ਪੰਜਾਬਪਟਿਆਲਾ

ਚੌਥਾ ਦਰਜਾ ਕਰਮਚਾਰੀਆਂ ਦੀ ਕੰਮ ਛੱਡੋ ਹੜਤਾਲ 9ਵੇਂ ਦਿਨ ਵੀ ਜਾਰੀ, ਵਿੱਤ ਮੰਤਰੀ ਅਰਥੀ ਸਾੜੀ

ਪਟਿਆਲਾ 14 ਅਗਸਤ (ਅਮਰੀਕ ਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀ ਮੁਲਾਜਮ ਤੇ ਪੈਨਸ਼ਨਰ ਸਮੇਤ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ ਕਰਮਚਾਰੀਆਂ ਮੰਗਾਂ ਸਬੰਧੀ ਸਰਕਾਰ ਦੇ ਦੋਖੀ ਰਵਈਏ ਵਿਰੁੱਧ ਮਨਿਸਟੀਰੀਅਲ ਅਤੇ ਚੋਥਾ ਦਰਜਾ ਕਰਮਚਾਰੀਆਂ ਨੇ ਸ਼ੁਰੂ ਕੀਤੀ ਕੰਮ ਛੱਡੋ ਹੜਤਾਲ 9ਵੇਂ ਦਿਨ ਵੀ ਜਾਰੀ ਰਹੀ, ਇੱਥੇ ਸਾਂਝੀ ਰੈਲੀ ਜਿਲਾ ਸਿੱਖਿਆ (ਸਿ.ਸੈ.) ਦੇ ਦਫਤਰ ਕੰਪਲੈਕਸ ਵਿੱਚ ਕੀਤੀ ਗਈ ਅਤੇ ਲੀਲਾ ਭਵਨ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ ਤੇ ਵਿੱਤ ਮੰਤਰੀ ਦੀ ਅਰਥੀ ਵੀ ਸਾੜੀ ਗਈ।

ਪੰਜਾਬ, ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਵੱਲੋਂ ਤਿਆਰ ਕੀਤਾ ਸਾਂਝਾ ਮੁਲਾਜਮ, ਪੈਨਸ਼ਨਰ ਤੇ ਕੰਟਰੈਕਟ, ਦਿਹਾੜੀਦਾਰ, ਆਊਟ ਸੋਰਸ ਤੇ ਪਾਰਟ ਟਾਇਮ ਮੁਲਾਜਮ ਮੰਗਾਂ ਦਾ ਮੈਮੋਰੰਡਮ ਹਲਕਾ ਸਨੌਰ ਦੇ ਵਿਧਾਇਕ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਦਿੱਤਾ ਗਿਆ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦੀਪ ਸਿੰਘ ਵਾਲੀਆ, ਜਸਵਿੰਦਰ ਸਿੰਘ, ਰਾਮ ਪ੍ਰਸਾਦ ਸਹੋਤਾ, ਰਣਜੀਤ ਸਿੰਘ ਮਾਨ, ਤੇ ਜਸਵੀਰ ਸਿੰਘ ਖੋਖਰ, ਅਮਰਜੀਤ ਸਿੰਘ ਧਾਲੀਵਾਲ ਸ਼ਾਮਲ ਸਨ।
ਦਰਸ਼ਨ ਸਿੰਘ ਲੁਬਾਣਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 15 ਅਗਸਤ ਨੂੰ ਮੁਲਾਜਮ ਤੇ ਪੈਨਸ਼ਨਰ “ਸੰਕਲਪ ਦਿਵਸ” ਮਨਾਉਣਗੇ ਅਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ ਅਤੇ ਕੌਮੀ ਝੰਡੇ ਨੂੰ ਸਲਾਮੀ ਵੀ ਦੇਣਗੇ। ਉਪਰੰਤ ਆਪਣੀਆਂ ਪੋਣੇ ਚਾਰ ਸਾਲਾਂ ਤੋਂ ਲਮਕ ਅਵਸਥਾ ਵਿੱਚ ਪਈਆਂ ਜਿਸ ਤੇ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੈਬਨਿਟ ਸਬ ਕਮੇਟੀ ਧਿਆਨ ਦੇ ਰਹੀ ਹੈ, ਝੰਡਾ ਲਹਿਰਾਉਣ ਸਥਲ ਵਲ ਮਾਰਚ ਕਰਕੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਆ ਰਹੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮੈਮੋਰੰਡਮ ਦੇਣਗੇ ਅਤੇ ਅਗਲੇ ਸੰਘਰਸ਼ ਜੋ ਕਲੈਰੀਕਲ ਕਾਮਿਆਂ ਦੀ ਕੰਮ ਛੱਡੋ ਹੜਤਾਲ 17 ਤੱਕ ਜਾਰੀ ਰਹੇਗੀ। ਮਿਤੀ 18 ਅਗਸਤ ਨੂੰ ਮੁਕੰਮਲ ਕੰਮ ਠੱਪ ਕਰਕੇ ਰੈਲੀਆਂ ਮੁਜਾਹਰੇ ਕੀਤੇ ਜਾਣਗੇ। ਅੱਜ ਦੀ ਰੈਲੀ ਵਿੱਚ ਬਿਜਲੀ ਬੋਰਡ ਦੀਆਂ 40 ਹਜਾਰ ਅਸਾਮੀਆਂ ਖਤਮ ਕਰਨ ਅਤੇ ਜਲ ਸਰੋਤ (ਸਿੰਚਾਈ ਵਿਭਾਗ) ਦੇ ਪੁਨਰ ਗਠਨ ਦਾ ਜੋਰਦਾਰ ਵਿਰੋਧ ਕੀਤਾ ਗਿਆ ਅਤੇ ਮਿਤੀ 17—08—2020 ਤੋਂ ਪੱਕਾ ਮੋਰਚਾ ਨਹਿਰੀ ਦਫਤਰ ਵਿਖੇ ਲਾਏ ਜਾਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਤੇ ਹੋਰ ਜੋ ਪ੍ਰਮੁੱਖ ਆਗੂ ਸ਼ਾਮਲ ਸਨ ਉਹਨਾਂ ਵਿੱਚ ਸਰਵ ਸ੍ਰੀ ਜਗਜੀਤ ਸਿੰਘ ਦੁਆ, ਅਮਰੀਕ ਸਿੰਘ ਬੰਗੜ, ਧਨਵੰਤ ਸਿੰਘ, ਹਰਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ, ਅਨਿਲ ਸ਼ਰਮਾ, ਮਨੋਜ ਘਈ, ਸੁਨੀਲ ਬਡਵਾਲ, ਅਮਰ ਬਹਾਦਰ, ਸੁਰਜ ਪਾਲ ਯਾਦਵ, ਰਾਮ ਲਾਲ ਰਾਮਾ, ਸਤਨਾਮ ਸਿੰਘ ਲੁਬਾਣਾ, ਰਿੰਕੂ ਵੈਦ, ਕ੍ਰਿਸ਼ਨ ਪਾਲ, ਕੇਸਰ ਸਿੰੰਘ ਸੈਣੀ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਕੁਲਦੀਪ ਰਾਇਵਾਲ, ਨਿਰਮਲ ਸਿੰਘ, ਬਲਬੀਰ ਸਿੰਘ, ਰਾਮ ਕੈਲਾਸ਼, ਬੰਸੀ ਲਾਲ, ਕਾਕਾ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *