ਪਟਿਆਲਾ

ਵਰਲਡ ਯੂਨੀਵਰਸਿਟੀ ਦੀ ਰਿਸਰਚ ਟੀਮ ਦੀ ਵਿਸ਼ੇਸ਼ ਖੋਜ ਪੇਸ਼ਕਾਰੀ ਨੇ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਹਾਸਿਲ ਕੀਤਾ ਪਹਿਲਾ ਸਥਾਨ

ਫਤਿਹਗੜ੍ਹ੍ਹ ਸਾਹਿਬ 14 ਅਗਸਤ (ਹਰਪ੍ਰੀਤ ਕੌਰ/ਮਧੂਸਾਰ ਬਿਊਰੋ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਜੌਲੋਜੀ ਵਿਭਾਗ ਨੇ ਆਪਣੀਆਂ ਮਾਣਮੱਤੀਆਂਪ੍ਰਾਪਤੀਆਂ ਜਾਰੀ ਰੱਖਦਿਆਂ ਇੱਕ ਹੋਰ ਮੱਲ ਮਾਰੀ ਹੈ। ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਸਮੁੱਚੇ ਵਿਭਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਜਿੱਥੇ ਅਕਾਦਮਿਕ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟ ਰਹੀ ਹੈ ਉੱਥੇ ਖੋਜ ਕਾਰਜਾਂ ਦੇ ਖੇਤਰ ਵਿੱਚ ਵੀ ਨਵੇਂ ਦਿਸਹੱਦੇ ਸਥਾਪਿਤ ਕਰ ਰਹੀ ਹੈ।

ਵਿਭਾਗ ਦੇ ਮੁਖੀ ਅਤੇ ਡੀਨ ਫੈਕਲਟੀ ਡਾ. ਐੱਸ.ਐੱਸ. ਬਿਲੰਗ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਹਾਇਕ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਡਾ. ਮੋਨਿਕਾ ਏਰੀ, ਡਾ. ਚਰਨਕਮਲ ਸੇਖੋਂ, ਵਿਭਾਗ ਇੰਚਾਰਜ ਅਤੇ ਉਨ੍ਹਾਂ ਦੀ ਪੀ.ਐੱਚ.ਡੀ. ਰਿਸਰਚ ਸਕਾਲਰ ਮਿਸ. ਪ੍ਰਿਅੰਕਾ ਖੇੜਾਦੇ ਮਿਹਨਤ ਅਤੇ ਲਗਨ ਨਾਲ ਕੀਤੇ ਗਏ ਸਾਂਝੇ ਖੋਜ ਕਾਰਜ ਨੇ ਨਾਮਣਾ ਖੱਟਿਆ ਹੈ। ਇੰਚਾਰਜ ਡਾ. ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀ ਰਿਸਰਚ ਟੀਮ, ਜੋ ਕਿ ਡਾ. ਮੋਨਿਕਾ ਏਰੀ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ, ਦੇ ਖੋਜ ਕਾਰਜ ਜਿੰਨ੍ਹਾਂ ਦਾ ਸਿਰਲੇਖ “ਰਸਾਇਣਕ ਪਦਾਰਥਾਂ ਦੀ ਵਰਤੋਂ ਦਾ ਪੰਜਾਬ ਦੇ ਮਾਲਵਾਖਿੱਤੇ ਉੱਤੇ ਘਾਤਕ ਪ੍ਰਭਾਵ” ਹੈ, ਦੀ ਪੇਸ਼ਕਾਰੀ ਨੇ ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਦੁਆਰਾ ਆਯੋਜਿਤ “ਬਾਇਓਟਾ ‘ਤੇ ਰਸਾਇਣਕ ਤਬਾਹੀ ਦੇ ਪ੍ਰਭਾਵ“ ਵਿਸ਼ੇ ਆਧਾਰਿਤ ਵਰਚੁਅਲ ਕਾਨਫਰੰਸ ਦੌਰਾਨ ਪਹਿਲਾ ਸਥਾਨ ਹਾਸਿਲ ਕੀਤਾ। ਡਾ. ਮੋਨਿਕਾ ਏਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਖੋਜ ਦੌਰਾਨ ਵੱਖ-ਵੱਖ ਕਿਸਮ ਦੇ ਰਸਾਇਣਕ ਪਦਾਰਥ ਜਿਵੇਂ ਕਿ ਕੀਟਨਾਸਕ, ਨਦੀਨਨਾਸਕ ਅਤੇ ਖਾਦਾਂ ਆਦਿ ਦੀ ਖੇਤੀਬਾੜੀ ਦੌਰਾਨ ਲੋੜੀਦੀਂ ਮਾਤਰਾ ਤੋਂ ਜਿਆਦਾ ਵਰਤੋਂ ਵੀ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਕਾਰਨ ਬਣ ਰਹੇਹਨ, ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵਰਚੁਅਲ ਕਾਨਫਰੰਸ ਦੌਰਾਨ ਉਨ੍ਹਾਂ ਦੀਰਿਸਰਚ ਟੀਮ ਨੂੰ ‘ਡਾ. ਪੀ ਵੇਨੂਗੋਪਾਲ ਏਨਡਾਓਮੈਂਟ ਪ੍ਰਾਈਜ਼’ ਤਹਿਤ ਪ੍ਰਸ਼ੰਸਾ ਪੱਤਰਾਂ ਦੇ ਨਾਲ-ਨਾਲ ਸ਼ਾਨਦਾਰ ਖੋਜ ਕਾਰਜਾਂ ਦੀ ਪੇਸ਼ਕਾਰੀ ਲਈ ਨਗਦ ਇਨਾਮ ਵੀ ਪ੍ਰਾਪਤ ਹੋਇਆ।

Leave a Reply

Your email address will not be published. Required fields are marked *