਅੰਦਰ ਬੇਗਾਨਗੀ ਅਤੇ ਰੋਸ ਪ੍ਰਗਟ ਕਰੇਗੀ।

ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਕਾਰਨ ਲੋਕ ਨੂੰ ਲਾਕਡਾਊਨ ਕਰਕੇ ਘਰਾਂ ਵਿਚ ਬੰਦ ਕੀਤਾ ਹੋਇਆ ਹੈ ਦੂਸਰੇ ਪਾਸੇ ਸਰਕਾਰਾਂ ਅਜਿਹੇ ਚੰਦ ਚਾੜ ਰਹੀਆਂ ਹਨ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਬੁੱਢਾ ਦਲ 96 ਕਰੋੜੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਰਾਜ ਦੇ ਤਰਾਈ ਖੇਤਰ ਦੇ ਜਿਲ੍ਹਾ ਰਾਮਪੁਰ ਦੇ 15 ਪਿੰਡਾਂ, ਬਿਜ਼ਨੌਰ ਅਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਖੇਤਰਾਂ ਵਿਚ ਸਰਕਾਰ ਵੱਲੋਂ ਫੋਰਸ ਚਾੜ ਕੇ ਕਿਸਾਨਾਂ ਦੀਆਂ ਜਿੱਥੇ ਫਸਲਾਂ ਤਬਾਹ ਕੀਤੀਆਂ ਹਨ ਉੱਥੇ ਧੱਕੋਜ਼ੋਰੀ ਜ਼ਮੀਨਾਂ ਅਕਵਾਇਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੇ ਜੰਗਲ ਬੇਲੇ ਬੀਆਬਾਨ ਹੱਡਭਨਵੀ ਮੇਹਨਤ ਨਾਲ ਵਾਹ ਕੇ ਜਮੀਨਾਂ ਖੇਤੀਯੋਗ ਬਣਾਈਆਂ । ਮੌਜੂਦਾ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਨੇ ਅਜਿਹਾ ਕਿਉਂ ਨਹੀ ਕੀਤਾ ? ਮੌਜੂਦਾ ਸਰਕਾਰ ਹੀ ਸਿੱਖਾਂ ਨੂੰ ਉਜਾੜਨ ਤੇ ਕਿਉਂ ਤੁਲੀ ਹੋਈ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਇਹ ਵਰਤਾਰਾ ਤੁਰੰਤ ਬੰਦ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਠ ਕੇ ਸਿੱਧੇ ਆ ਕੇ ਵੱਸੇ ਸਿਖ ਪਰਿਵਾਰਾਂ ਨੇ ਰੋਹੀਆਂ ਜੰਗਲ, ਬੇਲਿਆਂ ਨੂੰ ਰਾਤ ਦਿਨ ਮੇਹਨਤ ਕਰਕੇ ਜ਼ਮੀਨਾਂ ਅਬਾਦ ਕੀਤੀਆਂ ਹਨ, ਤਿੰਨ ਤਿੰਨ ਪੀੜੀਆਂ ਤੋਂ ਏਥੇ ਰਹਿ ਰਹੇ ਹਨ।ਜ਼ਮੀਨਾਂ ਦੇ ਹੱਕ ਹਕੂਕ ਦੇਣ ਦੀ ਬਜਾਏ ਸਰਕਾਰ ਉਨ੍ਹਾਂ ਤੇ ਉਜਾੜੇ ਦੀ ਤਲਵਾਰ ਚਲਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਚੰਪਤਪੁਰ ਵਿਚ 300 ਅਤੇ ਰਣਨਗਰ ਵਿਚ 300 ਸਿਖ ਪ੍ਰੀਵਾਰਾਂ ਦੀ ਵਸੋਂ ਹੈ।ਜਿਲ੍ਹਾ ਰਾਮਪੁਰ ਦੇ 15 ਪਿੰਡਾਂ, ਜਿਲ੍ਹਾ ਬਿਜਨੌਰ ਦੇ ਪਿੰਡ ਚੰਪਤਪੁਰ, ਜਿਲ੍ਹਾ ਲਖੀਮਪੁਰ ਖੀਰੀ ਦੇ ਰਣਨਗਰ ਵਿਚਲੇ ਰਹਿੰਦੇ ਸਿੱਖਾਂ ਤੇ ਨਜਾਇਜ਼ ਪਰਚੇ ਦਰਜ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇ ਕਰ ਸਰਕਾਰ ਨੂੰ ਕਿਸੇ ਪ੍ਰੋਜੈਕਟ ਲਈ ਜ਼ਮੀਨ ਦੀ ਲੋੜ ਹੈ ਤਾਂ ਕਿਸਾਨਾਂ ਨਾਲ ਮਿਲ ਬੈਠ ਕੇ ਸਹੀ ਰਾਹ ਅਖਤਿਆਰ ਕਰੇ।ਉਨ੍ਹਾਂ ਕਿਹਾ ਕਿ ਉਸ ਦੇ ਪਹਿਲਾਂ ਬਦਲਵੇਂ ਪ੍ਰਬੰਦ ਹੋਣੇ ਚਾਹੀਦੇ ਹਨ ਫਿਰ ਹੀ ਕਿਸੇ ਪ੍ਰੋਜੈਕਟ ਦੀ ਵਿਊਤਬੰਦੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *