ਪੰਜਾਬਪਟਿਆਲਾ

ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਨੂੰ ਦਿੱਤਾ ਝਟਕਾ, ਤੇਜਿੰਦਪਾਲ ਸਿੰਘ ਸੰਧੂ ਹੋਣਗੇ ਸ਼ਾਮਲ

ਤੇਜਿੰਦਰਪਾਲ ਸਿੰਘ ਸੰਧੂ ਨੇ ਪ੍ਰਨੀਤ ਕੌਰ ਦੀ ਜਿੱਤ ‘ਚ ਨਿਭਾਈ ਸੀ ਨਿਰਣਾਇਕ ਭੂਮਿਕਾ
ਕਾਂਗਰਸ ਨੂੰ ਭੇਜ ਦਿੱਤਾ ਅਸਤੀਫਾ, ਲੰਮੇ ਸਮੇਂ ਤੋਂ ਕਾਂਗਰਸ ਨੇ ਕੀਤੀ ਅਣਦੇਖੀ
ਪਟਿਆਲਾ 5 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਭਾਵੇਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਕਾਫੀ ਲੰਮਾ ਸਮਾਂ ਪਿਆ ਹੈ, ਪਰ ਆਪਣੇ ਭਵਿੱਖ ਪ੍ਰਤੀ ਚਿੰਤਤ ਸਿਆਸੀ ਅਕਾਵਾਂ ਵੱਲੋਂ ਹੁਣ ਤੋਂ ਆਪਣੇ ਪਸੰਦੀਦਾ ਆਗੂਆਂ ਅਤੇ ਪਾਰਟੀਆਂ ਦੀ ਚੋਣ ਕੀਤੀ ਜਾਣ ਲੱਗ ਪਈ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਗਰੁੱਪ ‘ਚ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਹਾਲ ਹੀ ਪਟਿਆਲਾ ਵਿਚੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਰਣਧੀਰ ਸਿੰਘ ਰੱਖੜਾ ਨੇ ਢੀਂਡਸਾ ਗਰੁੱਪ ਜੁਆਇੰਨ ਕਰਕੇ ਅਕਾਲੀ ਦਲ ਨੂੰ ਝਟਕਾ ਦਿੱਤਾ ਸੀ। ਹੁਣ ਇਸ ਵਾਰ ਦੂਸਰਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਣ ਜਾਣ ਰਿਹਾ ਹੈ।

ਪਾਰਲੀਮਾਨੀ ਚੋਣਾਂ ਸਮੇਂ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਦੇ ਚੱਲਦਿਆਂ ਤੇਜਿੰਦਰਪਾਲ ਸਿੰਘ ਸੰਧੂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਜੁਆਇੰਨ ਕੀਤੀ ਸੀ, ਪਰ ਕਾਂਗਰਸ ਦੀ ਟਕਸਾਲੀ ਪਰਿਵਾਰ ਪ੍ਰਤੀ ਅਣਦੇਖੀ ਅਤੇ ਝੁਕਾਅ ਨਾ ਹੋਣ ਕਾਰਨ ਇਸ ਵਾਰ ਤੇਜਿੰਦਰਪਾਲ ਸਿੰਘ ਸੰਧੂ ਨੇ ਸੁਖਦੇਵ ਸਿੰਘ ਢੀਂਡਸਾ ਗਰੁੱਪ ‘ਚ ਜਾਣ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਅਨੁਸਾਰ ਤੇਜਿੰਦਪਾਲ ਸਿੰਘ ਸੰਧੂ ਨੇ ਕਾਂਗਰਸ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਅਤੇ ਢੀਂਡਸਾ ਗਰੁੱਪ ‘ਚ ਸ਼ਾਮਲ ਹੋਣ ਬਾਰੇ ਪੁਸ਼ਟੀ ਵੀ ਕੀਤੀ ਹੈ। ਗੱਲਬਾਤ ਕਰਦਿਆਂ ਤੇਜਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਕਾਂਗਰਸ ਲੋਕਾਂ ਦੇ ਮਨਾਂ ‘ਚੋਂ ਕਾਂਗਰਸ ਉਤਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪਾਰਲੀਮਾਨੀ ਚੋਣਾਂ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਨੂੰ ਵੱਡਾ ਕਰਨ ‘ਚ ਹਲਕਾ ਸਨੌਰ ਅਤੇ ਘਨੌਰ ‘ਚ ਰਸੂਖ ਰੱਖਣ ਵਾਲੇ ਤੇਜਿੰਦਰਪਾਲ ਸਿੰਘ ਸੰਧੂ ਨੇ ਨਿਰਣਾਇਕ ਭੂਮਿਕਾ ਨਿਭਾਈ ਸੀ, ਪਰ ਲੰਮੇ ਸਮੇਂ ਕੀਤੀ ਜਾ ਰਹੀ ਅਣਦੇਖੀ ਦੇ ਚੱਲਦਿਆਂ ਅੱਜ ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਹਮਖਿਆਲੀ ਸੁਖਦੇਵ ਸਿੰਘ ਢੀਂਡਸਾ ਨਾਲ ਜਾਣ ਦੇ ਪੱਤੇ ਖੋਲ੍ਹ ਦਿੱਤੇ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੀਜਾ ਮੁਹਾਜ਼ ਦੇਣ ਲਈ ਕੀਤੀ ਜਾ ਰਹੀ ਕੋਸ਼ਿਸ਼ ਦੇ ਚੱਲਦਿਆਂ ਉਨ੍ਹਾਂ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ‘ਚ ਦੋਵਾਂ ਰਵਾਇਤੀਆਂ ਪਾਰਟੀਆਂ ਤੋਂ ਅੱਕੇ ਲੋਕ ਜਲਦ ਹੀ ਢੀਂਡਸਾ ਵੱਲੋਂ ਐਲਾਨੀ ਜਾਣ ਵਾਲੀ ਪਾਰਟੀ ਦੇ ਪਲੇਟਫਾਰਮ ‘ਤੇ ਵਿਖਾਈ ਦੇਣਗੇ।

Leave a Reply

Your email address will not be published. Required fields are marked *