ਪੰਜਾਬਪਟਿਆਲਾ

ਪਟਿਆਲਾ ‘ਚ ਆਏ 13 ਕੋਰੋਨਾ ਪਾਜ਼ੀਟਿਵ ਕੇਸ, 350 ਹੋਏ ਮਰੀਜ਼ਾਂ ਦੀ ਗਿਣਤੀ

ਪਟਿਆਲਾ 3 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 13 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 656 ਰਿਪੋਰਟਾਂ ਵਿਚੋ 643 ਕੋਵਿਡ ਨੈਗੇਟਿਵ ਅਤੇ 13 ਕੋਵਿਡ ਪੋਜਟਿਵ ਪਾਏ ਗਏ ਹਨ।ਉਹਨਾਂ ਦੱਸਿਆਂ ਕਿ ਇਹਨਾਂ ਵਿਚੋ 10 ਪਟਿਆਲਾ ਸ਼ਹਿਰ,2 ਰਾਜਪੂਰਾ ਅਤੇ ਇੱਕ ਨਾਭਾ ਨਾਲ ਸਬੰਧਤ ਹਨ।

ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ 6 ਕੇਸ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਣ, ਇੱਕ ਵਿਦੇਸ਼ ਤੋਂ ਆਉਣ, ਤਿੰਨ ਬਾਹਰੀ ਰਾਜ ਤੋਂ ਆਉਣ ਅਤੇ ਤਿੰਨ ਫੱਲੂ ਟਾਈਪ ਲੱਛਣਾ ਵਾਲੇ ਵਿਅਕਤੀ ਹਨ।ਉੁਹਨਾਂ ਦੱਸਿਆਂ ਕਿ ਪਟਿਆਲਾ ਦੇ ਸ਼ਾਤੀ ਨਗਰ ਏਰੀਏ ਵਿਚ ਰਹਿਣ ਵਾਲੇ ਇੱਕ ਪਰਿਵਾਰ ਦੇ ਦੋ ਜੀਅ 40 ਸਾਲਾ ਅੋਰਤ ਅਤੇ 26 ਸਾਲਾ ਯੁਵਕ,ਐਸ.ਐਸ.ਟੀ.ਕੰਪਲੈਕਸ ਵਿਚ ਰਹਿਣ ਵਾਲਾ 32 ਸਾਲਾ ਵਿਅਕਤੀ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜਟਿਵ ਪਾਏ ਗਏ ਹਨ।ਇਸੇ ਤਰਾਂ ਵਿਦੇਸ਼ ਤੋਂ ਆਉਣ ਕਾਰਣ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਵੀ ਪੋਜਟਿਵ ਪਾਇਆ ਗਿਆ ਹੈ।ਅਨੰਦ ਨਗਰ ਏ ਦੀ ਰਹਿਣ ਵਾਲੀ 26 ਸਾਲਾ ਅੋਰਤ ,ਤੋਪ ਖਾਨਾ ਮੋੜ ਦਾ ਰਹਿਣ ਵਾਲਾ 55 ਸਾਲਾ ਬਜੁਰਗ, ਰਾਜਪੁਰਾ ਦੇ ਵਿਕਾਸ ਨਗਰ ਵਿਚ ਰਹਿਣ ਵਾਲੇ 23 ਸਾਲ ਯੁਵਕ ਅਤੇ 28 ਸਾਲਾ ਅੋਰਤ,ਨਾਭਾ ਦੇ ਸਿਵਲ ਹਸਪਤਾਲ ਵਿਚ ਕੰਟਰੈਕਟ ਤੇਂ ਕੰਮ ਕਰਦਾ 27 ਸਾਲਾ ਮੁਲਾਜਮ ਅਤੇ ਧੀਰੂ ਕੀ ਮਾਜਰੀ ਵਿਚ ਰਹਿਣ ਵਾਲਾ 32 ਸਾਲਾ ਵਿਅਕਤੀ ਵੀ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਤੇਂ ਕੋਵਿਡ ਪੋਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਕਮਾੰਡੋ ਹਸਪਤਾਲ ਵਿਚ ਕੰਮ ਕਰਦਾ 30 ਸਾਲਾ ਪੁਲਿਸ ਮੁਲਾਜਮ ਫੱਲੂ ਟਾਈਪ ਲੱਛਣ ਹੋਣ ਅਤੇ ਸ਼ੇਰਾ ਵਾਲਾ ਗੇਟ ਦੀ ਰਹਿਣ ਵਾਲੀ ਰਾਜਿੰਦਰਾ ਹਸਪਤਾਲ ਵਿਚ ਦਾਖਲ 54 ਸਾਲਾ ਅੋਰਤ ਅਤੇ ਉਸ ਦੇ ਨਾਲ ਰਹਿ ਰਹੀ 35 ਸਾਲ ਅੋਰਤ ਵੀ ਕੋਵਿਡ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਪੰਜ ਮਰੀਜਾਂ ਨੂੰ 17 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਤੇ ਕੋਵਿਡ ਤੋਂ ਠੀਕ ਹੋਣ ਤੇਂ ਕੋਵਿਡ ਕੇਅਰ ਸੈਂਟਰ ਤੋਂ ਅਤੇ ਦੋ ਮਰੀਜਾਂ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।

Leave a Reply

Your email address will not be published. Required fields are marked *