ਪੰਜਾਬਪਟਿਆਲਾ

ਦਲਿਤ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੀਆਂ ਸਹੂਲਤਾਂ ਤੋਂ ਵਾਂਝੇ ਕਰਨਾ ਬਰਦਾਸ਼ਤ ਨਹੀਂ ਹੋਵੇਗਾ: ਪ੍ਰੋ. ਚੰਦੂਮਾਜਰਾ

-6 ਅਗਸਤ ਨੂੰ ਜਿਲਾ ਪਟਿਆਲਾ ਵਿਚ ਪਿੰਡ ਪੱਧਰੀ ਰੋਸ਼ ਮੁਜਹਰੇ ਕੀਤੇ ਜਾਣਗੇ: ਦਰਬਾਰਾ ਸਿੰਘ ਗੁਰੂ
-ਕਾਂਗਰਸ ਨੇ ਦਲਿਤ ਭਾਈਚਾਰੇ ਕੀਤਾ ਧੋਖਾ: ਰੱਖੜਾ
ਪਟਿਆਲਾ, 30 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦੇ ਐਸ.ਸੀ. ਵਿੰਗ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜੋਨ ਦੇ ਕੁਆਰਡੀਨੇਟਰ ਦਰਬਾਰਾ ਸਿੰਘ ਗੁਰੂ ਅਤੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵਿਸ਼ੇਸ ਤੌਰ ‘ਤੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਲਿਤ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋ ਆਰੰਭੀਆਂ ਸਹੂਲਤਾਂ ਤੋਂ ਵਾਂਝੇ ਕਰਨਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗਾ।

ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਆਇਆ ਸਕਾਲਰਸ਼ਿਪ ਦਾ 309 ਕਰੋੜ ਰੁਪਏ ਦਾ ਫੰਡ ਅਜੇ ਤੱਕ ਨਹੀਂ ਵੰਡਿਆ ਗਿਆ। ਆਟਾ ਦਾਲ ਦੇ ਬਣਾਏ ਕਾਰਡ ਰਾਜਨੀਤੀ ਦੇ ਅਧਾਰ ‘ਤੇ ਕੱਟੇ ਜਾ ਰਹੇ ਹਨ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਕਾਰਡ ਬਣਾਉਣ ਵਿਚ ਘਪਲਾ ਕੀਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸਰਕਾਰ ਵਿਚ ਦਲਿਤ ਭਾਈਚਾਰੇ ਲਈ 200 ਯੂਨਿਟ ਬਿਜਲੀ ਦੇ ਮੁਆਫ ਸਨ, ਜਿਨ੍ਹਾਂ ਵੱਖ ਵੱਖ ਨਾਮ ਦੇ ਕੇ ਦਲਿਤ ਭਾਈਚਾਰੇ ਨੂੰ ਬਿਜਲੀ ਦੇ ਬਿਲ ਭੇਜੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਹਿਲਾਂ 200 ਤੋਂ ਜਿਆਦਾ ਯੂਨਿਟਾਂ ਤੋਂ ਉਪਰਲੇ ਪੈਸੇ ਦੇਣੇ ਪੈਂਦੇ ਸਨ ਪਰ ਹੁਣ 200 ਤੋਂ ਉਪਰ ਯੂਨਿਟ ਹੋਣ ‘ਤੇ ਸਾਰਾ ਬਿਲ ਦੇਣਾ ਪੈਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ਗਨ ਸਕੀਮਾਂ ਦਾ 50 ਕਰੋੜ ਦਾ ਬਕਾਇਆ ਖੜਾ ਹੈ । ਇੰਨਾ ਹੀ ਨਹੀਂ ਜਿਹੜੀ ਪੈਨਸ਼ਨ 750 ਕਰੋੜ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਗਈ ਸੀ ਉਹ ਵਾਅਦਾ ਤਾਂ ਕੀ ਪੁਰਾ ਕਰਨਾ ਸੀ ਹੁਣ 750 ਰੁਪਏ ਵਿਚੋਂ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਪੁਰਾਣਾ ਬਕਾਇਆ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਅਕਾਲੀ ਦਲ ਉਸ ਬਕਾਏ ਨੂੰ ਕਿਸੇ ਵੀ ਕੀਮਤ ‘ਤੇ ਨਹੀ ਲੈਣ ਦੇਵੇਗਾ।
ਐਸ.ਸੀ. ਵਿੰਗ ਦੇ ਜੋਨ ਕੁਆਰਡੀਨੇਟਰ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਦਲਿਤਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਅਕਾਲੀ ਦਲ ਵੱਲੋਂ 1 25 ਅਗਸਤ ਤੱਕ ਸਾਰੇ ਪੰਜਾਬ ਵਿਚ ਧਰਨੇ ਦਿੱਤੇ ਜਾਣਗੇ ਅਤੇ ਪਟਿਆਲਾ ਵਿਚ 6 ਅਗਸਤ ਨੂੰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਿਲਾ ਪਟਿਆਲਾ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਇਸ ਵਿਚ ਵਿਧਾਨ ਸਭਾ ਹਲਕਾ ਰਾਜਪੁਰਾ, ਸਨੋਰ ਅਤੇ ਘਨੌਰ ਦੇ ਕੁਝ ਥਾਵਾਂ ‘ਤੇ ਪ੍ਰੋ. ਚੰਦੂਮਾਜਰਾ ਜਾਣਗੇ। ਪਟਿਆਲਾ ਸਹਿਰੀ ਅਤੇ ਦਿਹਾਤੀ ਵਿਚ ਦਰਬਾਰਾ ਸਿੰਘ ਗੁਰੂ ਆਪਜਾਣਗੇ। ਸਮਾਣਾ, ਸ਼ੁਤਰਾਣਾ ਅਤੇ ਨਾਭਾ ਵਿਚ ਸੁਰਜੀਤ ਸਿੰਘ ਰੱਖੜਾ ਜਾਣਗੇ।
ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤ ਭਾਈਚਾਰੇ ਨਾਲ ਧੋਖਾ ਕੀਤਾ ਹੈ। ਦਲਿਤ ਭਾਈਚਾਰੇ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ, ਸਗੋਂ ਜਿਹੜੀਆਂ ਸਹੂਲਤਾਂ ਅਕਾਲੀ ਭਾਜਪਾ ਸਰਕਾਰ ਨੇ ਦਿੱਤੀਆਂ ਸਨ, ਉਹ ਵੀ ਵਾਪਸ ਲਈਆਂ ਜਾ ਰਹੀਆਂ ਹਨ। ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਐਸ.ਸੀ.ਵਿੰਗ ਵੱਲੋਂ ਜਿਲਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ ਤੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਹੇਠ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਦਰਬਾਰਾ ਸਿੰਘ ਗੁਰੂ,ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ,ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਤਬੀਰ ਸਿੰਘ ਖੱਟੜਾ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਕਬੀਰ ਦਾਸ, ਸੁਰਜੀਤ ਸਿੰਘ ਗੜੀ, ਜਸਮੇਰ ਸਿੰਘ ਲਾਛੜੂ, ਕੁਲਦੀਪ ਸਿੰਘ ਨੱਸੂਪੁਰ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ,ਜਸਪਾਲ ਸਿੰਘ ਬਹਾਦਰਗੜ੍ਹ, ਕ੍ਰਿਸ਼ਨ ਸਨੌਰ, ਗੁਰਜੰਟ ਨੂਰਖੇੜੀਆਂ, ਕ੍ਰਿਸ਼ਨ ਸਨੋਰ, ਲੈਂਡ ਮਾਰਗੇਜ਼ ਬੈਂਕ ਜਸਵੀਰ ਸਿੰਘ ਰੁਪਾਣਾ ਦੇਵੀਨਗਰ, ਸ਼ਾਮ ਸਿੰਘ ਅਬਲੋਵਾਲ, ਇੰਦਰਜੀਤ ਸਿੰਘ ਰੱਖੜਾ ਪ੍ਰਧਾਨ ਯੂਥ ਅਕਾਲੀ ਦਲ, ਬੱਬੀ ਟਿਵਾਣਾ,ਜਸਪਾਲ ਸਿੰਘ ਬਿੱਟੂ, ਹਰਵਿੰਦਰ ਸਿੰਘ ਬੱਬੂ, ਸੁਖਬੀਰ ਸਿੰਘ ਅਬਲੋਵਾਲ, ਗੁਰਵਿੰਦਰ ਧੀਮਾਨ, ਪ੍ਰਧਾਨ ਬਲਵਿੰਦਰ ਕੰਗ, ਗੁਰਮੁੱਖ ਠੇਕੇਦਾਰ, ਅਮਰੀਕ ਸਿੰਘ ਸਿਉਣਾ, ਲਾਡੀ ਧਰਮਹੇੜੀ, ਬਲਕਾਰ ਸਿੰਘ ਬਹਾਦਰਗੜ੍ਹ, ਮਨਮੋਹਨ ਸਿੰਘ ਮਹਿਮਦਪੁਰ, ਚਰਨਜੀਤ ਸਿੰਘ ਮਹਿਮਦਪੁਰ, ਗੁਰਜੀਤ ਸਿੰਘ ਦੁਲਬਾ, ਕ੍ਰਿਸ਼ਨ ਸਿੰਘ ਚੋਰਾ, ਜੋਗਿੰਦਰ ਸਿੰਘ ਚੋਰਾ, ਹਰਬੰਸ ਸਿੰਘ ਜੋਗੀਪੁਰ, ਧਰਮਿੰਦਰ ਸਿੰਘ ਲੱਕੀ ਅਲੀਪੁਰ ਸਿੱਖਾਂ, ਰਾਜਬੀਰ ਸਿੰਘ ਬੰਟੀ ਹਸਨਪੁਰ, ਕੁਲਵੰਤ ਸਿੰਘ ਗਿੱਲ ਖਾਕਟਾਂ, ਬਲਕਾਰ ਸਿੰਘ ਬਲਬੇੜਾ,ਜਸਵੰਤ ਸਿੰਘ ਦੁਧਣਸਾਧਾਂ, ਕੁਲਵੰਤ ਸਿੰਘ ਫਰੀਦਪੁਰ, ਜਗਦੀਪ ਸਿੰਘ ਦੁੰਦੀਮਾਜਰਾ, ਚਰਨਜੀਤ ਸਿੰਘ ਦੋਲਤਪੁਰ,ਹਰਮੇਸ਼ ਸਿੰਘ ਕਾਮੀਕਲਾਂ, ਜੰਗ ਸਿੰਘ ਰੁੜਕਾ, ਜਤਿੰਦਰ ਸਿੰਘ ਪਹਾੜੀਪੁਰ, ਗੁਰਵਿੰਦਰ ਸਿੰਘ ਮਿੱਠੂਮਾਜਰਾ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *