ਕਾਂਗਰਸ ਸਰਕਾਰ ਘੁਟਾਲਿਆਂ ਦੀ ਸਰਕਾਰ ਬਣੀ : ਹਰਮੇਲ ਸਿੰਘ ਟੌਹੜਾ
ਪਟਿਆਲਾ, 3 ਜੁਲਾਈ (ਮਧੂਸਾਰ ਬਿਊਰੋ) ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੋਹੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਘੂਟਾਲਿਆ ਦੀ ਸਰਕਾਰ ਬਣ ਚੁੱਕੀ ਹੈ ਕਦੇ ਨਜਾਇਜ ਸਰਾਬ ਫੈਕਟਰੀਆਂ ਦਾ ਘੁਟਾਲਾ ਹੁੰਦਾ ਹੈ, ਕਦੇ ਜਾਅਲੀ ਬੀਜ ਘੁਟਾਲਾ ਹੁੰਦਾ ਹੈ। ਇਸ ਦੇ ਬਾਵਜੂਦ ਵੀ ਸਰਕਾਰ ਇਸ ਮਾਮਲੇ ਵਿਚ ਅੱਜ ਤੱਕ ਸਿਰਫ ਫਾਰਮੈਲਟੀ ਪੂਰੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ।
ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਸੱਚੀ ਹੈ ਤਾਂ ਦੋਸੀਆਂ ਨੂੰ ਤਰੁੰਤ ਜੇਲ ਵਿਚ ਸੁੱਟੇ ਤੇ ਇਸ ਦੀ ਜਾਂਚ ਸੀ ਬੀ ਆਈ ਤੋ ਕਰਵਾਏ । ਉਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਅਤੇ ਕਦੀ ਵੀ ਇਹ ਨਹੀਂ ਕਿਹਾ ਕਿ ਕਾਂਗਰਸ ਖਜਾਨਾ ਖਾਲੀ ਛੱਡ ਕੇ ਗਈ ਸੀ ਪਰ ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਲੋਕਾਂ ਨਾਲ ਅਜਿਹੇ ਲੋਕ ਲੁਭਾਓ ਵਾਅਦੇ ਕੀਤੇ , ਜਿਨ੍ਹਾਂ ਨੂੰ ਪੂਰਾ ਕਰਨਾ ਹੁਣ ਲਈ ਮੁਸ਼ਕਲ ਜਾਪ ਰਿਹਾ ਹੈ ਤੇ ਕਾਂਗਰਸ ਆਪਣੀ ਨਾਕਾਮੀਆਂ ਦਾ ਠਿੱਕਰਾ ਅਕਾਲੀ ਦਲ ‘ਤੇ ਥੋਪਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਨਤਾ ਨੂੰ ਬਹੁਤ ਜਲਦ ਸਾਰੀ ਅਸਲੀਅਤ ਸਮਝ ਆ ਗਈ ਤੇ ਲੋਕ ਮੁੜ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਉਨਾਂ ਕਿਹਾ ਕਿ ਅਕਾਲੀ ਦਲ ਪੂਰੀ ਤਾਕਤ ਨਾਲ ਸਰਕਾਰ ਖਿਲਾਫ ਰੋਸ ਮੁਜਾਹਰੇ ਕਰੇਗਾ।

